ਨੇਪਾਲ ਦਾ ਐੱਨ.ਜੀ.ਓ. ਭਾਰਤ ਤੋਂ ਖੇਤਰ ਵਾਸੀ ਦੀ ਕਰ ਰਿਹੈ ਮੰਗ

Sunday, Jan 13, 2019 - 05:55 PM (IST)

ਕਾਠਮਾਂਡੂ— ਨੇਪਾਲ ਦੇ ਇਕ ਗੈਰ-ਸਰਕਾਰੀ ਸੰਗਠਨ ਨੇ 1815 ਦੀ ਇਤਿਹਾਸਕ ਸੁਗੌਲੀ ਸੰਧੀ ਕਾਰਨ ਬ੍ਰਿਟਿਸ਼ ਭਾਰਤ ਦੇ ਹੱਥੋਂ ਗਵਾਏ ਆਪਣੇ ਖੇਤਰ ਨੂੰ ਵਾਪਸ ਪਾਉਣ ਲਈ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਹੈ। ਸਰਕਾਰੀ ਅਖਬਾਰ ਅਨੁਸਾਰ ਇਸ ਮੁਹਿੰਮ ਦੀ ਸ਼ੁਰੂਆਤ ਗ੍ਰੇਟਰ ਨੇਪਾਲ ਨੈਸ਼ਨਲਿਸਟ ਫਰੰਟ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਏਕਤਾ ਦਿਵਸ ਮੌਕੇ ਕੀਤੀ। ਇਸ ਫਰੰਟ ਦੇ ਪ੍ਰਧਾਨ ਫਨਿੰਦਰ ਨੇਪਾਲ ਨੇ ਕਿਹਾ ਕਿ ਮੁਹਿੰਮ 'ਚ ਦੇਸ਼ ਅਤੇ ਦੇਸ਼ ਦੇ ਬਾਹਰ ਦੇ ਲੋਕਾਂ ਤੋਂ ਦਸਤਖ਼ਤ ਕਰਵਾਏ ਜਾਣਗੇ ਅਤੇ ਇਹ ਮੁਹਿੰਮ ਮੱਧ ਅਪ੍ਰੈਲ ਤੱਕ ਜਾਰੀ ਰਹੇਗੀ।

ਆਂਗਲ-ਨੇਪਾਲ ਯੁੱਧ ਤੋਂ ਬਾਅਦ 1869 'ਚ ਇਕ ਸੰਧੀ 'ਤੇ ਦਸਤਖ਼ਤ ਹੋਏ ਸਨ, ਜਿਸ ਦੇ ਅਧੀਨ ਦਾਰਜੀਲਿੰਗ ਸਮੇਤ ਹੋਰ ਨੇਪਾਲੀ ਖੇਤਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਸੌਂਪ ਦਿੱਤੇ ਗਏ ਸਨ। ਅਖਬਾਰ ਅਨੁਸਾਰ ਇਹ ਦਸਤਖ਼ਤ ਨੇਪਾਲ ਦੇ ਰਾਸ਼ਟਰਪਤੀ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 5 ਮੈਂਬਰਾਂ ਅਤੇ ਸਾਰਕ ਜਨਰਲ ਸਕੱਤਰ ਨੂੰ ਸੌਂਪੇ ਜਾਣਗੇ।


DIsha

Content Editor

Related News