NIA ਦੀ ਵੱਡੀ ਕਾਰਵਾਈ, ਖਾਲਿਸਤਾਨ ਸਮਰਥਕ ਪੰਨੂ ਸਮੇਤ 16 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
Thursday, Dec 10, 2020 - 12:25 PM (IST)
ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਬੁੱਧਵਾਰ ਨੂੰ 16 ਵਿਅਕਤੀਆਂ ਖ਼ਿਲਾਫ਼ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਅਤੇ ਦੇਸ਼ ਵਿਚ ਖੇਤਰੀਵਾਦ ਅਤੇ ਧਰਮ ਦੇ ਆਧਾਰ 'ਤੇ ਲੋਕਾਂ ਪ੍ਰਤੀ ਈਰਖਾ ਵਧਾਉਣ ਦੇ ਦੋਸ਼ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਐਨ.ਆਈ.ਏ. ਨੇ ਜਿਨ੍ਹਾਂ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ, ਉਹ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਵਿਚ ਰਹਿੰਦੇ ਹਨ। ਸਾਰਿਆਂ ਖ਼ਿਲਾਫ਼ ਅੱਤਵਾਦ ਨਿਰੋਧਕ ਕਾਨੂੰਨ ਯਾਨੀ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਨਿਯਮ (ਯੂ.ਏ.ਪੀ.ਏ.) ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਬ੍ਰਿਟੇਨ ਦੀ ਸੰਸਦ 'ਚ ਉਠਿਆ ਕਿਸਾਨ ਅੰਦੋਲਨ ਦਾ ਮੁੱਦਾ, PM ਜਾਨਸਨ ਬੋਲੇ, ਇਹ ਭਾਰਤ-ਪਾਕਿ ਦਾ ਮਾਮਲਾ
ਵਿਸ਼ੇਸ਼ ਅਦਾਲਤ ਵਿਚ ਐਨ.ਆਈ.ਏ. ਵੱਲੋਂ ਪੇਸ਼ ਚਾਰਜਸ਼ੀਟ ਮੁਤਾਬਕ ਇਸ ਵਿਚ 7 ਦੋਸ਼ੀ ਅਮਰੀਕਾ ਵਿਚ ਰਹਿੰਦੇ ਹਨ, ਜਦੋਂਕਿ 6 ਬ੍ਰਿਟੇਨ, 3 ਕੈਨੇਡਾ ਵਿਚ ਰਹਿੰਦੇ ਹਨ। ਇਨ੍ਹਾਂ ਦੋਸ਼ੀਆਂ 'ਤੇ ਖਾਲਿਸਤਾਨ ਦੇ ਗਠਨ ਲਈ 'ਰੈਫਰੈਂਡਮ 2020' ਦੇ ਬੈਨਰ ਹੇਠ ਵੱਖਵਾਦੀ ਅਭਿਆਨ ਸ਼ੁਰੂ ਕਰਣ ਦੀ ਸਾਜਿਸ਼ ਵਿਚ ਸ਼ਮੂਲੀਅਤ ਹੋਣ ਦਾ ਦੋਸ਼ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਸਿੰਘੂ ਸਰਹੱਦ 'ਤੇ ਕਬੱਡੀ ਖਿਡਾਰੀ ਨਿਭਾਅ ਰਹੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ (ਵੇਖੋ ਤਸਵੀਰਾਂ)
