ਵਿਰੋਧ ਪ੍ਰਦਰਸ਼ਨ ਜਾਂ ਧਰਨੇ ''ਚ ਹਿੰਸਾ ਲਈ ਕੋਈ ਥਾਂ ਨਹੀਂ: ਮਾਇਆਵਤੀ

12/20/2019 12:36:33 PM

ਲਖਨਊ—ਬਹੁਜਨ ਸਮਾਜ ਪਾਰਟੀ (ਬਸਪਾ) ਸੁਪ੍ਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨ ਜਾਂ ਧਰਨੇ 'ਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਮਾਇਆਵਤੀ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਸੰਬਲ 'ਚ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਸਿਵਲ ਸਮਾਜ ਲਈ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਨਤਕ ਸੰਪੱਤੀ ਨੂੰ ਖਤਮ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਕਿਸੇ ਵੀ ਵਿਰੋਧ ਪ੍ਰਦਰਸ਼ਨ ਜਾਂ ਧਰਨੇ 'ਚ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਹਮੇਸ਼ਾ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਹੈ। ਅਸੀਂ ਸ਼ੁਰੂ ਤੋਂ ਹੀ ਇਸ ਦਾ ਵਿਰੋਧ ਕਰਦੇ ਰਹੇ ਹਾਂ ਪਰ ਹੋਰ ਪਾਰਟੀਆਂ ਵਾਂਗ ਅਸੀਂ ਜਨਤਕ ਸੰਪੱਤੀ ਅਤੇ ਹਿੰਸਾ ਨੂੰ ਨਸ਼ਟ ਕਰਨ 'ਚ ਵਿਸ਼ਵਾਸ਼ ਨਹੀਂ ਕਰਦੇ ਹਾਂ।

PunjabKesari

ਮਾਇਆਵਤੀ ਨੇ ਕਿਹਾ,''ਮੈਂ ਆਪਣੀ ਪਾਰਟੀ ਦੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਇਸ ਸਮੇਂ ਦੇਸ਼ 'ਚ ਐਮਰਜੈਂਸੀ ਵਰਗੀ ਸਥਿਤੀ ਦੌਰਾਨ ਸੜਕਾਂ 'ਤੇ ਨਾ ਉਤਰੋ। ਇਸ ਦੀ ਥਾਂ ਵਿਰੋਧ ਦੇ ਦੂਜੇ ਤਰੀਕਿਆਂ ਨੂੰ ਅਪਣਾਇਆ ਜਾਵੇ।''


Iqbalkaur

Content Editor

Related News