ਹਿਮਾਚਲ ਪ੍ਰਦੇਸ਼ : ਆਟਾ ਮਿਲ ''ਚ ਚੁੰਨੀ ਫਸਣ ਕਾਰਨ 9 ਸਾਲਾ ਬੱਚੀ ਦੀ ਮੌਤ

06/10/2023 3:52:26 PM

ਹਮੀਰਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਖੋਰਡ ਪਿੰਡ 'ਚ ਇਕ ਆਟਾ ਮਿਲ 'ਚ ਚੁੰਨੀ ਫਸ ਜਾ ਨਾਲ 9 ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਦੀ ਹੈ। ਪੁਲਸ ਨੇ ਦੱਸਿਆ ਕਿ ਇਕ ਪ੍ਰਵਾਸੀ ਮਜ਼ਦੂਰ ਦੀ 9 ਸਾਲਾ ਧੀ ਮਨੀਸ਼ਾ ਕੁਮਾਰੀ ਟੂਟੀ ਤੋਂ ਪਾਣੀ ਭਰ ਰਹੀ ਸੀ, ਉਸੇ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਸ ਦੀ ਚੁੰਨੀ ਆਟਾ ਮਿਲ 'ਚ ਫਸ ਗਈ। 

ਮਨੀਸ਼ਾ ਦਾ ਪਰਿਵਾਰ ਮੂਲ ਰੂਪ ਨਾਲ ਬਿਹਾਰ ਦੇ ਮਧੁਬਨੀ ਜ਼ਿਲ੍ਹ ਦੇ ਗੋਸਾਈਟੋਲਾ ਪਿੰਡ ਦਾ ਰਹਿਣ ਵਾਲਾ ਹੈ। ਹਾਦਸੇ ਤੋਂ ਬਾਅਦ ਮੌਕੇ 'ਤੇ ਭੀੜ ਜਮ੍ਹਾ ਹੋ ਗਈ ਅਤੇ ਉਸ ਨੇ ਮਨੀਸ਼ਾ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ। ਉਹ 5ਵੀਂ ਜਮਾਤ ਦੀ ਵਿਦਿਆਰਥਣ ਸੀ। ਹਮੀਰਪੁਰ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ 5 ਹਜ਼ਾਰ ਦੀ ਤੁਰੰਤ ਮਦਦ ਮੁਹੱਈਆ ਕਰਵਾਈ ਗਈ ਹੈ।


DIsha

Content Editor

Related News