ਨਿਰਭਿਆ ਦੇ 4 ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਿਆਰੀ, ਦਯਾ ਪਟੀਸ਼ਨ ਲਈ 7 ਦਿਨ ਬਾਕੀ

10/31/2019 10:49:24 AM

ਨਵੀਂ ਦਿੱਲੀ— ਦਿੱਲੀ 'ਚ 16 ਦਸੰਬਰ 2012 ਦੀ ਰਾਤ ਹੋਏ ਨਿਰਭਿਆ ਸਮੂਹਕ ਰੇਪ ਕਾਂਡ ਦੇ ਚਾਰ ਦੋਸ਼ੀਆਂ ਮੁਕੇਸ਼ ਸਿੰਘ, ਅਕਸ਼ੈ ਕੁਮਾਰ ਸਿੰਘ, ਵਿਨੇ ਸ਼ਰਮਾ ਅਤੇ ਪਵਨ ਕੁਮਾਰ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਤਿਹਾੜ ਜੇਲ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਨੋਟਿਸ ਦੇ ਕੇ ਕਿਹਾ ਹੈ ਕਿ ਮੌਤ ਦੀ ਸਜ਼ਾ ਵਿਰੁੱਧ ਜੇਕਰ 7 ਦਿਨ 'ਚ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਨਹੀਂ ਲਗਾਈ ਤਾਂ ਫਾਂਸੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਸੁਪਰੀਮ ਕੋਰਟ ਨੇ ਪਿਛਲੇ ਸਾਲ ਜੁਲਾਈ 'ਚ ਹੀ ਚਾਰੋਂ ਦੋਸ਼ੀਆਂ ਦੀ ਮੁੜ ਵਿਚਾਰ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਸਨ ਪਰ ਇਨ੍ਹਾਂ ਨੇ ਹਾਲੇ ਤੱਕ ਰਾਸ਼ਟਰਪਤੀ ਤੋਂ ਦਯਾ ਦੀ ਗੁਹਾਰ ਨਹੀਂ ਲਗਾਈ ਹੈ। ਇਹ ਇਨ੍ਹਾਂ ਲੋਕਾਂ ਕੋਲ ਉਪਲੱਬਧ ਆਖਰੀ ਬਦਲ ਹੈ।

1- ਤਿਹਾੜ ਜੇਲ ਹੈੱਡ ਕੁਆਰਟਰ ਨੇ 28 ਅਕਤੂਬਰ ਨੂੰ ਉਨ੍ਹਾਂ ਤਿੰਨੋਂ ਜੇਲਾਂ ਦੇ ਸੁਪਰਡੈਂਟਾਂ ਨੂੰ ਗੁਪਤ ਚਿੱਠੀ ਲਿਖੀ ਸੀ, ਜਿੱਥੇ ਚਾਰੇ ਦੋਸ਼ੀ ਬੰਦ ਹੈ। ਮੁਕੇਸ਼ ਅਤੇ ਅਕਸ਼ੈ ਜੇਲ ਨੰਬਰ 2, ਵਿਨੇ ਜੇਲ ਨੰਬਰ 4 ਅਤੇ ਪਵਨ ਜੇਲ ਨੰਬਰ 14 (ਮੰਡੋਲੀ ਜੇਲ) 'ਚ ਬੰਦ ਹੈ। ਹੈੱਡ ਕੁਆਰਟਰ ਨੇ ਪੱਤਰ 'ਚ ਕਿਹਾ ਕਿ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਵਾਈ ਜਾ ਚੁਕੀ ਹੈ। ਇਨ੍ਹਾਂ ਨਾਲ ਜੁੜਿਆ ਕੋਈ ਮਾਮਲਾ ਹੁਣ ਸੁਪਰੀਮ ਕੋਰਟ 'ਚ ਪੈਂਡਿੰਗ ਨਹੀਂ ਹੈ।
2- ਹੈੱਡ ਕੁਆਰਟਰ ਨੇ 7 ਦਿਨ 'ਚ ਇਨ੍ਹਾਂ ਦੇ ਜਵਾਬ ਵੀ ਮੰਗੇ ਹਨ। ਸੰਬੰਧਤ ਜੇਲ ਸੁਪਰਡੈਂਟਾਂ ਨੇ 29 ਅਕਤੂਬਰ ਨੂੰ ਚਾਰੇ ਦੋਸ਼ੀਆਂ ਨੂੰ ਹਿੰਦੀ ਅਤੇ ਅੰਗਰੇਜ਼ੀ 'ਚ ਲਿਖਤੀ ਨੋਟਿਸ ਦੇ ਦਿੱਤੇ। ਉਨ੍ਹਾਂ ਤੋਂ ਰਿਸੀਵਿੰਗ ਵੀ ਲਈ ਗਈ ਹੈ। ਜੇਲ ਸੂਤਰਾਂ ਅਨੁਸਾਰ, ਦੋਸ਼ੀਆਂ ਨੂੰ ਇਹ ਚਿੱਠੀ ਪੜ੍ਹਵਾਈ ਗਈ ਹੈ ਅਤੇ ਉਸ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ। ਇਸ ਵਿਚ ਅਕਸ਼ੈ, ਵਿਨੇ ਅਤੇ ਪਵਨ ਦੇ ਵਕੀਲ ਏ.ਪੀ. ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਕਊਰੇਟਿਵ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਤਿਹਾੜ ਜੇਲ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਨੇ ਦੱਸਿਆ ਕਿ ਚਾਰੇ ਦੋਸ਼ੀਆਂ ਨੂੰ ਨੋਟਿਸ ਦਿੱਤਾ ਹੈ ਕਿ ਤੁਹਾਡੀ ਕਾਨੂੰਨੀ ਲੜਾਈ ਖਤਮ ਹੋ ਚੁਕੀ ਹੈ। ਰਾਸ਼ਟਰਪਤੀ ਨੂੰ ਦਯਾ ਪਟੀਸ਼ਨ ਦੇਣਾ ਚਾਹੁੰਦੇ ਹਨ ਤਾਂ ਇਕ ਹਫ਼ਤੇ 'ਚ ਦੇ ਦੇਣ। ਜੇਕਰ ਦਯਾ ਪਟੀਸ਼ਨ ਦਾਇਰ ਨਹੀਂ ਕਰਦੇ ਹਨ ਤਾਂ ਇਕ ਹਫ਼ਤੇ 'ਚ ਦੇ ਦੇਣ। ਜੇਕਰ ਦਯਾ ਪਟੀਸ਼ਨ ਦਾਇਰ ਨਹੀਂ ਕਰਦੇ ਹਨ ਤਾਂ ਇਸ ਦੀ ਸੂਚਨਾ ਹੇਠਲੀ ਅਦਾਲਤ ਨੂੰ ਦਿੱਤੀ ਜਾਵੇਗੀ ਅਤੇ ਅੱਗੇ ਦੀ ਕਾਰਵਾਈ ਲਈ ਜ਼ੋਰ ਦੇਣਗੇ।


DIsha

Content Editor

Related News