ਤੀਜੀ ਲਹਿਰ ਬੱਚਿਆਂ ਲਈ ਕਿੰਨੀ ਖ਼ਤਰਨਾਕ, ਇਸ 'ਤੇ ਕੋਈ ਡਾਟਾ ਨਹੀਂ: ਡਾ. ਗੁਲੇਰੀਆ
Tuesday, Jun 08, 2021 - 08:58 PM (IST)
ਨਵੀਂ ਦਿੱਲੀ - ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਸਾਡੇ ਕੋਲ ਕੋਈ ਡਾਟਾ ਨਹੀਂ ਹੈ। ਅਜਿਹੇ ਵਿੱਚ ਇਹ ਦੱਸਣਾ ਬਹੁਤ ਮੁਸ਼ਕਲ ਹੈ ਕਿ ਬੱਚਿਆਂ ਲਈ ਇਹ ਕਿੰਨਾ ਖ਼ਤਰਨਾਕ ਹੋਵੇਗਾ? ਡਾ. ਗੁਲੇਰੀਆ ਨੇ ਕਿਹਾ ਕਿ ਵਾਇਰਸ ਕਾਰਨ ਇਹ ਲਹਿਰਾ ਆਉਂਦੀਆਂ ਹਨ, ਕਿਉਂਕਿ ਵਾਇਰਸ ਆਪਣਾ ਰੂਪ ਬਦਲਦਾ ਹੈ। ਲਾਕਡਾਊਨ ਨਾਲ ਇੰਫੈਕਸ਼ਨ ਘੱਟ ਹੁੰਦਾ ਹੈ ਪਰ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਇੰਫੈਕਸ਼ਨ ਵਧਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਫਿਲਹਾਲ ਕੋਈ ਸੱਚਾਈ ਨਹੀਂ ਹੈ ਜਿਸ ਤੋਂ ਆਧਾਰ 'ਤੇ ਕਿਹਾ ਜਾ ਸਕੇ ਕਿ ਅਗਲੀ ਲਹਿਰ ਬੱਚਿਆਂ ਲਈ ਆਵੇਗੀ।
ਉਨ੍ਹਾਂ ਕਿਹਾ ਕਿ ਚੇਨ ਆਫ ਟ੍ਰਾਂਸਮਿਸ਼ਨ ਰੋਕਣ ਲਈ ਕੋਵਿਡ ਐਪ੍ਰੋਪ੍ਰਿਏਟ ਬਿਹੇਵੀਅਰ ਅਪਣਾਉਣਾ ਪਵੇਗਾ। ਹੁਣ ਚਿੰਤਾ ਇਹ ਹੈ ਕਿ ਤੀਜੀ ਲਹਿਰ ਕਦੋਂ ਆਵੇਗੀ ਜਾਂ ਆ ਸਕਦੀ ਹੈ ਅਤੇ ਉਹ ਬੱਚਿਆਂ ਵਿੱਚ ਕਿੰਨੀ ਗੰਭੀਰ ਹੋਵੇਗੀ? ਸਪੈਨਿਸ਼ ਫਲੂ, ਐੱਚ1ਐੱਨ1 ਵਿੱਚ ਵੀ ਲਹਿਰ ਵੇਖੀ ਗਈ ਸੀ। ਇਹ ਲਹਿਰ ਉਦੋਂ ਦਿਸਦੀ ਹੈ ਜਦੋਂ ਵਾਇਰਸ ਬਦਲਦਾ ਹੈ ਅਤੇ ਹਿਊਮਨ ਬਿਹੇਵੀਅਰ ਦੀ ਵਜ੍ਹਾ ਨਾਲ ਹੁੰਦਾ ਹੈ।
ਇਹ ਵੀ ਪੜ੍ਹੋ- ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਸ਼ਖਸ ਨੇ ਸਰੇਆਮ ਮਾਰਿਆ ਥੱਪੜ, ਹਿਰਾਸਤ 'ਚ ਦੋ ਲੋਕ
ਗੁਲੇਰੀਆ ਨੇ ਕਿਹਾ ਕਿ ਜਿਵੇਂ ਹੀ ਮਾਮਲੇ ਘੱਟ ਹੁੰਦੇ ਹਨ ਤਾਂ ਅਨਲੌਕ ਹੁੰਦੇ ਹਨ ਅਤੇ ਫਿਰ ਲੋਕ ਲਾਪਰਵਾਹ ਹੋ ਜਾਂਦੇ ਹਨ ਤਾਂ ਅਗਲੀ ਲਹਿਰ ਸ਼ੁਰੂ ਹੋ ਜਾਂਦੀ ਹੈ। ਜਦੋਂ ਤੱਕ ਜ਼ਿਆਦਾਤਰ ਲੋਕ ਵੈਕਸੀਨ ਨਹੀਂ ਲੈ ਲੈਂਦੇ ਉਦੋਂ ਤੱਕ ਸਾਨੂੰ ਜ਼ਿਆਦਾ ਸਾਵਧਾਨੀ ਵਰਤਣੀ ਹੋਵੇਗੀ। ਹੁਣ ਕਿਸੇ ਦੇਸ਼ ਵਿੱਚ ਕੋਈ ਅਜਿਹਾ ਡਾਟਾ ਨਹੀਂ ਆਇਆ ਹੈ ਜਿਸ ਵਿੱਚ ਕਿਹਾ ਜਾਵੇ ਕਿ ਬੱਚਿਆਂ ਵਿੱਚ ਜ਼ਿਆਦਾ ਖ਼ਤਰਾ ਹੈ। ਇਹ ਇੰਡੀਅਨ ਜਾਂ ਫਿਰ ਗਲੋਬਲ ਡਾਟਾ ਦੋਨਾਂ ਵਿੱਚ ਵੀ ਨਹੀਂ ਵੇਖਿਆ ਗਿਆ ਹੈ। ਅਗਲੀ ਲਹਿਰ ਨੂੰ ਰੋਕਣ ਲਈ ਕੋਵਿਡ ਐਪ੍ਰੋਪ੍ਰਿਏਟ ਬਿਹੇਵੀਅਰ ਦਾ ਪਾਲਣ ਕਰਣਾ ਹੋਵੇਗਾ।
ਕੋਰੋਨਾ ਦੀ ਦੂਜੀ ਲਹਿਰ ਵਿੱਚ ਨਵੇਂ ਮਾਮਲੇ ਘੱਟ ਹੁੰਦੇ ਜਾ ਰਹੇ ਹਨ ਪਰ ਲੋਕਾਂ ਦੀ ਚਿੰਤਾ ਤੀਜੀ ਲਹਿਰ ਨੂੰ ਲੈ ਕੇ ਅਜੇ ਤੋਂ ਸਤਾਉਣ ਲੱਗੀ ਹੈ। ਮਾਹਰਾਂ ਦਾ ਕਹਿਣਾ ਸੀ ਕਿ ਤੀਜੀ ਲਹਿਰ ਬੱਚਿਆਂ 'ਤੇ ਕਹਿਰ ਬਣਕੇ ਟੁੱਟ ਸਕਦੀ ਹੈ। ਇਸ ਵਜ੍ਹਾ ਨਾਲ ਬੱਚਿਆਂ ਦੇ ਮਾਪੇ ਜ਼ਿਆਦਾ ਡਰੇ ਹੋਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।