ਜਦੋਂ ਪੀ.ਐੱਮ. ਮੋਦੀ ਨੇ ਵਿਰੋਧੀ ਦਲ ਦੇ ਨੇਤਾਵਾਂ ਨੂੰ ਕਿਹਾ ਡੁੱਬ ਮਰੋ, ਡੁੱਬ ਮਰੋ, ਡੁੱਬ ਮਰੋ

10/16/2019 12:39:26 PM

ਅਕੋਲਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਅਕੋਲਾ 'ਚ ਚੋਣਾਵੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਮੁੱਦੇ 'ਤੇ ਵਿਰੋਧੀ ਦਲਾਂ ਨੂੰ ਜੰਮ ਕੇ ਸੁਣਾਈ। ਮੋਦੀ ਨੇ ਉਨ੍ਹਾਂ ਨੇਤਾਵਾਂ ਦੀ ਆਲੋਚਨਾ ਕੀਤੀ ਜੋ ਇਹ ਕਹਿ ਰਹੇ ਹਨ ਕਿ ਮਹਾਰਾਸ਼ਟਰ ਦੀਆਂ ਚੋਣਾਂ ਨਾਲ ਧਾਰਾ 370 ਦਾ ਕੀ ਸੰਬੰਧ ਹੈ। ਅਜਿਹੇ ਨੇਤਾਵਾਂ ਦੀ ਸੋਚ 'ਤੇ ਸਵਾਲ ਚੁੱਕਦੇ ਹੋਏ ਮੋਦੀ ਨੇ ਸਖਤ ਲਹਿਜੇ 'ਚ ਉਨ੍ਹਾਂ ਡੁੱਬ ਮਰਨ ਤੱਕ ਦੀ ਗੱਲ ਕਹਿ ਦਿੱਤੀ।

ਮਹਾਰਾਸ਼ਟਰ ਦਾ ਕਸ਼ਮੀਰ ਨਾਲ ਕੀ ਲੈਣਾ-ਦੇਣਾ
ਮੋਦੀ ਨੇ ਕਿਹਾ,''ਰਾਜਨੀਤੀ ਦੇ ਸਵਾਰਥ 'ਚ ਡੁੱਬੇ ਹੋਏ ਲੋਕ, ਪਰਿਵਾਰ ਦੇ ਕਲਿਆਣ 'ਚ ਗਵਾਚੇ ਹੋਏ ਲੋਕ ਕਹਿਣ ਦੀ ਹਿੰਮਤ ਕਰਦੇ ਹਨ ਕਿ ਮਹਾਰਾਸ਼ਟਰ ਦਾ ਕਸ਼ਮੀਰ ਨਾਲ ਕੀ ਲੈਣਾ-ਦੇਣਾ? ਮੈਂ ਹੈਰਾਨ ਹਾਂ ਕਿ ਛੱਤਰਪਤੀ ਸ਼ਿਵਾਜੀ ਦੀ ਧਰਤੀ 'ਤੇ ਅੱਜ-ਕੱਲ ਸਿਆਸੀ ਸਵਾਰਥ ਕਾਰਨ ਅਜਿਹੀਆਂ ਆਵਾਜ਼ਾਂ ਚੁੱਕੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਦੀ ਬੇਸ਼ਰਮੀ ਦੇਖੋ ਕਿ ਇਹ ਖੁੱਲ੍ਹੇਆਮ ਕਹਿ ਰਹੇ ਹਨ ਕਿ ਮਹਾਰਾਸ਼ਟਰ ਦੀਆਂ ਚੋਣਾਂ ਨਾਲ ਧਾਰਾ 370 ਦਾ ਕੀ ਲੈਣਾ-ਦੇਣਾ? ਮਹਾਰਾਸ਼ਟਰ ਨਾਲ ਜੰਮੂ-ਕਸ਼ਮੀਰ ਦਾ ਕੀ ਸੰਬੰਧ?''

