ਜੰਮੂ-ਕਸ਼ਮੀਰ ''ਚ ਚੋਣਾਂ ਨਾ ਕਰਵਾਉਣਾ ਗੜਬੜੀ ਦੀ ਨਿਸ਼ਾਨੀ : ਫਾਰੂਕ
Sunday, Mar 17, 2024 - 08:28 PM (IST)
ਸ਼੍ਰੀਨਗਰ, (ਭਾਸ਼ਾ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਵਿਚ ਲੋਕ ਸਭਾ ਚੋਣਾਂ ਦੇ ਨਾਲ ਵਿਧਾਨ ਸਭਾ ਚੋਣਾਂ ਨਾ ਕਰਵਾਉਣਾ ਗੜਬੜੀ ਦੀ ਨਿਸ਼ਾਨੀ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ 'ਇਕ ਰਾਸ਼ਟਰ-ਇਕ ਚੋਣ' ਲਈ ਜ਼ੋਰ ਦੇ ਰਿਹਾ ਹੈ ਅਤੇ ਇਹ ਉਸ ਲਈ ਇਕ ਮੌਕਾ ਸੀ।
ਅਬਦੁੱਲਾ ਨੇ ਕਿਹਾ ਕਿ ਜੇਕਰ ਸੰਸਦੀ ਚੋਣਾਂ ਲਈ ਹਾਲਾਤ ਅਨੁਕੂਲ ਹਨ ਤਾਂ ਸੂਬਾਈ ਚੋਣਾਂ ਲਈ ਇਹ ਠੀਕ ਕਿਉਂ ਨਹੀਂ ਹੈ। ਇਸ ਵਿਚ ਕੁਝ ਗੜਬੜ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਭਾਜਪਾ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜਲਦੀ ਚੋਣਾਂ ਕਰਵਾਉਣ ਦੀ ਮੰਗ ਦੇ ਬਾਵਜੂਦ ਵਿਧਾਨ ਸਭਾ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।