ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਗਵਾਇਆ ਕੋਰੋਨਾ ਟੀਕਾ

03/04/2021 2:38:13 PM

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਲਈ। ਸੀਤਾਰਮਨ ਨੇ ਟਵੀਟ ਕੀਤਾ,''ਅੱਜ ਸਵੇਰੇ ਕੋਵਿਡ-19 ਟੀਕਾਕਰਨ ਦੇ ਅਧੀਨ ਟੀਕੇ ਦੀ ਪਹਿਲੀ ਖੁਰਾਕ ਲਈ।'' ਉਨ੍ਹਾਂ ਨੇ ਨਰਸ ਸਿਸਟਰ ਰਾਮਿਆ ਪੀਸੀ ਨੂੰ ਦੇਖਭਾਲ ਅਤੇ ਪੇਸ਼ੇਵਰ ਰਵੱਈਏ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ,''ਭਾਰਤ 'ਚ ਜਨਮ ਲੈ ਕੇ ਖੁਸ਼ਕਿਸਮਤ ਹਾਂ, ਜਿੱਥੇ ਟੀਕੇ ਦਾ ਵਿਕਾਸ ਅਤੇ ਇਸ ਦੀ ਉਪਲੱਬਧਤਾ ਤੁਰੰਤ ਅਤੇ ਕਿਫ਼ਾਇਤੀ ਤਰੀਕੇ ਨਾਲ ਹੋਈ ਹੈ।''

PunjabKesariਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ 60 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਅਤੇ 45 ਸਾਲ ਤੋਂ ਵੱਧ ਉਮਰ ਦੇ ਅਜਿਹੇ ਲੋਕ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਗੰਭੀਰ ਬੀਮਾਰੀ ਹੈ, ਇਕ ਮਾਰਚ ਤੋਂ ਟੀਕੇ ਦੀ ਖੁਰਾਕ ਲਗਵਾ ਸਕਦੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਹਰਸ਼ਵਰਧਨ ਅਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਪਹਿਲਾਂ ਹੀ ਟੀਕੇ ਦੀ ਪਹਿਲੀ ਖੁਰਾਕ ਲੈ ਚੁਕੇ ਹਨ।

ਇਹ ਵੀ ਪੜ੍ਹੋ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਗਵਾਈ ‘ਕੋਰੋਨਾ ਵੈਕਸੀਨ’


DIsha

Content Editor

Related News