ਨੇਤਾਵਾਂ ਦੇ ਬਿਆਨਾਂ ਦੀ ਡੁੱਬ ਮਰੋ ਕਹਿ ਕੇ ਕੀਤੀ ਆਲੋਚਨਾ
ਅਜਿਹੇ ਬਿਆਨ ਦੀ ਆਲੋਚਨਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਦੇ ਕਿੰਨੇ ਹੀ ਜਵਾਨ ਕਸ਼ਮੀਰ ਜਾਂਦੇ ਹਨ, ਆਪਣ ਸ਼ਹਾਦਤ ਦਿੰਦੇ ਹਨ, ਅਜਿਹੇ 'ਚ ਕਸ਼ਮੀਰ ਦਾ ਮਹਾਰਾਸ਼ਟਰ ਦਾ ਸੰਬੰਧ ਪੁੱਛਣ ਵਾਲਿਆਂ ਨੂੰ ਆਪਣੀ ਸੋਚ ਅਤੇ ਬਿਆਨਾਂ 'ਤੇ ਸ਼ਰਮ ਆਉਣੀ ਚਾਹੀਦੀ ਹੈ। ਅਜਿਹੇ ਹੀ ਨੇਤਾਵਾਂ ਦੇ ਬਿਆਨਾਂ ਦੀ ਮੋਦੀ ਨੇ ਡੁੱਬ ਮਰੋ, ਡੁੱਬ ਮਰੋ, ਡੁੱਬ ਮਰੋ ਕਹਿ ਕੇ ਆਲੋਚਨਾ ਕੀਤੀ। ਦੱਸਣਯੋਗ ਹੈ ਕਿ ਮਹਾਰਾਸ਼ਟਰ 'ਚ ਮੁੱਖ ਵਿਰੋਧੀ ਦਲ ਕਾਂਗਰਸ ਅਤੇ ਐੱਨ.ਸੀ.ਪੀ. ਲਗਾਤਾਰ ਕਹਿ ਰਹੇ ਹਨ ਕਿ ਭਾਜਪਾ ਅਤੇ ਮੋਦੀ ਸਰਕਾਰ 370 ਦਾ ਜ਼ਿਕਰ ਕਰ ਕੇ ਅਸਲ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਟਕਾ ਰਹੀ ਹੈ। ਮੰਗਲਵਾਰ ਨੂੰ ਹੀ ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਸੀ ਕਿ ਭਾਜਪਾ ਕੋਲ ਹਰ ਮੁੱਦੇ ਅਤੇ ਹਰ ਸਵਾਲ ਦਾ ਜਵਾਬ ਸਿਰਫ਼ ਧਾਰਾ-370 ਹੈ।

ਬਾਬਾ ਅੰਬੇਡਕਰ ਦਾ ਕਰਦੇ ਹਨ ਅਪਮਾਨ
ਧਾਰਾ-370 ਤੋਂ ਇਲਾਵਾ ਮੋਦੀ ਨੇ ਕਾਂਗਰਸ 'ਤੇ ਵੀਰ ਸਾਵਰਕਰ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਅਪਮਾਨ ਦਾ ਵੀ ਦੋਸ਼ ਲਗਾਇਆ। ਮੋਦੀ ਨੇ ਕਿਹਾ,''ਇਹ ਵੀਰ ਸਾਵਰਕਰ ਦੇ ਹੀ ਸੰਸਕਾਰ ਹਨ, ਜੋ ਰਾਸ਼ਟਰਵਾਦ ਨੂੰ ਅਸੀਂ ਰਾਸ਼ਟਰ ਨਿਰਮਾਣ ਦੇ ਮੂਲ 'ਚ ਰੱਖਿਆ ਹੈ। ਜਦੋਂ ਕਿ ਦੂਜੇ ਪਾਸੇ ਅਜਿਹੇ ਲੋਕ ਹਨ, ਜਿਨ੍ਹਾਂ ਨੇ ਬਾਬਾ ਅੰਬੇਡਕਰ ਦਾ ਕਦਮ-ਕਦਮ 'ਤੇ ਅਪਮਾਨ ਕੀਤਾ ਹੈ, ਉਨ੍ਹਾਂ ਨੂੰ ਭਾਰਤ ਰਤਨ ਤੋਂ ਵਾਂਝੇ ਰੱਖਿਆ ਹੈ। ਇਹ ਉਹ ਲੋਕ ਹਨ, ਜੋ ਵੀਰ ਸਾਵਰਕਰ ਨੂੰ ਆਏ ਦਿਨ ਗਾਲ੍ਹਾਂ ਕੱਢ ਦਿੰਦੇ ਹਨ, ਉਨ੍ਹਾਂ ਦਾ ਅਪਮਾਨ ਕਰਦੇ ਹਨ।


DIsha

Content Editor

Related News