ਨਕਸਲੀ ਹਮਲੇ ''ਚ ਸ਼ਹੀਦ ਜਵਾਨ ਦੀ ਰਾਈਫਲ ਨੂੰ ਕਾਂਸਟੇਬਲ ਭੈਣ ਨੇ ਬੰਨ੍ਹੀ ਰੱਖੜੀ
Friday, Aug 16, 2019 - 10:51 AM (IST)

ਛੱਤੀਸਗੜ੍ਹ— ਰੱਖੜੀ ਮੌਕੇ ਛੱਤੀਸਗੜ੍ਹ ਪੁਲਸ 'ਚ ਤਾਇਨਾਤ ਕਾਂਸਟੇਬਲ ਭੈਣ ਨੇ ਨਕਸਲੀ ਹਮਲੇ 'ਚ ਸ਼ਹੀਦ ਹੋਏ ਆਪਣੇ ਭਰਾ ਦੀ ਰਾਈਫਲ ਨੂੰ ਰੱਖੜੀ ਬੰਨ੍ਹੀ। ਕਾਂਸਟੇਬਲ ਕਵਿਤਾ ਕੌਸ਼ਲ ਅਕਤੂਬਰ 2018 'ਚ ਨਕਸਲੀ ਹਮਲੇ 'ਚ ਸ਼ਹੀਦ ਹੋਏ ਸਹਾਇਕ ਕਾਂਸਟੇਬਲ ਰਾਕੇਸ਼ ਕੌਸ਼ਲ ਦੀ ਭੈਣ ਹੈ। ਰਾਕੇਸ਼ ਅਰਣਾਪੁਰ 'ਚ ਇਕ ਨਕਸਲੀ ਹਮਲੇ 'ਚ 2 ਹੋਰ ਪੁਲਸ ਕਰਮਚਾਰੀਆਂ ਅਤੇ ਇਕ ਕੈਮਰਾਪਰਸਨ ਨਾਲ ਸ਼ਹੀਦ ਹੋ ਗਏ ਸਨ। ਰਾਕੇਸ਼ ਦੇ ਸ਼ਹੀਦ ਹੋਣ ਤੋਂ ਬਾਅਦ ਉਸ ਦੀ ਭੈਣ ਕਵਿਤਾ ਨੂੰ ਹਮਦਰਦੀ ਦੇ ਆਧਾਰ 'ਤੇ ਨੌਕਰੀ ਮਿਲੀ। ਦਿਲਚਸਪ ਗੱਲ ਇਹ ਹੈ ਕਿ ਕਵਿਤਾ ਨੂੰ ਉਸ ਦੇ ਭਰਾ ਦੀ ਹੀ ਰਾਈਫਲ ਦਿੱਤੀ ਗਈ।ਭਰਾ ਦੀ ਮੌਤ ਦਾ ਲੈਣਾ ਚਾਹੁੰਦੀ ਹਾਂ ਬਦਲਾ
ਕਾਂਸਟੇਬਲ ਕਵਿਤਾ ਕੌਸ਼ਲ ਨੇ ਕਿਹਾ,''ਮੈਨੂੰ ਆਪਣੇ ਭਰਾ ਦੀ ਜਗ੍ਹਾ ਛੱਤੀਸਗੜ੍ਹ ਪੁਲਸ 'ਚ ਨੌਕਰੀ ਮਿਲੀ। ਮੈਂ ਵਿਭਾਗ ਨੂੰ ਅਪੀਲ ਕੀਤੀ ਸੀ ਕਿ ਮੈਂ ਉਸੇ ਬੰਦੂਕ ਦੀ ਵਰਤੋਂ ਕਰਨਾ ਚਾਹੁੰਦੀ ਹਾਂ, ਜੋ ਮੇਰੇ ਭਰਾ ਸੇਵਾ 'ਚ ਇਸਤੇਮਾਲ ਕਰਦੇ ਸਨ। ਨਕਸਲੀ ਕਾਇਰ ਹੁੰਦੇ ਹਨ। ਮੈਂ ਦੰਤੇਸ਼ਵਰੀ ਸੈਨਾਨੀਆਂ ਨਾਲ ਜੁੜਨਾ ਚਾਹੁੰਦੀ ਹਾਂ ਅਤੇ ਮੇਰੇ ਭਰਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੀ ਹਾਂ।''ਰਾਈਫਲ ਨੂੰ ਬੰਨ੍ਹੀ ਰੱਖੜੀ
