ਦੇਸ਼ ’ਚ ਟੀ. ਬੀ. ਰੋਕੂ ਦਵਾਈਆਂ ਦੀ ਕਮੀ ਨਹੀਂ : ਕੇਂਦਰ ਸਰਕਾਰ

Wednesday, Sep 27, 2023 - 01:51 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ’ਚ ਟੀ. ਬੀ. ਦੇ ਇਲਾਜ ਲਈ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਟੀ. ਬੀ. (ਤਪਦਿਕ) ਦੇ ਇਲਾਜ ’ਚ 2 ਮਹੀਨਿਆਂ ਲਈ 4 ਐੱਫ. ਡੀ. ਸੀਜ਼ (ਆਈਸੋਨਿਆਜ਼ਿਡ, ਰਿਫੈਂਪਸਿਨ, ਏਥਮਬਿਊਟੋਲ ਅਤੇ ਪਾਇਰਾਜ਼ਿਨਾਮਾਈਡ) ਦੇ ਰੂਪ ’ਚ ਮੁਹੱਈਆ 4 ਦਵਾਈਆਂ ’ਚ ਸ਼ਾਮਲ ਹਨ। ਇਸ ਤੋਂ ਬਾਅਦ 2 ਮਹੀਨਿਆਂ ਲਈ 3 ਐੱਫ. ਡੀ. ਸੀਜ਼ (ਆਈਸੋਨਿਆਜ਼ਿਡ, ਰਿਫੈਂਪਸਿਨ ਅਤੇ ਏਥਮਬਿਊਟੋਲ) ਦੇ ਰੂਪ ’ਚ ਮੁਹੱਈਆ ਦਵਾਈਆਂ ’ਚ ਸ਼ਾਮਲ ਹਨ। ਇਹ ਸਾਰੀਆਂ ਦਵਾਈਆਂ 6 ਮਹੀਨੇ ਅਤੇ ਇਸ ਤੋਂ ਵੱਧ ਸਮੇਂ ਦੇ ਲੋੜੀਂਦੇ ਸਟਾਕ ਨਾਲ ਉਪਲਬਧ ਹਨ।

ਮੰਤਰਾਲਾ ਮੁਤਾਬਕ ਮਲਟੀ-ਡਰੱਗ ਰੇਜ਼ਿਸਟੈਂਟ ਟੀ. ਬੀ. ਦੇ ਇਲਾਜ ’ਚ ਆਮ ਤੌਰ ’ਤੇ 4 ਮਹੀਨਿਆਂ ਲਈ ਸੱਤ ਦਵਾਈਆਂ- ਬਿਡਾਕੁਇਲਿਨ, ਲੇਵੋਫਲੋਕਸਾਸਿਨ, ਕਲੋਫਾਜ਼ਿਮਾਈਨ, ਆਈਸੋਨਿਆਜ਼ਿਡ, ਏਥਮਬਿਊਟੋਲ, ਪਾਇਰਾਜ਼ਿਨਾਮਾਈਡ ਅਤੇ ਏਥਿਓਨਾਮਾਈਡ ਹਨ ਅਤੇ ਇਸ ਤੋਂ 5 ਮਹੀਨਿਆਂ ਲਈ ਚਾਰ ਦਵਾਈਆਂ- ਲੇਵੋਫਲੋਕਸਾਸਿਨ, ਕਲੋਫਾਜ਼ਿਮਾਈਨ, ਪਾਇਰਾਜ਼ਿਨਾਮਾਈਡ ਅਤੇ ਏਥਮਬਿਊਟੋਲ ਸ਼ਾਮਲ ਹੁੰਦੀਆਂ ਹਨ। ਡਰੱਗ ਰੋਧਕ ਟੀ. ਬੀ. ਵਾਲੇ ਲਗਭਗ 30 ਫੀਸਦੀ ਲੋਕਾਂ ’ਚ ਸਾਈਕਲੋਸੇਰਿਨ ਅਤੇ ਲਾਈਨਜ਼ੋਲਿਡ ਦੀ ਲੋੜ ਹੁੰਦੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਕੁਝ ਮੀਡੀਆ ਰਿਪੋਰਟਾਂ ’ਚ ਦੇਸ਼ ’ਚ ਟੀ. ਬੀ. ਰੋਕੂ ਦਵਾਈਆਂ ਦੀ ਕਮੀ ਦਾ ਦੋਸ਼ ਲਾਇਆ ਗਿਆ ਹੈ।


Rakesh

Content Editor

Related News