ਸਮੁੰਦਰੀ ਫੌਜ ਨੂੰ ਮਿਲੇਗੀ ਐਂਟੀ-ਫੰਗਲ ਵਰਦੀ

Saturday, Jan 13, 2024 - 12:34 PM (IST)

ਸਮੁੰਦਰੀ ਫੌਜ ਨੂੰ ਮਿਲੇਗੀ ਐਂਟੀ-ਫੰਗਲ ਵਰਦੀ

ਨਵੀਂ ਦਿੱਲੀ- ਭਾਰਤੀ ਸਮੁੰਦਰੀ ਫੌਜ ਨੂੰ ਜਲਦੀ ਹੀ ਆਪਣੀ ਵਰਦੀ ਲਈ ਇਕ ਵਿਲੱਖਣ ਅਤੇ ਉੱਨਤ ਕੱਪੜਾ ਮਿਲੇਗਾ। ਸਮੁੰਦਰੀ ਫੌਜ ਮੁਤਾਬਕ, ਇਹ ਤਕਨੀਕੀ ਤੌਰ ’ਤੇ ਉੱਨਤ ਵਰਦੀ ਦਾ ਕੱਪੜਾ ਹੋਵੇਗਾ। ਸਮੁੰਦਰੀ ਫੌਜ ਨੇ ਕਿਹਾ ਕਿ ਨਵੇਂ ਐਂਟੀ-ਫੰਗਲ, ਐਂਟੀ-ਮਾਈਕ੍ਰੋਬਾਇਲ ਅਤੇ ਐਂਟੀ-ਬੈਕਟੀਰੀਅਲ ਫੈਬਰਿਕ ਦੀਆਂ ਵਿਸ਼ੇਸ਼ਤਾਵਾਂ ਨੂੰ ਖਾਸ ਤੌਰ ’ਤੇ ਗਰਮ ਦੇਸ਼ਾਂ ਦੀਆਂ ਸਥਿਤੀਆਂ ਲਈ ਵਿਕਸਤ ਕੀਤਾ ਗਿਆ ਹੈ, ਜਿਸ ਵਿਚ ਨਮੀ ਪ੍ਰਬੰਧਨ ਤਕਨਾਲੋਜੀ ਵਿਚ ਸੁਧਾਰ ਅਤੇ ਕਈ ਧੁਆਈ ਚੱਕਰਾਂ ਤੱਕ ਚੱਲਣ ਵਾਲੇ ਹਾਈ ਵ੍ਹਾਈਟਨੈੱਸ ਇੰਡੈਕਸ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਮੁੰਦਰੀ ਫੌਜ ਲਈ ਇਸ ਤਕਨੀਕੀ ਤੌਰ ’ਤੇ ਉੱਨਤ ਵਰਦੀ ਦੇ ਕੱਪੜੇ ਦੀ ਸਪਲਾਈ ਲਈ ਭਾਰਤੀ ਸਮੁੰਦਰੀ ਫੌਜ ਅਤੇ ਮੈਸਰਜ਼ ਅਰਵਿੰਦ ਲਿਮਟਿਡ ਵਿਚਾਲੇ ਇਕ ਸਮਝੌਤੇ ’ਤੇ ਦਸਤਖਤ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News