ਨੇਪਾਲ ''ਚ ਹੜ੍ਹ ਦੀ ਤਬਾਹੀ ! ਰੁੜ੍ਹ ਕੇ ਭਾਰਤ ਤੱਕ ਆ ਰਹੀਆਂ ਲਾਸ਼ਾਂ, ਗੱਡੀਆਂ, ਸਿਲੰਡਰ ਤੇ...

Saturday, Aug 29, 2026 - 12:08 PM (IST)

ਨੇਪਾਲ ''ਚ ਹੜ੍ਹ ਦੀ ਤਬਾਹੀ ! ਰੁੜ੍ਹ ਕੇ ਭਾਰਤ ਤੱਕ ਆ ਰਹੀਆਂ ਲਾਸ਼ਾਂ, ਗੱਡੀਆਂ, ਸਿਲੰਡਰ ਤੇ...

ਨੈਸ਼ਨਲ ਡੈਸਕ- ਨੇਪਾਲ 'ਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ 600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 2000 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਹਾਲਾਂਕਿ ਹਾਲੇ ਵੀ ਕੁਝ ਲੋਕਾਂ ਦਾ ਮਲਬੇ ਹੇਠ ਦੱਬੇ ਹੋਣ ਦਾ ਵੀ ਖ਼ਦਸ਼ਾ ਹੈ, ਜਿਸ ਕਾਰਨ ਮੌਤਾਂ ਦੇ ਅੰਕੜੇ 'ਚ ਇਜ਼ਾਫਾ ਵੀ ਹੋ ਸਕਦਾ ਹੈ। ਹੜ੍ਹ ਦੀ ਤਬਾਹੀ ਤੇ ਮਲਬੇ ਕਾਰਨ ਜਿੱਥੇ ਰੈਸਕਿਊ ਆਪਰੇਸ਼ਨਾਂ 'ਚ ਮੁਸ਼ਕਲ ਆ ਰਹੀ ਹੈ, ਇਸੇ ਦਰਮਿਆਨ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ 'ਚ ਗੰਡਕ ਨਦੀ 'ਚੋਂ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਈਆਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਇਹ ਲਾਸ਼ਾਂ ਖੱਡਾ ਇਲਾਕੇ ਦੇ ਮਦਨਪੁਰ-ਸੁਕਰੌਲੀ ਖੇਤਰ 'ਚ ਬੈਰਾਜ ਦੇ ਪਿਲਰ ਨੰਬਰ 3 ਨੇੜੇ ਰੁੜ੍ਹਦੀਆਂ ਹੋਈਆਂ ਦੇਖੀਆਂ ਗਈਆਂ, ਜਿਨ੍ਹਾਂ ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀਆਂ ਟੀਮਾਂ ਨੇ ਬਾਹਰ ਕੱਢਿਆ। ਹਾਲਾਂਕਿ ਬਰਾਮਦ ਹੋਈਆਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ, ਪਰ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਨੇ ਨੇਪਾਲ ਦੇ ਸਰਹੱਦੀ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹੜ੍ਹਾਂ ਕਾਰਨ ਲਾਪਤਾ ਹੋਏ ਲੋਕ ਤਾਂ ਨਹੀਂ ਹਨ। ਇਸ ਤੋਂ ਇੱਕ ਦਿਨ ਪਹਿਲਾਂ ਗੁਆਂਢੀ ਜ਼ਿਲ੍ਹੇ ਮਹਾਰਾਜਗੰਜ ਦੀ ਨਦੀ 'ਚੋਂ ਵੀ 4 ਲਾਸ਼ਾਂ ਮਿਲੀਆਂ ਸਨ।

ਇਹ ਵੀ ਪੜ੍ਹੋ- 5 ਮਹੀਨੇ ਪਹਿਲਾਂ ਹੀ ਆ ਗਈ ਸੀ ਹੈਰਾਨੀਜਨਕ ਰਿਪੋਰਟ ! ਨਾ ਕੀਤਾ ਜਾਂਦਾ Ignore ਤਾਂ ਨੇਪਾਲ 'ਚ...

ਗੰਡਕ ਨਦੀ 'ਚ ਸਿਰਫ਼ ਲਾਸ਼ਾਂ ਹੀ ਨਹੀਂ, ਗੱਡੀਆਂ, ਘਰੇਲੂ ਸਮਾਨ, ਗੈਸ ਸਿਲੰਡਰ, ਫਰਨੀਚਰ ਅਤੇ ਪਹਾੜੀ ਮਲਬਾ ਵੀ ਵਹਿ ਕੇ ਆ ਰਿਹਾ ਹੈ। ਪ੍ਰਸ਼ਾਸਨ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਸਮਾਨ ਇਕੱਠਾ ਕਰਨ ਲਈ ਨਦੀ 'ਚ ਨਾ ਉੱਤਰਨ, ਕਿਉਂਕਿ ਅਜਿਹਾ ਕਰਨ ਨਾਲ ਕੋਈ ਅਣਹੋਣੀ ਵੀ ਵਾਪਰ ਸਕਦੀ ਹੈ।

ਜ਼ਿਕਰਯੋਗ ਹੈ ਕਿ ਨੇਪਾਲ ਦੇ ਰਸੂਵਾ ਖੇਤਰ ਵਿੱਚ ਭੋਟੇਕੋਸ਼ੀ ਨਦੀ 'ਚ ਉਫਾਨ ਆਉਣ ਤੋਂ ਬਾਅਦ 26 ਅਗਸਤ ਨੂੰ ਫਲੈਸ਼ ਫਲੱਡ ਆਏ ਸਨ, ਜਿਸ ਦਾ ਪਾਣੀ ਤ੍ਰਿਸ਼ੂਲੀ ਅਤੇ ਗੰਡਕ ਨਦੀਆਂ ਰਾਹੀਂ ਭਾਰਤ ਦੇ ਸਰਹੱਦੀ ਸੂਬਿਆਂ ਵੱਲ ਵੀ ਵਧਿਆ ਹੈ। ਹਾਲਾਂਕਿ ਹੁਣ ਪਾਣੀ ਦਾ ਬਹਾਅ ਘਟਣ ਨਾਲ ਫਿਲਹਾਲ ਹੜ੍ਹ ਦਾ ਖ਼ਤਰਾ ਕੁਝ ਘਟਿਆ ਹੈ, ਪਰ SDRF ਅਤੇ ਪੁਲਸ ਟੀਮਾਂ ਲਗਾਤਾਰ ਚੌਕਸੀ ਵਰਤ ਰਹੀਆਂ ਹਨ, ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਿਆ ਜਾ ਸਕੇ।

ਇਹ ਵੀ ਪੜ੍ਹੋ- ਤਬਾਹੀ ਵਿਚਾਲੇ ਨੇਪਾਲ ਨੇ ਵਿਦੇਸ਼ੀ ਮਦਦ ਲੈਣ ਤੋਂ ਕੀਤਾ ਇਨਕਾਰ ! PM ਬਾਲੇਨ ਸ਼ਾਹ ਨੇ ਦੱਸਿਆ ਪੂਰਾ ਸੱਚ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News