ਸ਼ਿਵ ਸੇਨਾ ਤੋਂ ਬਾਅਦ ਫੜਨਵੀਸ ਬੋਲੇ, ਸਾਵਰਕਰ ਦੇ ਨਾਖੂਨ ਦੇ ਬਰਾਬਰ ਵੀ ਨਹੀਂ ਰਾਹੁਲ
Saturday, Dec 14, 2019 - 07:39 PM (IST)

ਮੁੰਬਈ — ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਸਾਵਰਕਰ 'ਤੇ ਦਿੱਤੇ ਬਿਆਨ ਤੋਂ ਬਾਅਦ ਬੀਜੇਪੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਹੁਣ ਮਹਾਰਾਸ਼ਟਰ ਦਾ ਸਾਬਕਾ ਸੀ.ਐੱਮ. ਦੇਵੇਂਦਰ ਫੜਨਵੀਸ ਨੇ ਰਾਹੁਲ ਗਾਂਧੀ 'ਤੇ ਪਲਟਵਾਰ ਕੀਤਾ ਹੈ। ਫੜਨਵੀਸ ਨੇ ਕਿਹਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਬਿਆਨ ਪੂਰੀ ਤਰ੍ਹਾਂ ਤੋਂ ਨਿੰਦਣਯੋਗ ਹੈ। ਰਾਹੁਲ ਗਾਂਧੀ ਸਾਵਰਕਰ ਦੇ ਨਾਖੂਨ ਦੇ ਵੀ ਬਰਾਬਰ ਨਹੀਂ ਹੈ ਅਤੇ ਖੁਦ ਨੂੰ 'ਗਾਂਧੀ' ਸਮਝਣ ਦੀ ਗਣਤੀ ਉਨ੍ਹਾਂ ਨੂੰ ਨਹੀਂ ਕਰਨੀ ਚਾਹੀਦੀ ਹੈ। ਸਿਰਫ ਆਖਰੀ ਨਾਮ ਗਾਂਧੀ ਹੋਣ ਨਾਲ ਕੋਈ ਮਹਾਤਮਾ ਗਾਂਧੀ ਨਹੀਂ ਬਣ ਜਾਂਦਾ। ਫੜਨਵੀਸ ਨੇ ਕਿਹਾ ਕਿ ਸਾਵਰਕਰ ਨੇ ਬਲੀਦਾਨ ਸਿਰਫ ਆਪਣੀ ਮਾਤ ਭੂਮੀ ਲਈ ਦਿੱਤਾ। ਸਭ ਕੁਝ ਤਿਆਗ ਕੀਤਾ। ਉਨ੍ਹਾਂ ਖਿਲਾਫ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਨਾ, ਦੇਸ਼ ਲਈ ਸਭ ਕੁਝ ਤਿਆਗ ਕਰਨ ਵਾਲੇ ਤਮਾਮ ਦੇਸ਼ ਭਗਤਾਂ ਦਾ ਅਪਮਾਨ ਹੈ। ਇਸ ਦੇ ਲਈ ਰਾਹੁਲ ਗਾਂਧੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।