ਸਰੀਰ ਦੁੱਖਦਾ, ਕੋਈ ਨਾ, ਚੱਲ ਮੇਰੇ ਨਾਲ...! ਨਿਰਮਲ ਬਾਬਾ ਨੇ ਔਰਤ ਨੂੰ ਹੋਟਲ ਲਿਜਾ ਰੌਲੀ ਪੱਤ, ਬਣਾਈ ਵੀਡੀਓ

Thursday, Apr 23, 2026 - 03:50 PM (IST)

ਸਰੀਰ ਦੁੱਖਦਾ, ਕੋਈ ਨਾ, ਚੱਲ ਮੇਰੇ ਨਾਲ...! ਨਿਰਮਲ ਬਾਬਾ ਨੇ ਔਰਤ ਨੂੰ ਹੋਟਲ ਲਿਜਾ ਰੌਲੀ ਪੱਤ, ਬਣਾਈ ਵੀਡੀਓ

ਪਾਮਗੜ੍ਹ : ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ ਦੀ ਪਾਮਗੜ੍ਹ ਪੁਲਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ, ਚਮਤਕਾਰ ਦੇ ਨਾਂ 'ਤੇ ਔਰਤ ਨਾਲ ਜਬਰ-ਜ਼ਨਾਹ ਕਰਨ ਅਤੇ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਵਾਲੇ ਢੌਂਗੀ ਨਿਰਮਲ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ 60 ਸਾਲਾ ਮੁਲਜ਼ਮ ਬਾਬੇ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ ਕਾਬੂ ਕੀਤਾ ਹੈ।

ਪੀੜਤ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸਰੀਰ ਦੇ ਦਰਦ ਤੋਂ ਪਰੇਸ਼ਾਨ ਸੀ। ਚੈਤਰ ਨਵਰਾਤਰੀ ਦੌਰਾਨ, ਮਹਾਰਾਸ਼ਟਰ ਦੇ ਨਾਸਿਕ ਦਾ ਰਹਿਣ ਵਾਲਾ ਨਿਰਮਲ ਬਾਬਾ ਪਾਮਗੜ੍ਹ ਖੇਤਰ ਵਿੱਚ ਪਦਯਾਤਰਾ ਕਰਦੇ ਹੋਏ ਆਇਆ ਸੀ ਅਤੇ ਖੁਦ ਨੂੰ ਚਮਤਕਾਰੀ ਦੱਸ ਕੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦਾ ਦਾਅਵਾ ਕਰ ਰਿਹਾ ਸੀ। ਜਦੋਂ ਪੀੜਤਾ ਆਪਣੀ ਸਹੇਲੀ ਨਾਲ ਬਾਬੇ ਨੂੰ ਮਿਲਣ ਗਈ, ਤਾਂ ਮੁਲਜ਼ਮ ਨੇ ਉਸ ਦਾ ਹੱਥ ਦੇਖ ਕੇ ਇਲਾਜ ਦਾ ਭਰੋਸਾ ਦਿੱਤਾ ਅਤੇ ਉਸ ਦਾ ਮੋਬਾਈਲ ਨੰਬਰ ਲੈ ਲਿਆ।

26 ਮਾਰਚ ਨੂੰ ਮੁਲਜ਼ਮ ਨੇ ਪੀੜਤਾ ਨੂੰ ਬਾਜ਼ਾਰ ਬੁਲਾਇਆ ਅਤੇ ਪ੍ਰਸਾਦ ਖੁਆ ਕੇ ਆਪਣੇ ਨਾਲ ਚੱਲਣ ਲਈ ਮਨਾ ਲਿਆ। ਉਹ ਔਰਤ ਨੂੰ ਬਿਲਾਸਪੁਰ ਤੋਂ ਟ੍ਰੇਨ ਰਾਹੀਂ ਮੱਧ ਪ੍ਰਦੇਸ਼ ਦੇ ਮੈਹਰ ਲੈ ਗਿਆ, ਜਿੱਥੇ ਇੱਕ ਹੋਟਲ ਵਿੱਚ ਇਲਾਜ ਦੇ ਬਹਾਨੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਅਤੇ ਉਸ ਦੀਆਂ ਅਸ਼ਲੀਲ ਵੀਡੀਓਜ਼ ਤੇ ਤਸਵੀਰਾਂ ਬਣਾ ਲਈਆਂ।ਘਟਨਾ ਤੋਂ ਬਾਅਦ ਜਦੋਂ ਪੀੜਤਾ ਨੇ ਤੰਗ ਆ ਕੇ ਬਾਬੇ ਦਾ ਨੰਬਰ ਬਲਾਕ ਕਰ ਦਿੱਤਾ, ਤਾਂ ਮੁਲਜ਼ਮ ਨੇ ਇੱਕ ਫਰਜ਼ੀ ਇੰਸਟਾਗ੍ਰਾਮ ਆਈਡੀ ਬਣਾ ਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਵਾਇਰਲ ਕਰ ਦਿੱਤੀਆਂ ਅਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਡੀਸ਼ਨਲ ਐਸ.ਪੀ. ਉਮੇਸ਼ ਕੁਮਾਰ ਕਸ਼ਯਪ ਅਤੇ ਐਸ.ਡੀ.ਓ.ਪੀ. ਪ੍ਰਦੀਪ ਕੁਮਾਰ ਸੋਰੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ। ਤਕਨੀਕੀ ਜਾਂਚ ਦੇ ਆਧਾਰ 'ਤੇ ਮੁਲਜ਼ਮ ਦੀ ਲੋਕੇਸ਼ਨ ਧਰਮਸ਼ਾਲਾ ਵਿੱਚ ਪਾਈ ਗਈ, ਜਿੱਥੇ ਪੁਲਸ ਨੇ ਦਬਿਸ਼ ਦੇ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।


author

DILSHER

Content Editor

Related News