ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Tuesday, May 12, 2020 - 07:08 PM (IST)

ਨਵੀਂ ਦਿੱਲੀ— ਦੇਸ਼ ਭਰ 'ਚ ਕੋਰੋਨਾ ਵਾਇਰਸ ਕਰ ਕੇ ਲਾਗੂ ਲਾਕਡਾਊਨ 3 ਦਾ ਸਮਾਂ 17 ਮਈ ਨੂੰ ਖਤਮ ਹੋਣ ਜਾ ਰਿਹਾ ਹੈ। 17 ਮਈ ਤੋਂ ਬਾਅਦ ਦੇਸ਼ 'ਚ ਅੱਗੇ ਲਾਕਡਾਊਨ ਲਾਗੂ ਰਹੇਗਾ ਜਾਂ ਨਹੀਂ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਮੰਗਲਵਾਰ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ। ਇਸ ਦੀ ਜਾਣਕਾਰੀ ਪੀ. ਐੱਮ. ਓ. ਨੇ ਟਵਿੱਟਰ 'ਤੇ ਟਵੀਟ ਜ਼ਰੀਏ ਦਿੱਤੀ ਹੈ।

PunjabKesari
ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ 25 ਮਾਰਚ ਤੋਂ ਲਾਇਆ ਲਾਕਡਾਊਨ 17 ਮਈ ਤੱਕ ਲਾਗੂ ਰਹੇਗਾ। ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਲਾਕਡਾਊਨ ਨੂੰ 3 ਪੜਾਵਾਂ 'ਚ ਲਾਗੂ ਕੀਤਾ ਗਿਆ। ਲਾਕਡਾਊਨ ਕਰ ਕੇ ਲੋਕ ਘਰਾਂ 'ਚ ਕੈਦ ਹਨ ਪਰ ਫਿਰ ਵੀ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਇਜਾਫਾ ਦੇਖਣ ਨੂੰ ਮਿਲ ਰਿਹਾ ਹੈ ਪਰ ਫਿਰ ਵੀ ਭਾਰਤ ਦੀ ਸਥਿਤੀ ਦੂਜੇ ਦੇਸ਼ਾਂ ਨਾਲੋਂ ਬਿਹਤਰ ਹੈ। ਕੱਲ ਭਾਵ ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ਵਾਇਰਸ ਅਤੇ ਲਾਕਡਾਊਨ 'ਤੇ ਚਰਚਾ ਕੀਤੀ ਸੀ।

ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਇਸ ਬੈਠਕ 'ਚ ਮੋਦੀ ਨੇ ਸੂਬਿਆਂ ਨੂੰ ਆਪਣੇ ਹਿਸਾਬ ਨਾਲ ਲਾਕਡਾਊਨ ਵਧਾਉਣ ਲਈ ਕਿਹਾ। ਪੰਜਾਬ ਸਮੇਤ 5 ਸੂਬਿਆਂ ਨੇ ਲਾਕਡਾਊਨ ਵਧਾਉਣ ਦੀ ਮੰਗ ਕੀਤੀ। ਇਸ 'ਤੇ ਤਸਵੀਰ ਅੱਜ ਸ਼ਾਮ 8 ਵਜੇ ਸਾਫ ਹੋ ਜਾਵੇਗੀ ਕਿ ਲਾਕਡਾਊਨ ਲਾਗੂ ਰਹੇਗਾ ਜਾਂ ਨਹੀਂ।


Tanu

Content Editor

Related News