NIA ਦੀ ਵੱਡੀ ਕਾਰਵਾਈ, ਅਰਸ਼ਦੀਪ ਡੱਲਾ ਸਣੇ 9 ਅੱਤਵਾਦੀਆਂ ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ

Sunday, Jul 23, 2023 - 05:40 PM (IST)

NIA ਦੀ ਵੱਡੀ ਕਾਰਵਾਈ, ਅਰਸ਼ਦੀਪ ਡੱਲਾ ਸਣੇ 9 ਅੱਤਵਾਦੀਆਂ ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ

ਨਵੀਂ ਦਿੱਲੀ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ, ਬੱਬਰ ਖਾਲਸਾ ਇੰਟਰਨੈਸ਼ਨਲ (BKI) ਅਤੇ ਖਾਲਿਸਤਾਨ ਟਾਈਗਰ ਫੋਰਸ (KTF) ਨਾਲ ਜੁੜੇ ਤਿੰਨ  'ਸੂਚੀਬੱਧ ਅੱਤਵਾਦੀਆਂ' ਸਣੇ 9 ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। NIA ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ, KTF ਦੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ BKI ਦੇ ਲਖਬੀਰ ਸਿੰਘ ਸੰਧੂ ਉਰਫ ਲੰਡਾ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਆਪਣਾ ਨੈੱਟਵਰਕ ਬਣਾਉਣ ਲਈ ਜ਼ਿੰਮੇਵਾਰ ਹਨ। ਤਿੰਨੋਂ ਵਿਦੇਸ਼ 'ਚ ਹਨ।

ਇਹ ਵੀ ਪੜ੍ਹੋ- ਨਦੀ ਦੇ ਤੇਜ਼ ਵਹਾਅ 'ਚ ਫਸੀ ਰੋਡਵੇਜ਼ ਬੱਸ, ਯਾਤਰੀਆਂ 'ਚ ਮਚੀ ਚੀਕ-ਪੁਕਾਰ

NIA ਨੇ ਕਿਹਾ ਕਿ ਉਨ੍ਹਾਂ ਦੇ ਪਾਕਿਸਤਾਨ ਅਤੇ ਹੋਰ ਦੇਸ਼ਾਂ 'ਚ ਨਸ਼ਾ ਤਸਕਰਾਂ ਅਤੇ ਖਾਲਿਸਤਾਨੀ ਗੁਰਗਿਆਂ ਨਾਲ ਨੇੜਲੇ ਸੰਪਰਕ ਹਨ। ਵਿਦੇਸ਼ਾਂ 'ਚ ਸਥਿਤ ਗੁਰਗਿਆਂ ਦੇ ਇਸ ਨੈਟਵਰਕ ਰਾਹੀਂ ਉਹ ਭਾਰਤ 'ਚ ਅੱਤਵਾਦੀ ਗਤੀਵਿਧੀਆਂ, ਜਬਰੀ ਵਸੂਲੀ ਅਤੇ ਹਥਿਆਰਾਂ ਅਤੇ ਨਸ਼ਿਆਂ ਦੀ ਸਰਹੱਦ ਪਾਰ ਤੋਂ ਤਸਕਰੀ ਕਰਨ ਲਈ ਭਾਰਤ 'ਚ ਆਪਣੇ ਸਾਥੀਆਂ ਦੀ ਭਰਤੀ ਕਰ ਰਹੇ ਹਨ। ਉਨ੍ਹਾਂ ਦੇ ਉੱਤਰੀ ਭਾਰਤ 'ਚ ਕੰਮ ਕਰ ਰਹੇ ਵੱਡੇ ਗਿਰੋਹਾਂ ਨਾਲ ਵੀ ਸਬੰਧ ਹਨ, ਜਿਨ੍ਹਾਂ ਵਿਚ ਸਥਾਨਕ ਗੈਂਗਸਟਰ, ਸੰਗਠਿਤ ਅਪਰਾਧ ਸਿੰਡੀਕੇਟ ਅਤੇ ਨੈੱਟਵਰਕ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਤੋਂ BKI ਅਤੇ KTF ਲਈ ਫੰਡ ਜੁਟਾਉਣ ਦੀ ਇਕ ਗੁੰਝਲਦਾਰ ਵਿਧੀ ਦਾ ਵੀ ਖੁਲਾਸਾ ਕੀਤਾ ਹੈ। ਫੰਡਾਂ ਨੂੰ ਗੈਰ-ਰਸਮੀ ਚੈਨਲਾਂ ਦੇ ਨਾਲ-ਨਾਲ ਲੇਅਰਿੰਗ ਅਤੇ ਫੰਡ ਪ੍ਰੋਵੀਜ਼ਨਿੰਗ ਵਾਲੇ ਰਸਮੀ ਚੈਨਲਾਂ ਰਾਹੀਂ ਭਾਰਤ-ਆਧਾਰਿਤ ਸਹਿਯੋਗੀਆਂ ਨੂੰ ਭੇਜਿਆ ਜਾ ਰਿਹਾ ਸੀ। MTSS ਜਾਂ ਹੋਰ ਸਾਧਨਾਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾ ਰਹੀ ਸੀ ਕਿ ਪੈਸੇ ਭੇਜਣ ਵਾਲੇ ਜਾਂ ਪ੍ਰਾਪਤ ਕਰਨ ਵਾਲੇ ਦੀ ਪਛਾਣ ਨੂੰ ਪੂਰੀ ਤਰ੍ਹਾਂ ਛੁਪਾਇਆ ਜਾ ਸਕੇ। 

