ਵੀਰ ਸਾਵਰਕਰ ''ਤੇ ਆਪਣੀ ਵਿਵਾਦਿਤ ਪੁਸਤਕ ਵਾਪਸ ਲਵੇ ਕਾਂਗਰਸ ਸੇਵਾ ਦਲ : ਰਾਕਾਂਪਾ ਬੁਲਾਰਾ

Saturday, Jan 04, 2020 - 07:03 PM (IST)

ਵੀਰ ਸਾਵਰਕਰ ''ਤੇ ਆਪਣੀ ਵਿਵਾਦਿਤ ਪੁਸਤਕ ਵਾਪਸ ਲਵੇ ਕਾਂਗਰਸ ਸੇਵਾ ਦਲ : ਰਾਕਾਂਪਾ ਬੁਲਾਰਾ

ਮੁੰਬਈ — ਮਹਾਰਾਸ਼ਟਰ ਦੀ ਉਧਵ ਠਾਕਰੇ ਸਰਕਾਰ 'ਚ ਕੰਗਰਸ ਨਾਲ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਸ਼ਨੀਵਾਰ ਨੂੰ ਕਾਂਗਰਸ ਦੇ ਸੇਵਾ ਦਲ ਦੀ ਉਸ ਵਿਵਾਦਿਤ ਪੁਸਤਕ ਨੂੰ ਵਾਪਸ ਕੀਤੇ ਜਾਣ ਦੀ ਮੰਗ ਕੀਤੀ ਹੈ। ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਹਿੰਦੂਤਵ ਦੇ ਵਿਚਾਰਕ ਵਿਨਾਇਕ ਦਾਮੋਦਰ ਸਾਵਰਕਰ ਅਤੇ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਬਾਰੇ ਇਤਰਾਜ਼ਯੋਗ ਗੱਲਾਂ ਲਿਖੀਆਂ ਹੋਈਆਂ ਹਨ।

ਮੱਧ ਪ੍ਰਦੇਸ਼ 'ਚ ਕਾਂਗਰਸ ਦੇ ਇਕ ਕੈਂਪ 'ਚ ਵੰਡੀ ਗਈ ਸੀ ਇਹ ਪੁਸਤਕ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁੱਖ ਬੁਲਾਰਾ ਨਵਾਬ ਮਲਿਕ ਨੇ ਕਿਹਾ ਕਿ ਕਿਉਂਕਿ ਵਿਨਾਇਕ ਦਾਮੋਦਰ ਸਾਵਰਕਰ ਜ਼ਿਉਂਦੇ ਨਹੀਂ ਹਨ, ਇਸ ਲਈ ਤਰ੍ਹਾਂ ਦਾ ਦਾਅਵਾ ਕਰਨਾ ਗਲਤ ਹੈ। 'ਵੀਰ ਸਾਵਰਕ, ਕਿੰਨੇ 'ਵੀਰ'?' ਸਿਰਲੇਖ ਵਾਲੀ ਪੁਸਤਕ ਹਾਲ ਹੀ 'ਚ ਮੱਧ ਪ੍ਰਦੇਸ਼ 'ਚ ਕਾਂਗਰਸ 'ਚ ਸੰਗਠਨ ਸੇਵਾ ਦਲ ਦੇ ਇਕ ਕੈਂਪ 'ਚ ਵੰਡੀ ਗਈ ਸੀ। ਪੁਸਤਕ 'ਚ ਸਾਵਰਕਰ ਦੀ ਦੇਸ਼ਭਗਤ ਅਤੇ ਵੀਰਤਾ 'ਤੇ ਵੀ ਸਵਾਲ ਚੁੱਕਿਆ ਗਿਆ ਹੈ। ਇਸ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਅੰਡੇਮਾਨ ਦੀ ਸੇਲੁਲਰ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਸਾਵਰਕਰ ਨੂੰ ਅੰਗ੍ਰੇਜਾਂ ਤੋਂ ਪੈਸਾ ਮਿਲਿਆ ਸੀ।

ਸ਼ਿਵ ਸੇਨਾ ਵੀ ਪੁਸਤਕ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹ ਚੁੱਕੀ ਹੈ
ਨਵਾਬ ਮਾਲਿਕ ਨੇ ਫੋਨ 'ਤੇ ਪੀ.ਟੀ.ਆਈ. ਨੂੰ ਦੱਸਿਆ ਕਿ, 'ਪੁਲਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਤੁਹਾਡੇ ਕਿਸੇ ਵਿਅਕਤੀ ਨਾਲ ਵਿਚਾਰਧਾਰਕ ਮਤਭੇਦ ਹੋ ਸਕਦਾ ਹੈ ਪਰ ਜੋ ਵਿਅਕਤੀ ਜਿਉਂਦਾ ਨਹੀਂ ਹੈ, ਉਸ ਦੇ ਖਿਲਾਫ ਅਜਿਹੀ ਵਿਅਕਤੀਗਤ ਟਿੱਪਣੀ ਕਰਨਾ ਸਹੀ ਨਹੀਂ ਹੈ।' ਸ਼ਿਵ ਸੇਨਾ ਨੇ ਵੀ ਪੁਸਤਕ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਸੀ।


author

Inder Prajapati

Content Editor

Related News