ਬੀਕਾਨੇਰ ''ਚ ਗਰਜੇ PM ਮੋਦੀ, ਕਿਹਾ- ''ਸਿੰਦੂਰ ਮਿਟਾਉਣ ਵਾਲੇ ਮਿੱਟੀ ''ਚ ਮਿਲਾ ਦਿੱਤੇ ਗਏ''

Thursday, May 22, 2025 - 12:44 PM (IST)

ਬੀਕਾਨੇਰ ''ਚ ਗਰਜੇ PM ਮੋਦੀ, ਕਿਹਾ- ''ਸਿੰਦੂਰ ਮਿਟਾਉਣ ਵਾਲੇ ਮਿੱਟੀ ''ਚ ਮਿਲਾ ਦਿੱਤੇ ਗਏ''

ਬੀਕਾਨੇਰ- 'ਆਪ੍ਰੇਸ਼ਨ ਸਿੰਦੂਰ' ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਬੀਕਾਨੇਰ ਦੇ ਇਕ ਦਿਨਾ ਦੌਰੇ 'ਤੇ ਹਨ। ਇੱਥੇ ਉਨ੍ਹਾਂ ਨੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਬੀਕਾਨੇਰ-ਮੁੰਬਈ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਵਿਖਾਈ। ਇੱਥੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਕਸਿਤ ਭਾਰਤ ਦਾ ਸਾਡਾ ਸੰਕਲਪ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 26 ਹਜ਼ਾਰ ਕਰੋੜ ਦੀਆਂ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਇਨ੍ਹਾਂ ਪ੍ਰਾਜੈਕਟਾਂ ਲਈ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਵਧਾਈਆਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤ 'ਚ ਤੇਜ਼ੀ ਨਾਲ ਹੋ ਰਹੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਦੇਖ ਕੇ ਪੂਰੀ ਦੁਨੀਆ ਹੈਰਾਨ ਹੈ। ਉਨ੍ਹਾਂ ਕਿਹਾ ਕਿ ਵੰਦੇ ਭਾਰਤ, ਅੰਮ੍ਰਿਤ ਭਾਰਤ ਤੇ ਨਮੋ ਭਾਰਤ ਦੇਸ਼ ਨੂੰ ਨਵੀਂ ਦਿਸ਼ਾ ਤੇ ਤੇਜ਼ੀ ਨਾਲ ਅੱਗੇ ਵਧਣ ਦੀ ਤਾਕਤ ਨੂੰ ਦਰਸਾਉਂਦੀਆਂ ਹਨ। 

ਪ੍ਰਧਾਨ ਮੰਤਰੀ ਨੇ ਇਸ ਦੌਰਾਨ ਪਹਿਲਗਾਮ ਹਮਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਧਰਮ ਪੁੱਛ ਕੇ ਸਾਡੇ ਲੋਕਾਂ ਨੂੰ ਮਾਰਿਆ ਅਤੇ ਔਰਤਾਂ ਦੇ ਸਿੰਦੂਰ ਉਜਾੜੇ। ਪੂਰਾ ਦੇਸ਼ ਦੁੱਖੀ ਹੋਇਆ। ਸਾਡੇ ਫ਼ੌਜ ਦੇ ਜਵਾਨਾਂ ਨੇ ਅੱਤਵਾਦੀਆਂ ਨੂੰ ਮਿੱਟੀ ਵਿਚ ਮਿਲਾ ਦਿੱਤਾ। ਸਾਡੀਆਂ ਤਿੰਨਾਂ ਸੈਨਾਵਾਂ ਨੇ ਮਿਲ ਕੇ ਅਜਿਹਾ ਚਕਰਵਿਊ ਰਚਿਆ ਕਿ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ। ਹਮਲੇ ਦਾ ਫੌਜ ਨੇ ਸਟੀਕ ਜਵਾਬ ਦਿੱਤਾ। ਫੌਜ ਨੇ 22 ਮਿੰਟ ਵਿਚ ਅੱਤਵਾਦੀਆਂ ਦੇ 9 ਟਿਕਾਣੇ ਤਬਾਹ ਕਰ ਦਿੱਤੇ। ਅੱਤਵਾਦੀਆਂ ਨੇ ਵੇਖ ਲਿਆ ਕਿ ਜਦੋਂ ਸਿੰਦੂਰ ਬਾਰੂਦ ਬਣ ਜਾਂਦਾ ਹੈ ਤਾਂ ਨਤੀਜੇ ਕੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਮਿੱਟੀ ਦੀ ਸਹੁੰ ਹੈ, ਦੇਸ਼ ਨੂੰ ਝੁੱਕਣ ਨਹੀਂ ਦੇਵਾਂਗਾ।

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਅਜੇ ਦੇਸ਼ ਵਿਚ 70 ਰੂਟਾਂ 'ਤੇ ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ। ਦੇਸ਼ ਦੇ ਕਈ ਰੇਲਵੇ ਸਟੇਸ਼ਨ ਆਧੁਨਿਕ ਬਣ ਰਹੇ ਹਨ। ਇਸ ਲਈ ਪਿਛਲੇ 11 ਸਾਲ ਵਿਚ ਤੇਜ਼ ਰਫ਼ਤਾਰ ਨਾਲ ਕੰਮ ਕੀਤਾ ਗਿਆ ਹੈ। ਸੈਂਕੜੇ ਰੋਡ ਅਤੇ ਰੇਲ ਪ੍ਰਾਜੈਕਟ ਪੂਰੇ ਹੋਏ ਹਨ। ਆਧੁਨਿਕ ਹੋ ਰਹੇ ਇਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਦੇਸ਼ ਨੇ ਅੰਮ੍ਰਿਤ ਭਾਰਤ ਸਟੇਸ਼ਨ ਦਾ ਨਾਂ ਦਿੱਤਾ ਹੈ। ਅੱਜ ਇਨ੍ਹਾਂ ਵਿਚ 100 ਤੋਂ ਵੱਧ ਅੰਮ੍ਰਿਤ ਭਾਰਤ ਸਟੇਸ਼ਨ ਬਣ ਕੇ ਤਿਆਰ ਹਨ।  ਬੀਕਾਨੇਰ ਨੂੰ ਵੀ ਇਨ੍ਹਾਂ ਨਵੀਆਂ ਨੀਤੀਆਂ ਦਾ ਲਾਭ ਮਿਲੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਓਵਰ, ਅੰਡਰਬ੍ਰਿਜ ਦਾ ਤੇਜ਼ੀ ਨਾਲ ਨਿਰਮਾਣ ਹੋ ਰਿਹਾ ਹੈ। ਪਿੰਡਾਂ ਵਿਚ ਚੰਗੀਆਂ ਸੜਕਾਂ ਬਣ ਰਹੀਆਂ ਹਨ। ਮਾਲ ਗੱਡੀਆਂ ਲਈ ਵੱਖਰੇ ਟਰੈਕ ਬਣ ਰਹੇ ਹਨ। 


 


author

Tanu

Content Editor

Related News