ਦਿੱਲੀ ''ਚ ਕੁਦਰਤ ਦਾ ਕਹਿਰ: IGI ਏਅਰਪੋਰਟ ''ਤੇ ਤੂਫ਼ਾਨ ਨੇ ਏਅਰ ਇੰਡੀਆ ਦੇ 3 ਜਹਾਜ਼ਾਂ ਨੂੰ ਪਹੁੰਚਾਇਆ ਨੁਕਸਾਨ

Monday, Jun 08, 2026 - 12:53 AM (IST)

ਦਿੱਲੀ ''ਚ ਕੁਦਰਤ ਦਾ ਕਹਿਰ: IGI ਏਅਰਪੋਰਟ ''ਤੇ ਤੂਫ਼ਾਨ ਨੇ ਏਅਰ ਇੰਡੀਆ ਦੇ 3 ਜਹਾਜ਼ਾਂ ਨੂੰ ਪਹੁੰਚਾਇਆ ਨੁਕਸਾਨ

ਨੈਸ਼ਨਲ ਡੈਸਕ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ਦੇ ਟਰਮੀਨਲ-2 'ਤੇ ਐਤਵਾਰ ਨੂੰ ਆਏ ਅਚਾਨਕ ਤੇਜ਼ ਤੂਫ਼ਾਨ ਅਤੇ ਮੀਂਹ ਨੇ ਭਾਰੀ ਹਲਚਲ ਮਚਾ ਦਿੱਤੀ। ਇਸ ਖ਼ਰਾਬ ਮੌਸਮ ਕਾਰਨ ਉੱਥੇ ਖੜ੍ਹੇ ਏਅਰ ਇੰਡੀਆ ਦੇ 3 ਛੋਟੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ। ਹਵਾਈ ਅੱਡਾ ਸੰਚਾਲਕ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਤੇਜ਼ ਹਵਾਵਾਂ ਕਾਰਨ ਜ਼ਮੀਨ 'ਤੇ ਮੌਜੂਦ ਸਹਾਇਕ ਉਪਕਰਣ (Ground equipment) ਆਪਣੀ ਥਾਂ ਤੋਂ ਖਿਸਕ ਗਏ ਅਤੇ ਜਹਾਜ਼ਾਂ ਨਾਲ ਜਾ ਟਕਰਾਏ। ਇਹ ਉਪਕਰਣ ਏਅਰ ਇੰਡੀਆ ਇੰਜੀਨੀਅਰਿੰਗ ਅਤੇ ਇੰਡੀਗੋ ਦੇ ਸਨ। ਟੱਕਰ ਲੱਗਣ ਤੋਂ ਬਾਅਦ ਸਾਵਧਾਨੀ ਵਜੋਂ ਤਿੰਨਾਂ ਜਹਾਜ਼ਾਂ ਨੂੰ ਉਡਾਣ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : NEET UG ਪ੍ਰੀਖਿਆ ਸਬੰਧੀ ਵੱਡੀ ਖ਼ਬਰ! NTA ਨੇ ਕੇਂਦਰਾਂ ਦੀ ਸੂਚੀ ਕੀਤੀ ਜਾਰੀ

ਇਸ ਘਟਨਾ ਬਾਰੇ ਗੱਲ ਕਰਦਿਆਂ ਨਿੱਜੀ ਸੰਚਾਲਕ ਨੇ ਦੱਸਿਆ ਕਿ ਏਅਰ ਟ੍ਰੈਫਿਕ ਕੰਟਰੋਲ (ATC) ਵੱਲੋਂ ਮੌਸਮ ਵਿੱਚ ਆਉਣ ਵਾਲੇ ਇਸ ਅਚਾਨਕ ਬਦਲਾਅ ਬਾਰੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਸੀ। ਏਅਰ ਇੰਡੀਆ ਦੇ ਸੂਤਰਾਂ ਮੁਤਾਬਕ, ਪ੍ਰਭਾਵਿਤ ਜਹਾਜ਼ਾਂ ਵਿੱਚੋਂ ਦੋ ਜਹਾਜ਼ ਜਲਦੀ ਹੀ ਦੁਬਾਰਾ ਸੇਵਾ ਵਿੱਚ ਪਰਤ ਆਉਣਗੇ, ਜਦੋਂਕਿ ਤੀਜੇ ਜਹਾਜ਼ ਦੀ ਮੁਰੰਮਤ ਵਿੱਚ ਥੋੜ੍ਹਾ ਵਧੇਰੇ ਸਮਾਂ ਲੱਗ ਸਕਦਾ ਹੈ। ਖ਼ਰਾਬ ਮੌਸਮ ਕਾਰਨ ਏਅਰ ਇੰਡੀਆ ਦੇ ਨਾਲ-ਨਾਲ ਹੋਰ ਕੰਪਨੀਆਂ ਦੇ ਜਹਾਜ਼ ਵੀ ਪ੍ਰਭਾਵਿਤ ਹੋਣ ਦੀ ਖ਼ਬਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News