ਐਨ.ਆਈ.ਏ. ਨੇ ਗੁਰਪਤਵੰਤ ਸਿੰਘ ਪੰਨੂ, ਹਰਦੀਪ ਸਿੰਘ ਨਿੱਜਰ ਅਤੇ ਪਰਮਜੀਤ ਸਿੰਘ ਨੂੰ ਗ੍ਰਹਿ ਮੰਤਰਾਲਾ ਵੱਲੋਂ ਅੱਤਵਾਦ ਰੋਧੀ ਕਾਨੂੰਨ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ। ਪੰਨੂ ਅਮਰੀਕਾ ਵਿਚ, ਨਿੱਜਰ ਕੈਨੇਡਾ ਵਿਚ ਅਤੇ ਪਰਮਜੀਤ ਬ੍ਰਿਟੇਨ ਵਿਚ ਰਹਿੰਦਾ ਹੈ। ਦੋਸ਼ ਪੱਤਰ ਅਨੁਸਾਰ ਅਵਤਾਰ ਸਿੰਘ ਪੰਨੂ, ਹਰਪ੍ਰੀਤ ਸਿੰਘ, ਅਮਰਦੀਪ ਸਿੰਘ ਪੁਰੇਵਾਲ , ਹਰਜਾਪ ਸਿੰਘ, ਸਰਬਜੀਤ ਸਿੰਘ ਅਤੇ ਐਸ ਹਿੰਮਤ ਅਮਰੀਕਾ ਵਿਚ ਰਹਿੰਦੇ ਹਨ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਬੱਗੀ, ਸਰਬਜੀਤ ਸਿੰਘ ਬੰਨੂਰ, ਕੁਲਵੰਤ ਸਿੰਘ ਮੋਠਾਦ, ਦੁਪਿੰਦਰਜੀਤ ਸਿੰਘ ਅਤੇ ਕੁਲਵੰਤ ਸਿੰਘ ਬ੍ਰਿਟੇਨ ਵਿਚ ਰਹਿੰਦੇ ਹਨ, ਜਦੋਂਕਿ ਜੇ. ਐਸ. ਧਾਲੀਵਾਲ ਅਤੇ ਜਤਿੰਦਰ ਸਿੰਘ ਗਰੇਵਾਲ ਕੈਨੇਡਾ ਵਿਚ ਰਹਿੰਦਾ ਹੈ।
ਕਿਸਾਨ ਅੰਦੋਲਨ: ਘਰ ਤੋਂ ਮੀਲਾਂ ਦੂਰ ਬੈਠੇ ਬਜ਼ੁਰਗ, ਕਿਹਾ-ਸੰਘਰਸ਼ ਜਾਰੀ ਰੱਖਣ ਦਾ ਪੱਕਾ ਇਰਾਦਾ
ਚਾਰਜਸ਼ੀਟ ਅਨੁਸਾਰ ਇਹ ਸਾਰੇ ਲੋਕ ਸਿੱਖ ਫਾਰ ਜਸਟਿਸ (ਐਸ.ਐਫ.ਜੇ.) ਦੇ ਮੈਂਬਰ ਹਨ। ਯੂ.ਏ.ਪੀ.ਏ. ਤਹਿਤ ਇਸ ਸੰਗਠਨ ਨੂੰ ਗੈਰ-ਕਾਨੂਨੀ ਸੰਗਠਨ ਘੋਸ਼ਿਤ ਕੀਤਾ ਗਿਆ ਹੈ। ਐਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਵਿਚ ਇਹ ਪਾਇਆ ਗਿਆ ਹੈ ਕਿ 'ਸਿੱਖ ਫਾਰ ਜਸਟਿਸ' ਪਾਕਿਸਤਾਨ ਸਮੇਤ ਵਿਦੇਸ਼ੀ ਸਰਜਮੀਂ ਤੋਂ ਖਾਲਿਸਤਾਨ ਅੱਤਵਾਦੀ ਸੰਗਠਨਾਂ ਦਾ ਨਕਾਬਪੋਸ਼ ਸੰਗਠਨ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਸਿੰਘੂ ਸਰਹੱਦ ਪਹੁੰਚੇ ਕ੍ਰਿਕਟਰ ਮਨਦੀਪ ਸਿੰਘ, ਸਾਂਝੀਆਂ ਕੀਤੀਆਂ ਤਸਵੀਰਾਂ
ਉਨ੍ਹਾਂ ਕਿਹਾ ਕਿ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟਰੇਲੀਆ ਸਮੇਤ ਕੁੱਝ ਹੋਰ ਦੇਸ਼ਾਂ ਵਿਚ ਮਨੁੱਖੀ ਅਧਿਕਾਰ ਦੇ ਪੈਰਾਕਾਰ ਸੰਗਠਨ ਦੇ ਨਾਮ 'ਤੇ ਇਹ ਇਕ ਵੱਖਵਾਦੀ ਸੰਗਠਨ ਹੈ। ਨਾਲ ਹੀ, ਫੇਸਬੁੱਕ, ਟਵਿਟਰ, ਵਟਸਐਪ ਸਮੇਤ ਸੋਸ਼ਲ ਮੀਡੀਆ ਦੇ ਮੰਚਾਂ 'ਤੇ ਇਸ ਨੇ ਦੇਸ਼ਧਰੋਹੀ ਅਤੇ ਧਰਮ ਅਤੇ ਖੇਤਰੀਵਾਦ ਦੇ ਆਧਾਰ 'ਤੇ ਰੰਜਿਸ਼ ਵਧਾਉਣ, ਸ਼ਾਂਤੀ-ਸੌਹਾਰਦ ਵਿਗਾੜਣ , ਨੌਜਵਾਨਾਂ ਨੂੰ ਕੱਟੜ ਬਣਾਉਣ ਦਾ ਅਭਿਆਨ ਚਲਾਉਣ ਦਾ ਦੋਸ਼ ਹੈ।
ਨੋਟ : ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਅਜਿਹੇ ਲੋਕਾਂ ਖ਼ਿਲਾਫ਼ ਕਿਹੋ-ਜਿਹੀ ਕਾਰਵਾਈ ਹੋਈ ਚਾਹੀਦੀ ਹੈ। ਕੁਮੈਂਟ ਕਰਕੇ ਦਿਓ ਜਵਾਬ।