ਰਾਮ ਮੰਦਰ ਦੇ ਨਵੇਂ CEO ਜਿਤੇਂਦਰ ਮਿਸ਼ਰ 8 ਨੂੰ ਸੰਭਾਲਣਗੇ ਅਹੁਦਾ, ਹੁਣ ਨਵੇਂ ਪਹਿਰਾਵੇ ’ਚ ਨਜ਼ਰ ਆਉਣਗੇ ਪੁਜਾਰੀ
Monday, Sep 07, 2026 - 08:07 AM (IST)
ਅਯੁੱਧਿਆ (ਇੰਟ.) : ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਨਵ-ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਏਅਰ ਮਾਰਸ਼ਲ (ਸੇਵਾਮੁਕਤ) ਜਿਤੇਂਦਰ ਮਿਸ਼ਰ 8 ਸਤੰਬਰ ਨੂੰ ਬਾਕਾਇਦਾ ਅਹੁਦਾ ਸੰਭਾਲਣਗੇ। ਵੈਦੇਹੀ ਭਵਨ ’ਚ ਟਰੱਸਟੀਆਂ ਨਾਲ ਹੋਈ ਬੈਠਕ ’ਚ ਉਨ੍ਹਾਂ ਦੀ ਕਾਰਜਪ੍ਰਣਾਲੀ, ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨਾਲ ਸਬੰਧਤ ਐੱਸ. ਓ. ਪੀ. (ਮਿਆਰੀ ਸੰਚਾਲਨ ਪ੍ਰਕਿਰਿਆ) ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ’ਚ ਤਨਖਾਹ-ਭੱਤੇ ਅਤੇ ਜ਼ਰੂਰੀ ਸਹੂਲਤਾਂ ਨਾਲ ਸਬੰਧਤ ਪ੍ਰਬੰਧ ਵੀ ਸ਼ਾਮਲ ਹਨ। ਟਰੱਸਟ ਦੇ ਨਵ-ਨਿਯੁਕਤ ਜਨਰਲ ਸਕੱਤਰ ਸਵਾਮੀ ਗੋਵਿੰਦ ਦੇਵ ਗਿਰੀ ਨੇ ਦੱਸਿਆ ਕਿ ਜਿਤੇਂਦਰ ਮਿਸ਼ਰ ਨੂੰ ਸਾਰੇ ਟਰੱਸਟੀਆਂ ਨਾਲ ਜਾਣ-ਪਛਾਣ ਕਰਵਾਉਣ ਅਤੇ ਮੰਦਰ ਦੀਆਂ ਵਿਵਸਥਾਵਾਂ ਨੂੰ ਸਮਝਣ ਲਈ ਬੈਠਕ ’ਚ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੀ. ਈ. ਓ. ਕਾਫ਼ੀ ਸੁਲਝੇ ਹੋਏ ਅਤੇ ਧਾਰਮਿਕ ਸੋਚ ਦੇ ਹਨ। ਉਹ ਰੋਜ਼ਾਨਾ ਸ਼੍ਰੀਮਦਭਗਵਦ ਗੀਤਾ ਦਾ ਪਾਠ ਕਰਦੇ ਹਨ। ਅਜਿਹੇ ’ਚ ਉਮੀਦ ਹੈ ਕਿ ਉਹ ਮੰਦਰ ਦੀਆਂ ਪ੍ਰੰਪਰਾਵਾਂ ਅਤੇ ਧਾਰਮਿਕ ਵਿਵਸਥਾਵਾਂ ਦੇ ਅਨੁਕੂਲ ਕੰਮ ਕਰਨਗੇ। ਜਿਤੇਂਦਰ ਮਿਸ਼ਰ ਨੇ ਕਿਹਾ ਕਿ ਟਰੱਸਟ ਦੇ ਮਾਰਗਦਰਸ਼ਨ ’ਚ ਪੂਰੀ ਯੋਜਨਾ ਤਿਆਰ ਕਰ ਕੇ ਟੀਮ ਨਾਲ ਮੰਦਰ ਦੀਆਂ ਜ਼ਮੀਨੀ ਵਿਵਸਥਾਵਾਂ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਮਲੱਲਾ ਦੀ ਕ੍ਰਿਪਾ ਨਾਲ ਇੱਥੇ ਸੇਵਾ ਦਾ ਮੌਕਾ ਮਿਲਿਆ ਹੈ। ਹੁਣ ਰਾਮਭਗਤਾਂ ਦੀ ਵੀ ਕ੍ਰਿਪਾ ਮਿਲਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ: ਦੋਹਤੇ ਨੇ ਕਰ'ਤਾ ਨਾਨੀ ਦਾ ਕਤਲ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਹੁਣ ਨਵੇਂ ਪਹਿਰਾਵੇ ’ਚ ਨਜ਼ਰ ਆਉਣਗੇ ਪੁਜਾਰੀ
ਅਯੁੱਧਿਆ ਸਥਿਤ ਸ਼੍ਰੀ ਰਾਮ ਜਨਮਭੂਮੀ ਮੰਦਰ ’ਚ ਬਾਲ ਰੂਪ ’ਚ ਬਿਰਾਜਮਾਨ ਰਾਮਲੱਲਾ ਦੀ ਸੇਵਾ, ਸੁਰੱਖਿਆ ਅਤੇ ਸਹੂਲਤ ਨਾਲ ਜੁੜੀਆਂ ਵਿਵਸਥਾਵਾਂ ’ਚ ਲਗਾਤਾਰ ਬਦਲਾਅ ਕੀਤੇ ਜਾ ਰਹੇ ਹਨ। ਰਾਮਲੱਲਾ ਦੀ ਸੇਵਾ ’ਚ ਲੱਗੇ ਪੁਜਾਰੀਆਂ ਦੇ ਪਹਿਰਾਵੇ ’ਚ ਵੀ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਪੁਜਾਰੀ ਨਵੀਂ ਨਿਰਧਾਰਤ ਪਹਿਰਾਵੇ ’ਚ ਸੇਵਾ ਕਰਦੇ ਨਜ਼ਰ ਆਉਣਗੇ। ਰਾਮਲੱਲਾ ਦੇ ਗਰਭਗ੍ਰਹਿ ’ਚ ਤਾਜ਼ੀ ਹਵਾ ਦੀ ਬਿਹਤਰ ਆਵਾਜਾਈ ਲਈ ਖਿੜਕੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰਾਮਲੱਲਾ ਨੂੰ ਹੁਣ ਜਗਾਉਣ ਅਤੇ ਵਿਸ਼ਰਾਮ ਕਰਨ ਦੇ ਸਮੇਂ ਭਜਨ ਗਾਏ ਜਾ ਰਹੇ ਹਨ। ਹੁਣ ਸਵੇਰੇ 6 ਵਜੇ ਹੋਣ ਵਾਲੀ ਸ਼ਿੰਗਾਰ ਆਰਤੀ ਤੋਂ ਪਹਿਲਾਂ ਰਾਮਾਨੰਦੀ ਪ੍ਰੰਪਰਾ ਦੇ ਆਚਾਰੀਆਂ ਵੱਲੋਂ ਰਚੇ ਛੰਦਾਂ ਦਾ ਗਾਇਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਿੰਗਾਰ ਆਰਤੀ ਦੌਰਾਨ ਗਰਭਗ੍ਰਹਿ ਦੇ ਬਾਹਰ ਵੀ ਵਾਧੂ ਪੁਜਾਰੀਆਂ ਨੂੰ ਆਰਤੀ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਟਰੱਸਟ ਵੱਲੋਂ ਇਸ ਨੂੰ ਨਵੀਆਂ ਵਿਵਸਥਾਵਾਂ ਤਹਿਤ ਲਾਗੂ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
