ਨਵੇਂ ਤਿੰਨ ਅਪਰਾਧਕ-ਨਿਆਂ ਕਾਨੂੰਨ ਇਕ ਸਾਲ ਦੇ ਅੰਦਰ ਦੇਸ਼ ਭਰ ''ਚ ਕੀਤੇ ਜਾਣਗੇ ਲਾਗੂ

Wednesday, Jan 03, 2024 - 01:25 PM (IST)

ਨਵੀਂ ਦਿੱਲੀ (ਭਾਸ਼ਾ)- ਤਿੰਨ ਨਵੇਂ ਅਪਰਾਧਕ-ਨਿਆਂ ਕਾਨੂੰਨ- ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.), ਭਾਰਤੀ ਸਿਵਲ ਡਿਫੈਂਸ ਕੋਡ (ਬੀ.ਐੱਨ.ਐੱਸ.ਐੱਸ.) ਅਤੇ ਭਾਰਤੀ ਸਬੂਤ ਐਕਟ (ਬੀ.ਐੱਸ.ਏ.) 26 ਜਨਵਰੀ ਤੱਕ ਨੋਟੀਫਾਈ ਕੀਤੇ ਜਾਣਗੇ ਅਤੇ ਦੇਸ਼ ਭਰ 'ਚ ਇਕ ਸਾਲ ਦੇ ਅੰਦਰ ਲਾਗੂ ਕਰ ਦਿੱਤੇ ਜਾਣਗੇ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਤਿੰਨੋਂ ਕਾਨੂੰਨ ਹਾਲ ਹੀ 'ਚ ਸੰਪੰਨ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਪਾਸ ਕੀਤੇ ਗਏ ਸਨ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 25 ਦਸੰਬਰ ਨੂੰ ਆਪਣੀ ਸਹਿਮਤੀ ਦੇ ਦਿੱਤੀ ਸੀ। ਨਵੇਂ ਕਾਨੂੰਨ : ਭਾਰਤੀ ਦੰਡ ਸੰਹਿਤਾ, ਦੰਡ ਪ੍ਰਕਿਰਿਆ ਸੰਹਿਤਾ ਅਤੇ ਪੁਰਾਣੇ ਭਾਰਤੀ ਸਬੂਤ ਐਕਟ ਦੀ ਜਗ੍ਹਾ ਲੈਣਗੇ। ਸਰਕਾਰ ਦੇਸ਼ ਦੇ ਸਾਰੇ 850 ਪੁਲਸ ਜ਼ਿਲ੍ਹਿਆਂ ਲਈ 900 ਫੋਰੈਂਸਿਕ ਵੈਨ ਖਰੀਦਣ ਦੀ ਪ੍ਰਕਿਰਿਆ 'ਚ ਵੀ ਹੈ ਤਾਂ ਕਿ ਕਿਸੇ ਵੀ ਅਪਰਾਧ ਤੋਂ ਬਾਅਦ ਫੋਰੈਂਸਿਕ ਸਬੂਤ ਜਲਦੀ ਤੋਂ ਇਕੱਠੇ ਕੀਤੇ ਜਾ ਸਕਣ ਅਤੇ ਅਪਰਾਧ ਸਥਾਨ 'ਤੇ ਵੀਡੀਓਗ੍ਰਾਫ਼ੀ ਕੀਤੀ ਜਾ ਸਕੇ। ਤਿੰਨੋਂ ਕਾਨੂੰਨਾਂ ਦੇ ਨੋਟੀਫਾਈ ਹੋਣ ਤੋਂ ਬਾਅਦ, ਗ੍ਰਹਿ ਮੰਤਰਾਲਾ ਪੁਲਸ ਅਧਿਕਾਰੀਆਂ, ਜਾਂਚਕਰਤਾਵਾਂ ਅਤੇ ਫੋਰੈਂਸਿਕ ਖੇਤਰਾਂ ਨਾਲ ਜੁੜੇ ਲੋਕਾਂ ਲਈ ਇਕ ਸਿਖਲਾਈ ਪ੍ਰੋਗਰਾਮ ਸ਼ੁਰੂ ਕਰੇਗਾ। ਸਰਕਾਰੀ ਅਧਿਕਾਰੀ ਨੇ ਕਿਹਾ,''ਤਿੰਨੋਂ ਕਾਨੂੰਨਾਂ ਨੂੰ 26 ਜਨਵਰੀ ਤੋਂ ਪਹਿਲਾਂ ਨੋਟੀਫਾਈ ਕੀਤਾ ਜਾਵੇਗਾ।''

