ਕਦੇ ਡਲਹੌਜ਼ੀ ਨਹੀਂ ਗਏ ਲਾਰਡ ਡਲਹੌਜ਼ੀ

Sunday, Jul 16, 2017 - 11:33 PM (IST)

ਕਦੇ ਡਲਹੌਜ਼ੀ ਨਹੀਂ ਗਏ ਲਾਰਡ ਡਲਹੌਜ਼ੀ

 ਨਵੀਂ ਦਿੱਲੀ-ਹਿਮਾਚਲ ਪ੍ਰਦੇਸ਼ ਦੇ 163 ਸਾਲ ਪੁਰਾਣੇ ਡਲਹੌਜ਼ੀ ਹਿੱਲ ਸਟੇਸ਼ਨ ਦਾ ਨਾਂ ਭਾਰਤ ਦੇ ਮਸ਼ਹੂਰ ਗਵਰਨਰ ਜਨਰਲ ਦੇ ਨਾਂ 'ਤੇ ਰੱਖਿਆ ਗਿਆ ਪਰ ਜੇਕਰ ਇਕ ਨਵੀਂ ਕਿਤਾਬ ਦੇ ਦਾਅਵਿਆਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਖੁਦ ਲਾਰਡ ਡਲਹੌਜ਼ੀ ਕਦੇ ਉਥੇ ਨਹੀਂ ਗਏ ਸਨ। ਛੁੱਟੀ ਪ੍ਰਾਪਤ ਨੌਕਰਸ਼ਾਹ ਕਿਰਨ ਚੱਢਾ ਨੇ ਆਪਣੀ 'ਡਲਹੌਜ਼ੀ, ਥਰੂ ਮਾਈ ਆਈਜ਼' ਵਿਚ ਇਹ ਦਾਅਵਾ ਕੀਤਾ ਹੈ। ਕਿਰਨ 1950 ਵਿਚ ਅੰਬਾਲਾ 'ਚ ਪੈਦਾ ਹੋਈ। ਉਸ ਦਾ ਪਰਿਵਾਰ ਡਲਹੌਜ਼ੀ ਦੇ ਸ਼ੁਰੂਆਤੀ ਨਿਵਾਸੀਆਂ 'ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਤਾਬ ਲਿਖਣ ਲਈ ਕਰੀਬ ਇਕ ਸਾਲ ਤੱਕ ਰਾਜ ਕਾਲ ਦੀ ਛਾਉਣੀ ਅਤੇ ਨਗਰ ਪਾਲਿਕਾ ਰਿਕਾਰਡ ਖੰਗਾਲੇ। ਆਪਣੀ ਕਿਤਾਬ 'ਡਲਹੌਜ਼ੀ ਦੀ ਸਥਾਪਨਾ' ਦੇ ਅਧਿਆਏ ਵਿਚ ਕਿਰਨ ਕਹਿੰਦੀ ਹੈ, ''ਮਜ਼ੇਦਾਰ ਗੱਲ ਇਹ ਹੈ ਕਿ ਲਾਰਡ ਡਲਹੌਜ਼ੀ ਬ੍ਰਿਟਿਸ਼ ਭਾਰਤ 'ਚ ਆਪਣੇ ਕਾਰਜਕਾਲ (1848-1856) ਦੇ ਦੌਰਾਨ ਕਦੇ ਡਲਹੌਜ਼ੀ ਨਹੀਂ ਗਏ। ਕਿਰਨ ਦੇ ਦਾਅਵੇ 'ਤੇ ਪੁੱਛੇ ਜਾਣ 'ਤੇ ਇਤਿਹਾਸਕਾਰ ਇਰਫਾਨ ਹਬੀਬ ਨੇ ਕਿਹਾ, ''ਇਹ ਸੰਭਵ ਹੈ ਕਿ ਲਾਰਡ ਡਲਹੌਜ਼ੀ ਉਥੇ ਨਾ ਜਾ ਪਾਏ ਹੋਣ। ਉਹ ਗਵਰਨਰ ਜਨਰਲ ਸਨ ਅਤੇ ਗਵਰਨਮੈਂਟ ਹਾਊਸ ਕਲਕੱਤਾ (ਹੁਣ ਕੋਲਕਾਤਾ) ਵਿਚ ਸੀ। ਇਸ ਲਈ ਦੂਰੀ ਇਕ ਕਾਰਨ ਹੋ ਸਕਦੀ ਹੈ।


Related News