ਕਦੋਂ ਆਏਗੀ ਕੋਰੋਨਾ ਦੀ ਤੀਜੀ ਲਹਿਰ, ਪੱਕੇ ਤੌਰ ’ਤੇ ਕੁਝ ਪਤਾ ਨਹੀਂ: ਸਿਹਤ ਮੰਤਰੀ
Friday, Aug 20, 2021 - 02:30 PM (IST)
ਨਵੀਂ ਦਿੱਲੀ– ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵਿਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਪੱਕੇ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ਕਦੋਂ ਆਏਗੀ। ਆਪਣੇ ਗ੍ਰਹਿ ਰਾਜ ਗੁਜਰਾਤ ਦੇ ਦੌਰੇ ’ਤੇ ਆਏ ਮਾਂਡਵਿਆ ਨੇ ਇਥੇ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਕੋਰੋਨਾ ਦੀ ਤੀਜੀ ਕਦੋਂ ਆਏਗੀ, ਇਹ ਕਹਿਣਾ ਮੁਸ਼ਕਿਲ ਹੈ ਪਰ ਅਜਿਹੀ ਕਿਸੇ ਵੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਗਈ ਹੈ।
ਸਰਕਾਰ ਇਸ ਲਈ ਹਸਪਤਾਲਾਂ ’ਚ ਲੋੜੀਂਦੇ ਬੈੱਡ ਅਤੇ ਦਵਾਈਆਂ ਆਦਿ ਦੀ ਸਪਲਾਈ ਯਕੀਨੀ ਕਰੇਗੀ। ਮਾਂਡਵਿਆ ਨੇ ਗੁਜਰਾਤ ’ਚ ਕੋਰੋਨਾ ਟੀਕਾਕਰਨ ਦੀ ਗਤੀ ’ਤੇ ਸੰਤੋਸ਼ ਜਤਾਇਆ ਅਤੇ ਕਿਹਾ ਕਿ ਅੱਜ-ਕੱਲ੍ਹ ਰੋਜ਼ਾਨਾ ਕਰੀਬ 5 ਲੱਖ ਡੋਜ਼ ਦਿੱਤੇ ਜਾ ਰਹੇ ਹਨ। ਕੁੱਲ ਟੀਕਾਕਰਨ ਦਾ ਅੰਕੜਾ ਚਾਰ ਕਰੋੜ ਤੋਂ ਪਾਰ ਪਹੁੰਚ ਗਿਆ ਹੈ।