NIA ਦਾ ਵੱਡਾ ਐਕਸ਼ਨ, ਸ਼੍ਰੀਨਗਰ 'ਚ ਅੱਤਵਾਦੀ ਮੁਸ਼ਤਾਕ ਜ਼ਰਗਰ ਦੀ ਜਾਇਦਾਦ ਕੀਤੀ ਕੁਰਕ

03/02/2023 4:07:55 PM

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਵੀਰਵਾਰ ਯਾਨੀ ਕਿ ਅੱਜ ਪਾਕਿਸਤਾਨ ਸਥਿਤ ਅੱਤਵਾਦੀ ਕਮਾਂਡਰ ਮੁਸ਼ਤਾਕ ਜ਼ਰਗਰ ਦੇ ਸ਼੍ਰੀਨਗਰ ਸਥਿਤ ਘਰ ਨੂੰ ਕੁਰਕ ਕਰ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਅਲ-ਉਮਰ-ਮੁਜਾਹਿਦੀਨ ਦੇ ਸੰਸਥਾਪਕ ਜ਼ਰਗਰ ਦਾ ਘਰ ਅਤੇ ਜਾਇਦਾਦ ਸ਼੍ਰੀਨਗਰ ਦੇ ਨੌਹੱਟਾ ਇਲਾਕੇ ਵਿਚ ਕੁਰਕ ਕੀਤੀ ਗਈ। 

ਅਧਿਕਾਰੀਆਂ ਨੇ ਦੱਸਿਆ ਕਿ ਅਪ੍ਰੈਲ 2022 'ਚ ਗ੍ਰਹਿ ਮੰਤਰਾਲਾ ਨੇ ਸਖ਼ਤ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਤਹਿਤ ਜ਼ਰਗਰ ਨੂੰ ਇਕ ਅੱਤਵਾਦੀ ਦੇ ਰੂਪ 'ਚ ਨਾਮਜ਼ਦ ਕੀਤਾ। ਸਥਾਨਕ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੀ ਮਦਦ ਨਾਲ NIA ਟੀਮ ਨੇ ਜ਼ਰਗਰ ਦੀ ਜਾਇਦਾਦ ਜ਼ਬਤ ਕਰ ਲਈ ਅਤੇ ਉਸ ਦੇ ਘਰ ਦੇ ਸਾਹਮਣੇ ਇਕ ਨੋਟਿਸ ਲਾ ਦਿੱਤਾ ਗਿਆ।

PunjabKesari

ਜ਼ਿਕਰਯੋਗ ਹੈ ਕਿ ਜ਼ਰਗਰ ਨੂੰ 15 ਮਈ 1992 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ 'ਚ 1999 'ਚ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਅਤੇ ਸ਼ੇਖ ਉਮਰ ਨਾਲ ਰਿਹਾਅ ਕਰ ਦਿੱਤਾ ਗਿਆ। ਸਾਲ 1999 ਵਿਚ ਅਗਵਾ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ IC-814 ਦੇ ਯਾਤਰੀਆਂ ਨੂੰ ਰਿਹਾਅ ਕਰਨ ਲਈ ਗ੍ਰਿਫ਼ਤਾਰ ਜ਼ਰਗਰ ਨੂੰ ਰਿਹਾਅ ਕਰ ਕੇ ਅਦਲਾ-ਬਦਲੀ ਕੀਤੀ ਗਈ ਸੀ।


Tanu

Content Editor

Related News