ਕੇਦਾਰਨਾਥ ''ਚ ''ਮੋਦੀ ਗੁਫ਼ਾ'' ਦੀ ਧੂਮ, ਆਨਲਾਈਨ ਹੋ ਰਹੀ ਬੰਪਰ ਬੁਕਿੰਗ

06/22/2019 12:36:54 PM

ਦੇਹਰਾਦੂਨ— ਲੋਕ ਸਭਾ ਚੋਣ ਨਤੀਜੇ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਕੇਦਾਰਨਾਥ ਧਾਮ 'ਚ ਗੁਫ਼ਾ ਦੇ ਅੰਦਰ ਸਾਧਨਾ ਕੀਤੀ ਸੀ। ਹੁਣ ਬਾਬਾ ਕੇਦਾਰ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂ ਵੀ ਪੀ.ਐੱਮ. ਮੋਦੀ ਦੀ ਰਾਹ 'ਤੇ ਵਧਦੇ ਦਿਖਾਈ ਦੇ ਰਹੇ ਹਨ। ਇਹ ਸ਼ਰਧਾਲੂ 1500 ਰੁਪਏ ਦੇ ਕੇ ਗੁਫ਼ਾ ਦੇ ਅੰਦਰ 24 ਘੰਟੇ ਇਕੱਠੇ ਸਾਧਨਾ ਕਰ ਰਹੇ ਹਨ। ਇਸ਼ ਲਈ ਆਨਲਾਈਨ ਬੁਕਿੰਗ ਦੀ ਸਹੂਲਤ ਉਪਲੱਬਧ ਹੈ। ਇਹੀ ਨਹੀਂ ਇਹ ਗੁਫਾ ਅਗਲੇ 10 ਦਿਨਾਂ ਲਈ ਬੁੱਕ ਵੀ ਹੋ ਗਈ ਹੈ। ਦੇਹਰਾਦੂਨ ਸਥਿਤ ਗੜ੍ਹਵਾਲ ਵਿਕਾਸ ਨਿਗਮ ਦੇ ਮਹਾਪ੍ਰਬੰਧਕ ਬੀ.ਐੱਲ. ਰਾਣਾ ਨੇ ਕਿਹਾ,''ਲੋਕਾਂ ਦੀ ਪ੍ਰਤੀਕਿਰਿਆ ਸ਼ਾਨਦਾਰ ਹੈ। ਹੁਣ ਤੱਕ ਕਰੀਬ 20 ਲੋਕ ਇਸ ਗੁਫਾ 'ਚ ਰੁਕ ਚੁਕੇ ਹਨ। ਸਾਨੂੰ ਦੇਸ਼ ਭਰ ਤੋਂ ਵੱਡੀ ਗਿਣਤੀ 'ਚ ਬੁਕਿੰਗ ਹੋ ਰਹੀ ਹੈ ਅਤੇ ਲੋਕ ਇਸ ਬਾਰੇ ਜਾਣਨਾ ਚਾਹੁੰਦੇ ਹਨ। ਸਾਰੇ ਬੁਕਿੰਗ ਆਨਲਾਈਨ ਹੋ ਰਹੇ ਹਨ।'' ਉਨ੍ਹਾਂ ਨੇ ਦੱਸਿਆ ਕਿ ਗੁਫ਼ਾ ਦੀ ਡਿਮਾਂਡ ਦੀ ਹਾਲਤ ਇਹ ਹੈ ਕਿ ਸਾਨੂੰ ਇਕ-ਦੂਜੀ ਗੁਫ਼ਾ ਬਣਾਉਣੀ ਪੈ ਰਹੀ ਹੈ।PunjabKesariਦੂਜੀ ਗੁਫ਼ਾ ਬਣਾਉਣ 'ਚ ਲੱਗਾ ਰਿਹੈ ਟਾਈਮ
ਰਾਣਾ ਅਨੁਸਾਰ ਇਹ ਪੂਰੀ ਤਰ੍ਹਾਂ ਨਾਲ ਨਕਲੀ ਗੁਫ਼ਾ ਨਹੀਂ ਹੈ, ਇਸ ਲਈ ਦੂਜੀ ਗੁਫ਼ਾ ਬਣਾਉਣ 'ਚ ਟਾਈਮ ਲੱਗ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕੁਦਰਤੀ ਚੱਟਾਨਾਂ 'ਚ ਤਬਦੀਲੀ ਲਿਆ ਕੇ ਗੁਫ਼ਾ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰੁਦਰ ਮੈਡੀਟੇਸ਼ਨ ਗੁਫ਼ਾ ਦੇ ਅੰਦਰ ਪਹਿਲੀ ਵਾਰ 18 ਮਈ ਨੂੰ ਪੀ.