ਇਹ ਵੀ ਪੜ੍ਹੋ-  ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਝਗੜਾ, ਬਜ਼ੁਰਗ ਨੇ ਡੰਡੇ ਨਾਲ ਕੁੱਟੇ ਪਤੀ-ਪਤਨੀ

ਰਿੰਦਾ ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਹਥਿਆਰਾਂ, ਗੋਲਾ ਬਾਰੂਦ ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, BKI ਵਰਕਰਾਂ ਦੀ ਭਰਤੀ, ਕਤਲਾਂ, ਪੰਡਾਬ ਅਤੇ ਮਹਾਰਾਸ਼ਟਰ ਸੂਬਿਆਂ ਵਿਚ ਜਬਰਨ ਵਸੂਲੀ ਰਾਹੀਂ BKI ਲਈ ਫੰਡ ਇਕੱਠਾ ਕਰਨ 'ਚ ਸ਼ਾਮਲ ਹੈ। ਉਹ ਮਈ 2022 ਵਿਚ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ IPG ਹਮਲੇ ਸਮੇਤ ਕਈ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ। ਸਾਲ 2023 ਵਿਚ ਭਾਰਤ ਸਰਕਾਰ ਵਲੋਂ ਉਸ ਨੂੰ 'ਵਿਅਕਤੀਗਤ ਅੱਤਵਾਦੀ' ਘੋਸ਼ਿਤ ਕੀਤਾ ਗਿਆ ਸੀ। ਮੁਲਜ਼ਮ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਭਾਰਤ ਦਾ ਇਕ ਖੂੰਖਾਰ ਗੈਂਗਸਟਰ ਸੀ, ਜੋ ਕੈਨੇਡਾ ਜਾ ਵਸਿਆ। ਕੈਨੇਡਾ 'ਚ ਡੱਲਾ, ਹਰਦੀਪ ਸਿੰਘ ਨਿੱਝਰ ਦੇ ਸੰਪਰਕ ਵਿਚ ਆਇਆ, ਜੋ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਕੇ.ਟੀ.ਐਫ ਦਾ ਮੁਖੀ ਸੀ। ਦੋਵੇਂ ਨੌਜਵਾਨਾਂ ਦੀ ਭਰਤੀ ਕਰਨ ਅਤੇ ਕੇ. ਟੀ. ਐਫ ਲਈ ਫੰਡ ਇਕੱਠਾ ਕਰਨ ਲਈ ਅੱਤਵਾਦੀ ਗਿਰੋਹ ਬਣਾਉਣ ਅਤੇ ਪੰਜਾਬ 'ਚ ਵਪਾਰੀਆਂ ਅਤੇ ਖਾਸ ਭਾਈਚਾਰਿਆਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ 'ਚ ਸ਼ਾਮਲ ਸਨ। ਡੱਲਾ ਨੂੰ 2023 'ਚ ਭਾਰਤ ਸਰਕਾਰ ਨੇ ਇਕ 'ਵਿਅਕਤੀਗਤ ਅੱਤਵਾਦੀ' ਘੋਸ਼ਿਤ ਕੀਤਾ ਹੈ।

ਇਹ ਵੀ ਪੜ੍ਹੋ- 40 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 3 ਸਾਲ ਦਾ ਬੱਚਾ, ਮਾਂ ਦਾ ਰੋ-ਰੋ ਬੁਰਾ ਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News