ਨਹਿਰੂ ਦੀ ਵਿਰਾਸਤ ਨੂੰ ਕਮਜ਼ੋਰ ਕਰਨ ਦੀ ਹੋ ਰਹੀ ਹੈ ਕੋਸ਼ਿਸ਼: ਸੋਨੀਆ ਗਾਂਧੀ

Wednesday, Nov 14, 2018 - 01:21 PM (IST)

ਨਹਿਰੂ ਦੀ ਵਿਰਾਸਤ ਨੂੰ ਕਮਜ਼ੋਰ ਕਰਨ ਦੀ ਹੋ ਰਹੀ ਹੈ ਕੋਸ਼ਿਸ਼: ਸੋਨੀਆ ਗਾਂਧੀ

ਨਵੀਂ ਦਿੱਲੀ-ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਸਰਧਾਂਜਲੀ ਦਿੰਦੇ ਹੋਏ ਆਜ਼ਾਦੀ ਦੀ ਲੜਾਈ 'ਚ ਉਨਾਂ ਦੀ ਭੂਮਿਕਾ ਅਤੇ ਸਾਬਕਾ ਪਹਿਲੇ ਪ੍ਰਧਾਨ ਮੰਤਰੀ ਦੇਸ਼ ਦੇ ਵਿਕਾਸ 'ਚ ਯੋਗਦਾਨ ਦੇ ਲਈ ਯਾਦ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਦੀ ਮੁੱਖ ਨੇਤਾ ਸੋਨੀਆ ਗਾਂਧੀ ਨੇ ਮੌਜੂਦਾ ਸਰਕਾਰ 'ਤੇ ਨਹਿਰੂ ਦੀ ਵਿਰਾਸਤ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ ਪਰ ਇਹ ਪਹਿਲਾਂ ਮੌਕਾ ਨਹੀ ਹੈ ਜਦੋਂ ਜਵਾਹਰ ਲਾਲ ਨਹਿਰੂ ਦੀ ਵਿਰਾਸਤ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਆਹਮੋ-ਸਾਹਮਣੇ ਹਨ। ਇਕ ਦੂਜੇ 'ਤੇ ਦੋਸ਼ ਲਗਾ ਰਹੇ ਹਨ। ਇਹ ਸਿਲਸਿਲਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। 

ਆਧੁਨਿਕ ਭਾਰਤ ਦੇ ਨਿਰਮਾਣ 'ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਸੋਨੀਆ ਗਾਂਧੀ ਨੇ ਇਹ ਵੀ ਕਿਹਾ ਹੈ ਕਿ ਨਹਿਰੂ ਨੇ ਜਿਨ੍ਹਾਂ ਲੋਕਤੰਤਰਿਕ ਮੁੱਲਾਂ ਨੂੰ ਅੱਗੇ ਵਧਾਇਆ, ਅੱਜ ਉਨ੍ਹਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਉਹ ਕਾਂਗਰਸ ਸੰਸਦ ਸ਼ਸ਼ੀ ਥਰੂਰ ਦੀ ਪੁਸਤਕ 'ਨਹਿਰੂ: ਦ ਇਨਵੈਂਸ਼ਨ ਆਫ ਇੰਡੀਆ' ਰੀ-ਲਾਂਚ ਦੇ ਮੌਕੇ 'ਤੇ ਬੋਲ ਰਹੀ ਸੀ। ਸੋਨੀਆ ਨੇ ਕਿਹਾ ਹੈ ਕਿ ਨਹਿਰੂ ਨੇ ਦੇਸ਼ ਦੀ ਸਾਰੀ ਲੋਕਤੰਤਰਿਕ ਸੰਸਥਾਵਾਂ ਦੇ ਪ੍ਰਤੀ ਸਨਮਾਨ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਦੀ ਸੰਸਕ੍ਰਿਤੀ ਪੈਦਾ ਕੀਤੀ ਕੀਤੀ, ਜਿਸ ਤੋਂ ਲੋਕਤੰਤਰ ਮਜ਼ਬੂਤ ਹੋਇਆ।


author

Iqbalkaur

Content Editor

Related News