ਇਹ ਵੀ ਪੜ੍ਹੋ : ਪੈਟਰੋਲ ਨਹੀਂ ਮਿਲਿਆ ਤਾਂ ਬਾਈਕ ਛੱਡ ਘੋੜੇ 'ਤੇ ਗਿਆ ਡਿਲਿਵਰੀ ਬੁਆਏ, ਵੀਡੀਓ ਦੇਖ ਹਰ ਕੋਈ ਹੋਇਆ ਹੈਰਾਨ

ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਨੋਟੀਫਾਈ ਹੋਣ 'ਤੇ ਨਵੇਂ ਕਾਨੂੰਨਾਂ ਦੇ ਅਧੀਨ ਅਪਰਾਧਕ ਮਾਮਲੇ ਦਰਜ ਕੀਤੇ ਜਾ ਸਕਦੇ ਹਨ। ਨਵੇਂ ਕਾਨੂੰਨਾਂ ਦੇ ਅਧੀਨ ਪਹਿਲਾ ਫ਼ੈਸਲਾ ਕਾਨੂੰਨਾਂ ਦੇ ਨੋਟੀਫਾਈ ਹੋਣ ਦੇ ਤਿੰਨ ਸਾਲ ਦੇ ਅੰਦਰ ਆਉਣ ਦੀ ਉਮੀਦ ਹੈ। ਅਧਿਕਾਰੀ ਨੇ ਕਿਹਾ ਕਿ ਸਿਖਲਾਈ ਇਨ੍ਹਾਂ ਕਾਨੂੰਨਾਂ ਦਾ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਨਿਰਪੱਖ, ਸਮੇਂ ਸਿਰ ਅਤੇ ਸੂਤ ਆਧਾਰਤ ਜਾਂਚ ਅਤੇ ਤੁਰੰਤ ਸੁਣਵਾਈ ਯਕੀਨੀ ਕਰੇਗਾ। ਪੁਲਸ ਅਧਿਕਾਰੀਆਂ, ਜਾਂਚਕਰਤਾਵਾਂ ਅਤੇ ਫੋਰੈਂਸਿਕ ਵਿਭਾਗਾਂ 'ਚ ਸਿਖਲਾਈ ਦੇਣ ਲਈ ਵੱਖ-ਵੱਖ ਖੇਤਰਾਂ ਤੋਂ ਲਗਭਗ 3 ਹਜ਼ਾਰ ਅਧਿਕਾਰੀਆਂ ਦੀ ਭਰਤੀ ਕੀਤੀ ਜਾਵੇਗੀ। ਸਿਖਲਾਈ ਪ੍ਰੋਗਰਾਮ 'ਚ ਅਗਲੇ 9 ਮਹੀਨਿਆਂ ਤੋਂ ਇਕ ਸਾਲ ਦੇ ਅੰਦਰ ਸਿਖਲਾਈ ਪ੍ਰਾਪਤ ਕਰਨ ਵਾਲੇ ਲਗਭਗ 90 ਫ਼ੀਸਦੀ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਨਿਆਇਕ ਅਧਿਕਾਰੀਆਂ ਦੀ ਸਿਖਲਾਈ ਲਈ ਗ੍ਰਹਿ ਮੰਤਰਾਲਾ ਪਹਿਲਾਂ ਹੀ ਐਡਵਾਇਜ਼ਰੀ ਜਾਰੀ ਕਰ ਚੁੱਕਿਆ ਹੈ ਅਤੇ ਇਹ ਭੋਪਾਲ 'ਚ ਇਕ ਅਕਾਦਮੀ 'ਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੂਰੀ ਤਰ੍ਹਾਂ ਆਨਲਾਈਨ ਤੰਤਰ ਯਕੀਨੀ ਕਰਨ ਲਈ ਚੰਡੀਗੜ੍ਹ 'ਚ ਇਕ ਸਿਖਲਾਈ ਕਵਾਇਦ ਕੀਤੀ ਜਾਵੇਗੀ, ਕਿਉਂਕਿ ਜ਼ਿਆਦਾਤਰ ਰਿਕਾਰਡ ਇਲੈਕਟ੍ਰਾਨਿਕ ਜਾਂ ਡਿਜ਼ੀਟਲ ਹੋਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News