ਐੱਮ. ਮੋਦੀ ਨੇ ਧਿਆਨ ਲਗਾਇਆ ਸੀ। ਇਹ ਗੁਫਾ ਕੇਦਾਰਨਾਥ ਮੰਦਰ ਤੋਂ ਇਕ ਕਿਲੋਮੀਟਰ ਦੀ ਉੱਚਾਈ 'ਤੇ ਖੱਬੇ ਪਾਸੇ ਸਥਿਤ ਹੈ। ਇਹ ਦੂਰੀ ਪੈਦਲ ਹੀ ਪੂਰੀ ਕਰਨੀ ਪੈਂਦੀ ਹੈ।PunjabKesariਗੁਫ਼ਾ ਦੇ ਅੰਦਰ ਹਨ ਇਹ ਸਹੂਲਤਾਂ
ਉਨ੍ਹਾਂ ਨੇ ਦੱਸਿਆ ਕਿ ਜੋ ਲੋਕ ਗੁਫ਼ਾ ਦੇ ਅੰਦਰ ਰੁਕਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੀ ਬੁਕਿੰਗ ਦੀ ਤਾਰੀਕ ਤੋਂ 2 ਦਿਨ ਪਹਿਲਾਂ ਗੁਪਤਕਾਸ਼ੀ ਪਹੁੰਚਣਾ ਹੋਵੇਗਾ, ਜੋ ਕੇਦਾਰਨਾਥ ਮੰਦਰ ਦਾ ਬੇਸ ਕੈਂਪ ਹੈ। ਇੱਥੇ ਉਨ੍ਹਾਂ ਦਾ ਮੈਡੀਕਲ ਟੈਸਟ ਹੋਵੇਗਾ। ਇਸ ਤੋਂ ਬਾਅਦ ਸ਼ਰਧਾਲੂਆਂ ਨੂੰ ਜਾਂ ਤਾਂ ਪੈਦਲ ਜਾਂ ਹੈਲੀਕਾਪਟਰ ਦੀ ਮਦਦ ਨਾਲ ਮੰਦਰ ਜਾਣਾ ਹੋਵੇਗਾ। ਉੱਥੇ ਦੂਜੀ ਵਾਰ ਉਨ੍ਹਾਂ ਦਾ ਮੈਡੀਕਲ ਟੈਸਟ ਹੋਵੇਗਾ। ਇਕ ਵਾਰ 'ਚ ਗੁਫ਼ਾ 'ਚ ਇਕ ਹੀ ਆਦਮੀ ਰਹਿ ਸਕਦਾ ਹੈ। ਰਾਣਾ ਨੇ ਦੱਸਿਆ ਕਿ ਗੁਫ਼ਾ 'ਚ ਰਹਿ ਰਹੇ ਵਿਅਕਤੀ ਨੂੰ ਜੇਕਰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਫੋਨ ਕਰ ਕੇ ਮਦਦ ਮੰਗ ਸਕਦਾ ਹੈ। ਬੁਕਿੰਗ ਕੈਂਸਲ ਕਰਨ 'ਤੇ ਕੋਈ ਪੈਸਾ ਵਾਪਸ ਨਹੀਂ ਹੋਵੇਗਾ। ਗੁਫ਼ਾ ਦੇ ਅੰਦਰ ਇਕ ਬੈੱਲ (ਘੰਟੀ) ਲੱਗੀ ਹੈ, ਜਿਸ ਨੂੰ ਦੱਬਾ ਕੇ ਗੁਫ਼ਾ ਦੀ ਦੇਖ-ਰੇਖ ਕਰਨ ਵਾਲੇ ਵਿਅਕਤੀ ਨੂੰ ਬੁਲਾਇਆ ਜਾ ਸਕਦਾ ਹੈ। ਗੁਫ਼ਾ ਦੇ ਅੰਦਰ ਰਹਿਣ ਵਾਲੇ ਵਿਅਕਤੀ ਨੂੰ ਬਿਜਲੀ, ਪਾਣੀ, ਚਾਹ ਅਤੇ ਖਾਣਾ ਮੁਹੱਈਆ ਕਰਵਾਉਂਦੀ ਹੈ। ਇਸ ਤੋਂ ਇਲਾਵਾ ਬੈੱਡ ਅਤੇ ਆਰਾਮ ਕਰਨ ਲਈ ਕਮਰਾ ਵੀ ਬਣਿਆ ਹੋਇਆ ਹੈ।


DIsha

Content Editor

Related News