ਨਹੀਂ ਸੁਧਰ ਰਹੀ ਦਿੱਲੀ ਦੀ ਹਵਾ

Sunday, Nov 10, 2024 - 11:48 AM (IST)

ਨਹੀਂ ਸੁਧਰ ਰਹੀ ਦਿੱਲੀ ਦੀ ਹਵਾ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਐਤਵਾਰ ਨੂੰ ਵੀ ਹਵਾ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਮੁਤਾਬਕ ਦਿੱਲੀ 'ਚ ਹਵਾ ਗੁਣਵੱਤਾ (AQI) 334 ਰਿਹਾ। ਅਲੀਪੁਰ, ਆਨੰਦ ਵਿਹਾਰ, ਜਹਾਂਗੀਰਪੁਰੀ, ਰੋਹਿਣੀ ਅਤੇ ਬਵਾਨਾ ਸਮੇਤ ਕੁਝ ਇਲਾਕਿਆਂ 'ਚ ਹਵਾ ਗੁਣਵੱਤਾ ਬਹੁਤ ਖ਼ਰਾਬ ਸ਼੍ਰੇਣੀ ਵਿਚ ਰਹੀ। ਇਸ ਦਰਮਿਆਨ ਐਤਵਾਰ ਸਵੇਰੇ ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ 1 ਡਿਗਰੀ ਵੱਧ ਸੀ। 

ਮੌਸਮ ਵਿਭਾਗ ਮੁਤਾਬਕ ਸਵੇਰੇ ਸਾਢੇ 8 ਵਜੇ ਨਮੀ ਦਾ ਪੱਧਰ 91 ਫ਼ੀਸਦੀ ਸੀ। ਸ਼ਾਮ ਅਤੇ ਰਾਤ ਨੂੰ ਧੁੰਦ ਛਾਏ ਰਹਿਣ ਦਾ ਖ਼ਦਸ਼ਾ ਜਤਾਇਆ। ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਉਮੀਦ ਹੈ। CPCB ਦੇ ਅੰਕੜਿਆਂ ਮੁਤਾਬਕ ਸੋਮਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਵਿਚ ਧੁੰਦ ਦੀ ਪਰਤ ਛਾਈ ਰਹਿਣ ਅਤੇ ਸਵੇਰੇ 9 ਵਜੇ ਔਸਤ AQI 358 ਹੋਣ ਨਾਲ ਹਵਾ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿਚ ਰਹਿਣ ਦਾ ਖ਼ਦਸ਼ਾ ਬਣਿਆ ਹੋਇਆ ਹੈ।


author

Tanu

Content Editor

Related News