ਬਿਨਾਂ ਪ੍ਰੀਖਿਆ ਨੌਕਰੀ ਪਾਉਣ ਦਾ ਮੌਕਾ, ਬਸ ਚਾਹੀਦੀ ਹੈ ਇਹ ਯੋਗਤਾ
Friday, Nov 01, 2024 - 10:01 AM (IST)

ਨਵੀਂ ਦਿੱਲੀ- ਜੇਕਰ ਤੁਸੀਂ ਵੀ ਲੱਖਾਂ ਦੇ ਹਿਸਾਬ ਨਾਲ ਤਨਖ਼ਾਹ ਵਾਲੀ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਹੋ ਤਾਂ ਇਹ ਚੰਗੀ ਖ਼ਬਰ ਤੁਹਾਡੇ ਲਈ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਮੋਟੀ ਤਨਖ਼ਾਹ ਵਾਲੀ ਭਰਤੀ ਕੱਢੀ ਹੈ। NHAI ਨੇ ਹੈੱਡ ਤਕਨੀਕੀ ਅਤੇ ਹੈੱਡ-ਟੋਲ ਆਪਰੇਸ਼ਨ ਦੀਆਂ ਅਸਾਮੀਆਂ ਲਈ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਸ ਉਮੀਦਵਾਰ ਕੋਲ ਇਨ੍ਹਾਂ ਅਹੁਦਿਆਂ ਨਾਲ ਸਬੰਧਤ ਯੋਗਤਾ ਹੈ, ਉਹ NHAI ਦੀ ਅਧਿਕਾਰਤ ਵੈੱਬਸਾਈਟ nhai.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਲਈ ਉਮੀਦਵਾਰ 5 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ।
ਭਰਤੀ ਡਿਟੇਲ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਭਾਰਤ ਸਰਕਾਰ ਦੇ ਮੰਤਰਾਲੇ ਅਧੀਨ ਕੰਮ ਕਰ ਰਹੀ ਹੈ। ਜਿਸ ਵਿਚ ਨੌਕਰੀ ਪ੍ਰਾਪਤ ਕਰਨ ਦਾ ਇਹ ਸਭ ਤੋਂ ਵਧੀਆ ਮੌਕਾ ਹੈ। ਇਸ ਲਈ ਹੈੱਡ ਤਕਨੀਕੀ ਅਤੇ ਹੈੱਡ-ਟੋਲ ਆਪਰੇਸ਼ਨ ਦੀਆਂ 1-1 ਅਸਾਮੀਆਂ ਭਰੀਆਂ ਜਾਣਗੀਆਂ।
ਯੋਗਤਾ
NHAI ਭਰਤੀ 2024 ਲਈ ਜੋ ਕੋਈ ਵੀ ਉਮੀਦਵਾਰ ਅਪਲਾਈ ਕਰਨ ਦੀ ਸੋਚ ਰਹੇ ਹਨ, ਉਨ੍ਹਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਰੈਗੂਲਰ ਸਿਵਲ ਇੰਜੀਨੀਅਰ ਵਿਚ ਬੀ. ਈ./ਬੀ. ਟੈੱਕ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ ਹੱਦ
ਇਸ ਭਰਤੀ ਲਈ ਉਮੀਦਵਾਰਾਂ ਦੀ ਉਮਰ ਹੱਦ 55 ਸਾਲ ਹੋਣੀ ਚਾਹੀਦੀ ਹੈ, ਤਾਂ ਹੀ ਉਹ ਅਪਲਾਈ ਕਰਨ ਦੀ ਯੋਗ ਮੰਨੇ ਜਾਣਗੇ। ਹੋਰ ਸਰਕਾਰੀ ਅਧਿਕਾਰੀਆਂ ਲਈ ਵੱਧ ਤੋਂ ਵੱਧ ਉਮਰ 63 ਸਾਲ ਹੋਣੀ ਚਾਹੀਦੀ ਹੈ।
ਇੰਝ ਹੋਵੇਗੀ ਭਰਤੀ
ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਬਿਨਾਂ ਪ੍ਰੀਖਿਆ ਸਿੱਧੇ ਸ਼ਾਰਟਲਿਸਟਿੰਗ ਦੇ ਆਧਾਰ 'ਤੇ ਕੀਤੀ ਜਾਵੇਗੀ। ਨਿਯੁਕਤੀ ਦਾ ਸਥਾਨ ਦਿੱਲੀ ਹੋਵੇਗਾ। ਅਜਿਹੇ ਵਿਚ ਜੋ ਵੀ ਉਮੀਦਵਾਰ ਬਿਨਾਂ ਕਿਸੇ ਪ੍ਰੀਖਿਆ ਦੇ ਸਿੱਧ ਨੌਕਰੀ ਚਾਹੁੰਦਾ ਹੈ, ਉਨ੍ਹਾਂ ਲਈ ਇਹ ਸੁਨਹਿਰੀ ਮੌਕਾ ਹੈ। ਐਪਲੀਕੇਸ਼ਨ ਫਾਰਮ ਨਾਲ ਜ਼ਰੂਰੀ ਦਸਤਾਵੇਜ਼ ਵੀ ਹੋਣੇ ਲਾਜ਼ਮੀ ਹਨ। ਅਧੂਰੇ ਫਾਰਮ ਰਿਜੈਕਟ ਕਰ ਦਿੱਤੇ ਜਾਣਗੇ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।