ਅੰਗਰੇਜ਼ਾਂ ਨੂੰ ਭਾਰਤ ਸਰਕਾਰ ਵੱਲੋਂ ਕਰਾਰਾ ਜਵਾਬ, ਹੁਣ ਬਰਤਾਨੀਆਂ ਤੋਂ ਆਉਣ ’ਤੇ ਏਕਾਂਤਵਾਸ ’ਚ ਰਹਿਣਾ ਜ਼ਰੂਰੀ

10/02/2021 3:42:07 PM

ਨਵੀਂ ਦਿੱਲੀ– ਭਾਰਤੀ ਕੋਰੋਨਾ ਵੈਕਸੀਨ ਸਰਟੀਫਿਕੇਟ ਨੂੰ ਮਾਨਤਾ ਨਾ ਦੇਣ ਵਾਲੀ ਅੰਗਰੇਜ਼ਾਂ ਦੀ ਬਰਤਾਨਵੀਂ ਸਰਕਾਰ ਨੂੰ ਭਾਰਤ ਸਰਕਾਰ ਨੇ ਕਰਾਰਾ ਜਵਾਬ ਦਿੱਤਾ ਹੈ। ਹੁਣ ਬਰਤਾਨੀਆ ਤੋਂ ਆਉਣ ਵਾਲੇ ਲੋਕਾਂ ਨੂੰ ਭਾਰਤ ’ਚ 10 ਦਿਨ ਤਕ ਏਕਾਂਤਵਾਸ ’ਚ ਰਹਿਣਾ ਜ਼ਰੂਰੀ ਹੋਵੇਗਾ। ਬਰਤਾਨੀਆ ਨੇ ਭਾਰਤ ਦੇ ਕੋਰੋਨਾ ਵੈਕਸੀਨ ਸਰਟੀਫਿਕੇਟ ਨੂੰ ਅਜੇ ਤਕ ਮਾਨਤਾ ਨਹੀਂ ਦਿੱਤੀ ਹੈ। ਇਸ ’ਤੇ ਜਵਾਬੀ ਕਾਰਵਾਈ ਕਰਦੇ ਹੋਏ ਉਕਤ ਫੈਸਲਾ ਲਿਆ ਗਿਆ ਹੈ। ਪਹਿਲਾਂ ਬਰਤਾਨੀਆ ਨੇ ਭਾਰਤ ’ਚ ਲੱਗਣ ਵਾਲੀ ਕੋਵੀਸ਼ੀਲਡ ਵੈਕਸੀਨ ਨੂੰ ਪ੍ਰਵਾਨਗੀ ਪ੍ਰਾਪਤ ਟੀਕਿਆਂ ਤੋਂ ਬਾਹਰ ਰੱਖਿਆ ਸੀ ਜਿਸ ’ਤੇ ਭਾਰਤ ਨੇ ਉਸ ਪ੍ਰਤੀ ‘ਅਦਲੇ ਦਾ ਬਦਲਾ’ ਰਵੱਈਆ ਅਪਣਾਉਂਦੇ ਹੋਏ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਸੀ। ਉਸ ਪਿਛੋਂ ਬਰਤਾਨੀਆ ਸਰਕਾਰ ਨੇ ਵੈਕਸੀਨ ਨੂੰ ਪ੍ਰਵਾਨਗੀ ਤਾਂ ਦੇ ਦਿੱਤੀ ਪਰ ਤਕਨੀਕੀ ਘੁੰਡੀ ਫਸਾਉਂਦੇ ਹੋਏ ਸਰਟੀਫਿਕੇਟ ’ਤੇ ਸਵਾਲ ਉਠਾ ਦਿੱਤਾ ਸੀ।

PunjabKesari

ਵਿਦੇਸ਼ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਹੁਕਮ 4 ਅਕਤੂਬਰ ਤੋਂ ਲਾਗੂ ਹੋਣ ਵਾਲੇ ਹਨ। ਇਨ੍ਹਾਂ ਨਿਯਮਾਂ ’ਚ ਕਿਸੇ ਵੀ ਦੇਸ਼ ਦੀ ਨਾਗਰਿਕਤਾ ਰੱਖਣ ਵਾਲੇ ਲੋਕਾਂ ਨੂੰ ਕੋਈ ਛੋਟ ਨਹੀਂ ਹੋਵੇਗੀ। ਬਰਤਾਨੀਆ ਤੋਂ ਆਉਣ ਵਾਲੇ ਹਰ ਮੁਸਾਫਰ ਨੂੰ 10 ਦਿਨ ਲਈ ਏਕਾਂਤਵਾਸ ’ਚ ਰਹਿਣਾ ਹੋਵੇਗਾ। ਇਹੀ ਨਹੀਂ , ਇਸ ਲਈ ਵੈਕਸੀਨੇਸ਼ਨ ਦੇ ਸਟੇਟਸ ਦੀ ਵੀ ਕੋਈ ਵਿਵਸਥਾ ਨਹੀਂ ਕੀਤੀ ਗਈ। ਬੇਸ਼ੱਕ ਆਉਣ ਵਾਲੇ ਮੁਸਾਫਿਰ ਨੂੰ ਕੋਰੋਨਾ ਵੈਕਸੀਨ ਦੇ ਦੋ ਟੀਕੇ ਲੱਗ ਚੁੱਕੇ ਹੋਣ ਪਰ ਉਸ ਨੂੰ ਆਈਸੋਲੇਸ਼ਨ ’ਚ ਰਹਿਣਾ ਹੋਵੇਗਾ। ਬਰਤਾਨੀਆ ਤੋਂ ਆਉਣ ਵਾਲੇ ਮੁਸਾਫਿਰਾਂ ਲਈ ਇਹ ਜ਼ਰੂਰੀ ਹੋਵੇਗਾ ਕਿ ਸਫਰ ਤੋਂ 72 ਘੰਟੇ ਪਹਿਲਾਂ ਤਕ ਕੋਰੋਨਾ ਆਰ. ਟੀ. ਪੀ. ਸੀ. ਆਰ. ਟੈਸਟ ਦੀ ਰਿਪੋਰਟ ਉਨ੍ਹਾਂ ਕੋਲ ਹੋਵੇ। ਇਸ ਤੋਂ ਇਲਾਵਾ ਹਵਾਈ ਅੱਡੇ ਤੋਂ ਪਹੁੰਚਣ ਤੋਂ ਬਾਅਦ ਵੀ ਇਕ ਆਰ. ਟੀ. ਪੀ. ਸੀ. ਆਰ. ਟੈਸਟ ਕੀਤਾ ਜਾਏਗਾ। ਇਹ ਨਹੀਂ, ਭਾਰਤ ਆਉਣ ਤੋਂ 8 ਦਿਨ ਬਾਅਦ ਇਕ ਵਾਰ ਮੁ਼ੜ ਤੋਂ ਇਸ ਟੈਸਟ ’ਚੋਂ ਲੰਘਣਾ ਹੋਵੇਗਾ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਤੇ ਬੋਲੇ PM ਮੋਦੀ- ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਦੱਸਿਆ 'ਰਾਜਨੀਤਕ ਧੋਖਾਧੜੀ'

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News