ਨਾਇਬ ਸੈਣੀ ਚੁੱਕਣਗੇ ਹਰਿਆਣਾ ਦੇ CM ਵਜੋਂ ਸਹੁੰ, ਸਮਾਗਮ ''ਚ PM ਮੋਦੀ ਵੀ ਹੋਣਗੇ ਸ਼ਾਮਲ

Thursday, Oct 17, 2024 - 10:25 AM (IST)

ਚੰਡੀਗੜ੍ਹ- ਨਾਇਬ ਸਿੰਘ ਸੈਣੀ ਵੀਰਵਾਰ ਨੂੰ ਪੰਚਕੂਲਾ 'ਚ ਆਯੋਜਿਤ ਇਕ ਸਮਾਰੋਹ 'ਚ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਵੱਡੇ ਆਗੂ ਅਤੇ NDA ਸਹਿਯੋਗੀ ਮੌਜੂਦ ਰਹਿਣਗੇ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਸੈਣੀ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ। ਸੈਣੀ ਦੂਜੀ ਵਾਰ ਮੁੱਖ ਮੰਤਰੀ ਬਣਨਗੇ।

ਇਹ ਵੀ ਪੜ੍ਹੋ- ਹਰਿਆਣਾ 'ਚ ਫਿਰ 'ਨਾਇਬ ਸਰਕਾਰ', ਭਲਕੇ ਚੁੱਕਣਗੇ CM ਅਹੁਦੇ ਦੀ ਸਹੁੰ

ਸਮਾਗਮ ਵਿਚ ਸੈਣੀ ਦੀ ਕੈਬਨਿਟ ਦੇ ਮੰਤਰੀਆਂ ਨੂੰ ਵੀ ਸਹੁੰ ਚੁੱਕਣ ਦੀ ਸੰਭਾਵਨਾ ਹੈ। ਹਰਿਆਣਾ ਵਿਚ ਮੁੱਖ ਮੰਤਰੀ ਸਮੇਤ ਵੱਧ ਤੋਂ ਵੱਧ 14 ਮੰਤਰੀ ਸ਼ਾਮਲ ਹੋ ਸਕਦੇ ਹਨ। ਸਮਾਗਮ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ 5 ਅਕਤੂਬਰ ਨੂੰ ਹਰਿਆਣਾ ਦੀਆਂ ਚੋਣਾਂ ਵਿਚ ਭਾਜਪਾ ਨੇ 90 ਮੈਂਬਰੀ ਵਿਧਾਨ ਸਭਾ ਵਿਚ 48 ਸੀਟਾਂ ਜਿੱਤ ਕੇ ਸੂਬੇ 'ਚ ਤੀਜੀ ਵਾਰ ਜਿੱਤ ਹਾਸਲ ਕੀਤੀ। ਕਾਂਗਰਸ ਨੇ 37 ਸੀਟਾਂ ਜਿੱਤੀਆਂ ਹਨ।

ਇਹ ਵੀ ਪੜ੍ਹੋ- ਦੋ ਦਿਨ ਮੋਹਲੇਧਾਰ ਮੀਂਹ ਦਾ ਅਲਰਟ; ਸਕੂਲ-ਕਾਲਜ ਬੰਦ, ਟਰੇਨ ਅਤੇ ਹਵਾਈ ਸੇਵਾਵਾਂ ਰਹਿਣਗੀਆਂ ਪ੍ਰਭਾਵਿਤ

54 ਸਾਲਾ ਨਾਇਬ ਸੈਣੀ ਨੂੰ ਬੁੱਧਵਾਰ ਨੂੰ ਪੰਚਕੂਲਾ ਸਥਿਤ ਪਾਰਟੀ ਦਫ਼ਤਰ 'ਚ ਹੋਈ ਮੀਟਿੰਗ 'ਚ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਭਾਜਪਾ ਨੇ ਐਲਾਨ ਕੀਤਾ ਸੀ ਕਿ ਜੇਕਰ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਰਿਆਣਾ 'ਚ ਸੱਤਾ ਵਿਚ ਵਾਪਸ ਆਉਂਦੀ ਹੈ ਤਾਂ ਸੈਣੀ ਮੁੱਖ ਮੰਤਰੀ ਬਣੇ ਰਹਿਣਗੇ। ਪਾਰਟੀ ਦੇ ਇਕ ਓ. ਬੀ. ਸੀ ਚਿਹਰੇ ਸੈਣੀ ਨੇ ਮਾਰਚ 'ਚ ਮਨੋਹਰ ਲਾਲ ਖੱਟੜ ਦੀ ਥਾਂ ਹਰਿਆਣਾ ਦਾ ਮੁੱਖ ਮੰਤਰੀ ਅਹੁਦਾ ਸੰਭਾਲਿਆ ਸੀ। 


Tanu

Content Editor

Related News