5 ਲੱਖ ਦਾ ਇਨਾਮੀ ਮੋਸਟ ਵਾਂਟੇਡ ਨਕਸਲੀ ਗ੍ਰਿਫ਼ਤਾਰ
Thursday, Sep 25, 2025 - 05:30 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਏ.ਟੀ.ਐੱਸ. ਨੇ ਝਾਰਖੰਡ ਦੇ ਮੋਸਟ ਵਾਂਟੇਡ ਨਕਸਲੀ ਅਤੇ 5 ਲੱਖ ਰੁਪਏ ਦੇ ਇਨਾਮੀ ਉਮੇਸ਼ ਖਰਵਾਰ ਉਰਫ਼ ਨਗੀਨਾ ਉਰਫ਼ ਡਾਕਟਰ ਨੂੰ ਸੋਨਭੱਦਰ ਜ਼ਿਲੇ ਦੇ ਝਾਰਖੰਡ ਦੀ ਸਰਹੱਦ ਨਾਲ ਲੱਗਦੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਨਕਸਲੀ ਨੂੰ ਏ.ਟੀ.ਐੱਸ. ਵੱਲੋਂ ਲਖਨਊ ਲਿਜਾਇਆ ਗਿਆ ਹੈ। ਵਧੀਕ ਪੁਲਸ ਸੁਪਰਡੈਂਟ (ਆਪ੍ਰੇਸ਼ਨ) ਤ੍ਰਿਭੁਵਨ ਨਾਥ ਤ੍ਰਿਪਾਠੀ ਨੇ ਦੱਸਿਆ ਕਿ ਉਮੇਸ਼ ਖਰਵਾਰ 14 ਸਤੰਬਰ ਨੂੰ ਪਲਾਮੂ ਜ਼ਿਲੇ ਵਿਚ ਟੀ.ਐੱਸ.ਪੀ.ਸੀ. ਨਕਸਲੀਆਂ ਅਤੇ ਸੁਰੱਖਿਆ ਫੋਰਸਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਮੌਜੂਦ ਸੀ, ਪਰ ਉਹ ਬਚ ਨਿਕਲਿਆ ਸੀ। ਝਾਰਖੰਡ ਪੁਲਸ ਨੂੰ ਬਾਅਦ ਵਿਚ ਸੂਚਨਾ ਮਿਲੀ ਕਿ ਉਹ ਉੱਤਰ ਪ੍ਰਦੇਸ਼ ਵਿਚ ਲੁਕਿਆ ਹੋਇਆ ਹੈ।
ਜਾਣਕਾਰੀ ਤੋਂ ਬਾਅਦ ਯੂ.ਪੀ.ਏ.ਟੀ.ਐੱਸ. ਨੇ ਮੋਬਾਈਲ ਨਿਗਰਾਨੀ ਅਤੇ ਹੋਰ ਤਕਨੀਕੀ ਸਾਧਨਾਂ ਦੀ ਵਰਤੋਂ ਕਰ ਕੇ ਸੋਨਭੱਦਰ ਵਿਚ ਉਸ ਦਾ ਪਤਾ ਲਗਾਇਆ ਅਤੇ ਉਸਨੂੰ ਫੜ ਲਿਆ। ਏ.ਐੱਸ.ਪੀ. ਤ੍ਰਿਪਾਠੀ ਨੇ ਦੱਸਿਆ ਕਿ ਏ. ਟੀ. ਐੱਸ. ਨੇ ਇਹ ਕਾਰਵਾਈ ਗੁਪਤ ਢੰਗ ਨਾਲ ਕੀਤੀ ਅਤੇ ਸਥਾਨਕ ਪੁਲਸ ਨੂੰ ਸੂਚਿਤ ਕੀਤੇ ਬਿਨਾਂ ਨਕਸਲੀ ਨੂੰ ਸਿੱਧਾ ਲਖਨਊ ਲਿਜਾਇਆ ਗਿਆ।
ਇਹ ਵੀ ਪੜ੍ਹੋ- ਭਾਰਤ ਨੇ ਰਚਿਆ ਇਤਿਹਾਸ ! ਤਿਆਰ ਕਰ'ਤੀ ਟਰੇਨ ਤੋਂ ਲਾਂਚ ਹੋਣ ਵਾਲੀ ਮਿਜ਼ਾਈਲ, ਪ੍ਰੀਖਣ ਸਫ਼ਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e