ਦ੍ਰੌਪਦੀ ਮੁਰਮੂ ਦਾ ਰਾਸ਼ਟਰਪਤੀ ਬਣਨਾ ਭਾਰਤ ਲਈ ਇਕ ਇਤਿਹਾਸਕ ਪਲ: PM ਮੋਦੀ
Monday, Jul 25, 2022 - 01:30 PM (IST)
ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ 15ਵੀਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ’ਤੇ ਦ੍ਰੌਪਦੀ ਮੁਰਮੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦਾ ਸੰਭਾਲਣਾ ਭਾਰਤ ਲਈ ਇਤਿਹਾਸਕ ਪਲ ਹੈ, ਖ਼ਾਸ ਕਰ ਕੇ ਗਰੀਬਾਂ, ਵਾਂਝਿਆਂ ਅਤੇ ਕਮਜ਼ੋਰ ਵਰਗਾਂ ਲਈ।
ਇਹ ਵੀ ਪੜ੍ਹੋ- ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣੀ ਦ੍ਰੌਪਦੀ ਮੁਰਮੂ, 15ਵੀਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਪ੍ਰਧਾਨ ਮੰਤਰੀ ਮੋਦੀ ਨੇ ਇਕ ਤੋਂ ਬਾਅਦ ਇਕ ਕੀਤੇ ਗਏ ਟਵੀਟ ’ਚ ਕਿਹਾ ਕਿ ਸਹੁੰ ਚੁੱਕਣ ਮਗਰੋਂ ਰਾਸ਼ਟਰਪਤੀ ਮੁਰਮੂ ਨੇ ਭਾਰਤ ਦੀਆਂ ਉਪਲੱਬਧੀਆਂ ’ਤੇ ਜ਼ੋਰ ਦਿੱਤਾ ਅਤੇ ਅੱਗੇ ਦੇ ਰਾਹ ਨੂੰ ਲੈ ਕੇ ਭਵਿੱਖਵਾਦੀ ਦ੍ਰਿਸ਼ਟੀਕੋਣ ਪੇਸ਼ ਕੀਤਾ। ਉਨ੍ਹਾਂ ਕਿਹਾ, ‘‘ਪੂਰੇ ਦੇਸ਼ ਨੇ ਅੱਜ ਮਾਣ ਨਾਲ ਦ੍ਰੌਪਦੀ ਮੁਰਮੂ ਨੂੰ ਭਾਰਤ ਦੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਦੇ ਵੇਖਿਆ। ਉਨ੍ਹਾਂ ਦਾ ਅਹੁਦਾ ਗ੍ਰਹਿਣ ਕਾਰਨ ਭਾਰਤ ਲਈ ਇਕ ਇਤਿਹਾਸਕ ਪਲ ਹੈ। ਮੈਂ ਉਨ੍ਹਾਂ ਨੂੰ ਰਾਸ਼ਟਰਪਤੀ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।’’
ਇਹ ਵੀ ਪੜ੍ਹੋ- ਰਾਸ਼ਟਰਪਤੀ ਬਣਨਾ ਮੇਰੀ ਨਿੱਜੀ ਨਹੀਂ ਸਗੋਂ ਭਾਰਤ ਦੇ ਹਰ ਗਰੀਬ ਦੀ ਪ੍ਰਾਪਤੀ: ਦ੍ਰੌਪਦੀ ਮੁਰਮੂ
ਦੱਸਣਯੋਗ ਹੈ ਕਿ ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ ਸੰਸਦ ਦੇ ਕੇਂਦਰੀ ਹਾਲ ’ਚ ਦੇਸ਼ ਦੀ 15ਵੀਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਭਾਰਤ ਦੇ ਚੀਫ਼ ਜਸਟਿਸ ਐੱਨ. ਵੀ. ਰਮਨਾ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁੱਕਾਈ। ਮੁਰਮੂ ਨੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਰਾਜਘਾਟ ਸਥਿਤ ਮਹਾਤਮਾ ਗਾਂਧੀ ਦੇ ਸਮਾਰਕ ’ਤੇ ਸਵੇਰੇ ਫੁੱਲ ਭੇਟ ਕੀਤੇ।
ਇਹ ਵੀ ਪੜ੍ਹੋ- ਨਵ-ਨਿਯੁਕਤ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਜੀਵਨ ਦੇ ਅਣਛੂਹੇ ਪਹਿਲੂ