ਨਵੇਂ ਸਾਲ ਤੋਂ ਬਦਲ ਜਾਣਗੇ Vaishno Devi Yatra ਦੇ ਨਿਯਮ! ਨੋਟ ਕਰ ਲਵੋ ਸਭ ਕੁਝ

Tuesday, Dec 23, 2025 - 12:31 PM (IST)

ਨਵੇਂ ਸਾਲ ਤੋਂ ਬਦਲ ਜਾਣਗੇ Vaishno Devi Yatra ਦੇ ਨਿਯਮ! ਨੋਟ ਕਰ ਲਵੋ ਸਭ ਕੁਝ

ਜੰਮੂ- ਨਵੇਂ ਸਾਲ ਮੌਕੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਕਟੜਾ ਪਹੁੰਚਦੇ ਹਨ। ਇਸ ਸਾਲ ਵਧਦੀ ਭੀੜ ਨੂੰ ਦੇਖਦੇ ਹੋਏ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਨੇ ਯਾਤਰਾ ਨਿਯਮਾਂ 'ਚ ਵੱਡੀ ਤਬਦੀਲੀ ਕੀਤੀ ਹੈ। ਬੋਰਡ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਸ਼ਰਧਾਲੂਆਂ ਨੂੰ ਰੋਕਣਾ ਨਹੀਂ ਸਗੋਂ ਉਨ੍ਹਾਂ ਦੀ ਯਾਤਰਾ ਨੂੰ ਸੁਰੱਖਿਅਤ ਅਤੇ ਆਸਾਨ ਬਣਾਉਣਾ ਹੈ। 

ਸਮੇਂ ਦੀ ਪਾਬੰਦੀ

ਹੁਣ RFID (Radio Frequency Identification) ਯਾਤਰਾ ਕਾਰਡ ਮਿਲਣ ਤੋਂ ਬਾਅਦ ਸ਼ਰਧਾਲੂਆਂ ਨੂੰ 10 ਘੰਟਿਆਂ ਅੰਦਰ ਯਾਤਰਾ ਸ਼ੁਰੂ ਕਰਨੀ ਹੋਵੇਗੀ। ਦਰਸ਼ਨ ਕਰਨ ਤੋਂ ਬਾਅਦ 24 ਘੰਟਿਆਂ ਦੇ ਅੰਦਰ ਕਟੜਾ ਬੇਸ ਕੈਂਸ ਪਰਤਣਾ ਵੀ ਜ਼ਰੂਰੀ ਹੋਵੇਗਾ। ਇਹ ਨਿਯਮ ਸਾਰੇ ਸ਼ਰਧਾਲੂਆਂ 'ਤੇ ਲਾਗੂ ਹੋਵੇਗਾ, ਭਾਵੇਂ ਉਹ ਪੈਦਲ ਯਾਤਰਾ ਕਰਨ ਜਾਂ ਹੈਲੀਕਾਪਟਰ/ਬੈਟਰੀ ਕਾਰ ਵਰਗੀ ਸਹੂਲਤ ਦਾ ਉਪਯੋਗ ਕਰਨ।

ਪੁਰਾਣੇ ਨਿਯਮ ਕੀ ਸਨ?

ਪਹਿਲੇ RFID ਕਾਰਡ ਮਿਲਣ ਤੋਂ ਬਾਅਦ ਯਾਤਰਾ ਸ਼ੁਰੂ ਕਰਨ ਅਤੇ ਪਰਤਣ ਦੀ ਕੋਈ ਸਮੇਂ ਹੱਦ ਨਹੀਂ ਸੀ। ਇਸ ਕਾਰਨ ਟਰੈਕ 'ਤੇ ਭੀੜ ਵੱਧ ਜਾਂਦੀ ਸੀ ਅਤੇ ਸੁਰੱਖਿਆ ਜਾਂ ਐਮਰਜੈਂਸੀ ਸਥਿਤੀ 'ਚ ਮਦਦ ਪਹੁੰਚਾਉਣਾ ਮੁਸ਼ਕਲ ਹੋ ਜਾਂਦਾ ਸੀ। ਨਵੇਂ ਸਾਲ ਦੇ ਨੇੜੇ-ਤੇੜੇ ਯਾਤਰੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਜਾਂਦੀ ਹੈ, ਜਿਸ ਨਾਲ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਸੀ। 

ਨਵੇਂ ਨਿਯਮ ਦੇ ਫ਼ਾਇਦੇ

  • ਟਰੈਕ 'ਤੇ ਭੀੜ ਅਤੇ ਜਾਮ ਘੱਟ ਹੋਵੇਗਾ।
  • ਖ਼ਰਾਬ ਮੌਸਮ ਜਾਂ ਸਿਹਤ ਵਿਗੜਨ 'ਤੇ ਮਦਦ ਜਲਦੀ ਪਹੁੰਚ ਸਕੇਗੀ।
  • ਠੰਡ 'ਚ ਲੰਬਾ ਇੰਤਜ਼ਾਰ ਕਰਨ ਨਾਲ ਹੋਣ ਵਾਲੀ ਪਰੇਸ਼ਾਨੀ ਘੱਟ ਹੋਵੇਗੀ।
  • ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਯਾਤਰਾ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਹੋਵੇਗੀ।

ਯਾਤਰਾ ਦਾ ਸਮਾਂ

  • ਕਟੜਾ ਤੋਂ ਭਵਨ ਤੱਕ 13 ਕਿਲੋਮੀਟਰ ਦੀ ਦੂਰੀ ਹੈ
  • ਪੈਦਲ ਯਾਤਰਾ 'ਚ ਉੱਪਰ ਚੜ੍ਹਨ ਅਤੇ ਹੇਠਾਂ ਆਉਣ 'ਚ 6-8 ਘੰਟੇ ਲੱਗਦੇ ਹਨ।
  • ਦਰਸ਼ਨਾਂ ਲਈ ਲਾਈਨ 'ਚ 2-6 ਘੰਟੇ ਹੋਰ ਲੱਗ ਸਕਦੇ ਹਨ।
  • ਆਮ ਤੌਰ 'ਤੇ ਯਾਤਰਾ 24-36 ਘੰਟੇ, ਨਵੇਂ ਸਾਲ 'ਚ ਭੀੜ ਦੌਰਾਨ 48 ਘੰਟੇ ਤੱਕ ਵੀ ਹੋ ਸਕਦੇ ਹਨ। 
  • ਕਟੜਾ ਰੇਲਵੇ ਸਟੇਸ਼ਨ 'ਤੇ ਰਜਿਸਟਰੇਸ਼ਨ ਕੇਂਦਰ ਰਾਤ 12 ਵਜੇ ਤੱਕ ਖੁੱਲ੍ਹੇਗਾ।

author

DIsha

Content Editor

Related News