20 ਕਿਲੋ ਸੋਨੇ ਸਣੇ 2 ਗ੍ਰਿਫਤਾਰ

Saturday, Aug 25, 2018 - 11:51 PM (IST)

20 ਕਿਲੋ ਸੋਨੇ ਸਣੇ 2 ਗ੍ਰਿਫਤਾਰ

ਸਿਲੀਗੁੜੀ— ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਉੱਤਰ ਬੰਗਾਲ ਦੇ ਕਸਬੇ 'ਚ 20 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ ਤੇ ਇਸ ਸਬੰਧ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਏਜੰਸੀ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਖੂਫੀਆ ਸੂਚਨਾ ਦੇ ਆਧਾਰ 'ਤੇ ਡੀ.ਆਰ.ਆਈ. ਅਧਿਕਾਰੀਆਂ ਨੇ ਸੇਵੋਕ ਰੋਡ ਦੇ ਇਕ ਗੁਪਤ ਅੱਡੇ ਤੋਂ ਬੀਤੀ ਸ਼ਾਮ ਸੋਨਾ ਜ਼ਬਤ ਕੀਤਾ, ਜਿਸ ਦੀ ਬਜ਼ਾਰ 'ਚ ਕੀਮਤ 5.4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੋਨੇ ਦੀ ਤਸਕਰੀ ਦੇ ਦੋਸ਼ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਦੋਵੇਂ ਭੂਟਾਨ ਦੇ ਜੈਗਾਂਵ ਤੋਂ ਸੋਨਾ ਸਿਲੀਗੁੜੀ ਲਿਆਏ ਸਨ ਤਾਂ ਕਿ ਇਸ ਦੀ ਦੂਜੀ ਥਾਂ ਤਸਕਰੀ ਕੀਤੀ ਜਾ ਸਕੇ। ਇਸ ਥਾਂ ਨੂੰ ਪੂਰਬ-ਉੱਤਰ ਤੱਕ ਜਾਣ ਲਈ ਮੁੱਖ ਰਸਤਾ ਮੰਨਿਆ ਜਾਂਦਾ ਹੈ। ਦੋਸ਼ੀਆਂ ਨੂੰ ਇਕ ਸਥਾਨਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਸੱਤ ਦਿਨ ਦੇ ਲਈ ਡੀ.ਆਰ.ਆਈ. ਦੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।


Related News