ਕੋਰੋਨਾ ਨਾਲ ਜੰਗ : ਨਵੀਂ ਵਿਆਹੀ ਜੋੜੀ ਨੇ ਮੁੱਖ ਮੰਤਰੀ ਰਾਹਤ ਫੰਡ ਦਾਨ ਦਿੱਤੇ 20 ਹਜ਼ਾਰ ਰੁਪਏ

Monday, Apr 27, 2020 - 05:39 PM (IST)

ਕੋਰੋਨਾ ਨਾਲ ਜੰਗ : ਨਵੀਂ ਵਿਆਹੀ ਜੋੜੀ ਨੇ ਮੁੱਖ ਮੰਤਰੀ ਰਾਹਤ ਫੰਡ ਦਾਨ ਦਿੱਤੇ 20 ਹਜ਼ਾਰ ਰੁਪਏ

ਚੇਨਈ (ਵਾਰਤਾ)— ਤਾਮਿਲਨਾਡੂ 'ਚ ਨਵੀਂ ਵਿਆਹੀ ਜੋੜੀ ਨੇ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ 'ਕੋਵਿਡ-19' ਨੂੰ ਫੈਲਣ ਤੋਂ ਰੋਕਣ ਲਈ ਮੁੱਖ ਮੰਤਰੀ ਰਾਹਤ ਫੰਡ 'ਚ 20 ਹਜ਼ਾਰ ਰੁਪਏ ਦਾਨ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਪੁਦੂਕੋਟੱਈ 'ਚ ਐਤਵਾਰ ਨੂੰ ਵਿਆਹ ਤੋਂ ਬਾਅਦ ਨਵੀਂ ਵਿਆਹੀ ਜੋੜੀ ਸੂਬੇ  ਦੇ ਸਿਹਤ ਮੰਤਰੀ ਡਾ. ਸੀ. ਵਿਜੇ ਭਾਸਕਰ ਨੂੰ ਮਿਲੇ ਅਤੇ ਯੋਗਦਾਨ ਦੇ ਰੂਪ ਵਿਚ ਉਨ੍ਹਾਂ ਨੇ 20 ਹਜ਼ਾਰ ਰੁਪਏ ਸੌਂਪੇ।

PunjabKesari

ਡਾ. ਵਿਜੇ ਭਾਸਕਰ ਨੇ ਸੋਮਵਾਰ ਟਵੀਟ ਕੀਤਾ ਕਿ ਨਵੀਂ ਵਿਆਹੀ ਜੋੜੀ ਕੱਲ ਮੈਨੂੰ ਮਿਲੀ ਅਤੇ ਸਦਭਾਵਨਾ ਦੇ ਤੌਰ 'ਤੇ ਮੁੱਖ ਮੰਤਰੀ ਰਾਹਤ ਫੰਡ 'ਚ 20 ਹਜ਼ਾਰ ਰੁਪਏ ਦਾ ਆਪਣਾ ਯੋਗਦਾਨ ਦਿੱਤਾ। ਉਨ੍ਹਾਂ ਨੇ ਨਵੀਂ ਵਿਆਹੀ ਜੋੜੀ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸੂਬੇ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਮਿਲ ਕੇ ਲੜਨ ਅਤੇ ਘਰ 'ਚ ਸੁਰੱਖਿਅਤ ਰਹਿਣ ਨੂੰ ਕਿਹਾ।


author

Tanu

Content Editor

Related News