ਐੱਸ.ਪੀ. ਅਭਿਸ਼ੇਕ ਪਲੱਵ ਨੇ ਇਸ ਸੰਬੰਧ 'ਚ ਦੱਸਿਆ ਕਿ ਕਵਿਤਾ ਨੂੰ ਹਮਦਰਦੀ ਦੇ ਆਧਾਰ 'ਤੇ ਨੌਕਰੀ ਦਿੱਤੀ ਗਈ। ਪਹਿਲੇ ਉਸ ਨੇ ਦਫ਼ਤਰ 'ਚ ਕੰਮ ਕਰਨ ਦੀ ਅਪੀਲ ਕੀਤੀ ਸੀ ਪਰ ਹੋਰ ਮਹਿਲਾ ਕਮਾਂਡੋ ਨੂੰ ਦੇਖ ਕੇ ਉਸ ਨੇ ਆਪਰੇਸ਼ਨ 'ਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ। ਉਸ ਨੇ ਆਪਣੇ ਭਰਾ ਦੀ ਰਾਈਫਲ ਲਈ ਵੀ ਅਪੀਲ ਕੀਤੀ। ਕਵਿਤਾ ਨੇ ਕਿਹਾ,''ਮੇਰੇ ਭਰਾ ਹਮੇਸ਼ਾ ਰੱਖੜੀ 'ਤੇ ਮੈਨੂੰ ਮਿਲਣ ਆਉਂਦੇ ਸੀ। ਉਨ੍ਹਾਂ ਦੇ ਕਮੀ ਮਹਿਸੂਸ ਹੁੰਦੀ ਹੈ ਪਰ ਮੈਂ ਉਨ੍ਹਾਂ ਦੀ ਰਾਈਫਲ 'ਤੇ ਰੱਖੜੀ ਬੰਨ੍ਹੀ, ਜਿਸ ਨੂੰ ਉਹ ਆਪਣੇ ਨਾਲ ਲੈ ਜਾਂਦੇ ਸਨ।''
ਪਿਛਲੇ ਸਾਲ ਹੋਏ ਸਨ ਸ਼ਹੀਦ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਕ ਨਕਸਲੀ ਹਮਲੇ 'ਚ ਸਬ ਇੰਸਪੈਕਟਰ ਰੁਦਰ ਪ੍ਰਤਾਪ ਸਿੰਘ, ਅਸਿਸਟੈਂਟ ਕਾਂਸਟੇਬਲ ਮੰਗਲੂ ਅਤੇ ਦੂਰਦਰਸ਼ਨ ਨਿਊਜ਼ ਦੇ ਕੈਮਰਾਪਰਸਨ ਅਚਯੁਤਾਨੰਦ ਸਾਹੂ ਸ਼ਹੀਦ ਹੋ ਗਏ ਸਨ। ਇਸ ਘਟਨਾ 'ਚ ਜੋ 2 ਪੁਲਸ ਕਰਮਚਾਰੀ ਜ਼ਖਮੀ ਹੋ ਗਏ ਸਨ, ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ 'ਚ ਰਾਕੇਸ਼ ਕੌਸ਼ਲ ਵੀ ਸਨ, ਜੋ ਬਾਅਦ 'ਚ ਹਸਪਤਾਲ 'ਚ ਜ਼ਿੰਦਗੀ ਦੀ ਜੰਗ ਹਾਰ ਗਏ।