17 ਨਵਜੰਮੀਆਂ ਕੁੜੀਆਂ ਦਾ ਨਾਂ ਪਰਿਵਾਰ ਨੇ ਰੱਖਿਆ ''ਸਿੰਦੂਰ''

Monday, May 12, 2025 - 10:58 AM (IST)

17 ਨਵਜੰਮੀਆਂ ਕੁੜੀਆਂ ਦਾ ਨਾਂ ਪਰਿਵਾਰ ਨੇ ਰੱਖਿਆ ''ਸਿੰਦੂਰ''

ਕੁਸ਼ੀਨਗਰ- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਅਰਚਨਾ ਸ਼ਾਹੀ ਲਈ 'ਸਿੰਦੂਰ' ਹੁਣ ਇਕ ਸ਼ਬਦ ਨਹੀਂ ਸਗੋਂ ਇਕ ਭਾਵਨਾ ਹੈ, ਜਿਸ ਕਾਰਨ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਧੀ ਦਾ ਨਾਮ 'ਸਿੰਦੂਰ' ਰੱਖਣ ਦਾ ਫੈਸਲਾ ਕੀਤਾ। ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤ ਵੱਲੋਂ ਸ਼ੁਰੂ ਕੀਤੇ ਗਏ 'ਆਪਰੇਸ਼ਨ ਸਿੰਦੂਰ' ਦੀ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ, ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ 'ਚ 17 ਨਵਜੰਮੀਆਂ ਕੁੜੀਆਂ ਦਾ ਨਾਮ ਉਨ੍ਹਾਂ ਦੇ ਪਰਿਵਾਰਾਂ ਨੇ 'ਸਿੰਦੂਰ' ਰੱਖਿਆ ਹੈ। ਧੀ ਨੂੰ ਜਨਮ ਦੇਣ ਵਾਲੀ ਅਰਚਨਾ ਸ਼ਾਹੀ ਨੇ ਕਿਹਾ,"ਪਹਿਲਗਾਮ ਹਮਲੇ 'ਚ ਬਹੁਤ ਸਾਰੀਆਂ ਔਰਤਾਂ ਨੇ ਆਪਣੇ ਪਤੀ ਗੁਆ ਦਿੱਤੇ। ਉਸ ਤੋਂ ਬਾਅਦ ਭਾਰਤੀ ਫੌਜ ਨੇ ਆਪਰੇਸ਼ਨ ਸਿੰਦੂਰ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ। ਸਾਨੂੰ ਸਾਰਿਆਂ ਨੂੰ ਇਸ 'ਤੇ ਮਾਣ ਹੈ। ਹੁਣ 'ਸਿੰਦੂਰ' ਇਕ ਸ਼ਬਦ ਨਹੀਂ ਸਗੋਂ ਇਕ ਭਾਵਨਾ ਹੈ। ਇਸ ਲਈ ਅਸੀਂ ਆਪਣੀ ਧੀ ਦਾ ਨਾਮ 'ਸਿੰਦੂਰ' ਰੱਖਣ ਦਾ ਫੈਸਲਾ ਕੀਤਾ।"

ਇਹ ਵੀ ਪੜ੍ਹੋ : ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ

ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਲੋਕਪ੍ਰਿਯ ਸੈਰ-ਸਪਾਟਾ ਸ਼ਹਿਰ ਪਹਿਲਗਾਮ ਕੋਲ ਬੈਸਰਨ 'ਚ ਮੰਗਲਵਾਰ 22 ਅਪ੍ਰੈਲ ਦੀ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ 'ਚ 26 ਲੋਕ ਮਾਰੇ ਗਏ। ਇਨ੍ਹਾਂ 'ਚ ਜ਼ਿਆਦਾਤਰ ਸੈਲਾਨੀ ਸਨ। ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ 'ਚ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ 'ਚ 7 ਮਈ ਨੂੰ ਤੜਕੇ ਆਪਰੇਸ਼ਨ ਸਿੰਦੂਰ ਸ਼ੁਰੂ ਕਰ ਕੇ 9 ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਗਿਆ ਸੀ। ਪਾਕਿਸਤਾਨੀ ਹਮਲਿਆਂ ਦਾ ਜਵਾਬ ਦੇਣ ਲਈ ਉਸ ਤੋਂ ਬਾਅਦ ਸਾਰੀ ਕਾਰਵਾਈ ਆਪਰੇਸ਼ਨ ਸਿੰਦਰੂ ਦੇ ਅਧੀਨ ਕੀਤੀ ਗਈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਆਰ.ਕੇ. ਸ਼ਾਹੀ ਨੇ ਸੋਮਵਾਰ ਨੂੰ ਦੱਸਿਆ,''ਕੁਸ਼ੀਨਗਰ ਮੈਡੀਕਲ ਕਾਲਜ 'ਚ 2 ਦਿਨਾਂ ਦੇ ਅੰਤਰਾਲ 'ਚ ਜਨਮੀਆਂ 17 ਕੁੜੀਆਂ ਦਾ ਨਾਂ ਉਨ੍ਹਾਂ ਦੇ ਪਰਿਵਾਰ ਨੇ 'ਸਿੰਦੂਰ' ਰੱਖਿਆ ਹੈ। ਸ਼ਾਹੀ ਨੇ ਦੱਸਿਆ ਕਿ ਕੁਸ਼ੀਨਗਰ ਜ਼ਿਲ੍ਹੇ ਦੇ ਪਡਰੌਨਾ ਖੇਤਰ ਦੇ ਮਦਨ ਗੁਪਤਾ ਦੀ ਨੂੰਹ ਕਾਜਲ ਗੁਪਤਾ ਨੇ ਧੀ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ 'ਸਿੰਦੂਰ' ਰੱਖਿਆ ਹੈ। ਮਦਨ ਗੁਪਤਾ ਨੇ ਦੱਸਿਆ ਕਿ ਜਦੋਂ ਤੋਂ ਫ਼ੌਜ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਪਹਿਲਗਾਮ 'ਚ ਮਾਰੇ ਗਏ ਲੋਕਾਂ ਦੀ ਮੌਤ ਦਾ ਬਦਲਾ ਲਿਆ, ਉਦੋਂ ਤੋਂ ਉਨ੍ਹਾਂ ਦੀ ਨੂੰਹ ਦੀ ਇੱਛਾ ਨਵਜੰਮੀ ਬੱਚੀ ਦਾ ਨਾਂ 'ਸਿੰਦੂਰ' ਰੱਖਣ ਦੀ ਸੀ। ਮਦਨ ਗੁਪਤਾ ਨੇ ਕਿਹਾ,''ਅਸੀਂ ਨਵਜੰਮੀ ਬੱਚੀ ਦਾ ਨਾਂ 'ਸਿੰਦੂਰ' ਰੱਖਿਆ ਤਾਂ ਕਿ ਅਸੀਂ ਨਾ ਸਿਰਫ਼ ਫ਼ੌਜ ਦੇ ਇਸ ਆਪਰੇਸ਼ਨ ਨੂੰ ਯਾਦ ਰੱਖੋ, ਸਗੋਂ ਇਸ ਦਿਨ ਨੂੰ ਉਤਸ਼ਾਹ ਨਾਲ ਮਨਾਉਣ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News