ਮਹਾਕੁੰਭ ਪਹੁੰਚੇ PM ਮੋਦੀ, ਸੰਗਮ ''ਚ ਲਗਾਈ ਡੁਬਕੀ
Wednesday, Feb 05, 2025 - 11:43 AM (IST)
ਪ੍ਰਯਾਗਰਾਜ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਯਾਗਰਾਜ ਮਹਾਕੁੰਭ ਪਹੁੰਚੇ ਅਤੇ ਸੰਗਮ 'ਚ ਡੁਬਕੀ ਲਗਈ। ਉਨ੍ਹਾਂ ਨਾਲ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਹਨ। ਪੀ.ਐੱਮ. ਮੋਦੀ ਕਰੀਬ ਢਾਈ ਘੰਟੇ ਪ੍ਰਯਾਗਰਾਜ 'ਚ ਰਹਿਣਗੇ। ਪੀ.ਐੱਮ. ਮੋਦੀ ਮੋਟਰ ਬੋਟ 'ਤੇ ਯੋਗੀ ਨਾਲ ਸੰਗਮ ਪਹੁੰਚੇ। ਉਨ੍ਹਾਂ ਨੇ ਭਗਵਾ ਰੰਗ ਦੇ ਕੱਪੜੇ ਪਹਿਨ ਰੱਖੇ ਸਨ। ਗਲੇ 'ਚ ਰੁਦਰਾਕਸ਼ ਦੀ ਮਾਲਾ ਸੀ। ਮੰਤਰਾਂ ਵਿਚਾਲੇ ਪੀ.ਐੱਮ. ਮੋਦੀ ਨੇ ਇਕੱਲੇ ਹੀ ਸੰਗਮ 'ਚ ਡੁਬਕੀ ਲਗਾਈ। ਪੀ.ਐੱਮ. ਮੋਦੀ ਦਾ ਜਹਾਜ਼ ਬਮਰੌਲੀ ਏਅਰਪੋਰਟ ਪਹੁੰਚਿਆ। ਇੱਥੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ, ਦੋਵੇਂ ਉੱਪ ਮੁੱਖ ਮੰਤਰੀਆਂ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਅਰੈਲ ਦੇ ਵੀਆਈਪੀ ਘਾਟ ਪਹੁੰਚਿਆ। ਉੱਥੋਂ ਬੋਟ 'ਤੇ ਪੀ.ਐੱਮ. ਮੋਦੀ ਸੰਗਮ ਪਹੁੰਚੇ। 54 ਦਿਨਾਂ 'ਚ ਪੀ.ਐੱਮ. ਮੋਦੀ ਦਾ ਮਹਾਕੁੰਭ ਦਾ ਦੂਜਾ ਦੌਰਾ ਹੈ। ਇਸ ਤੋਂ ਪਹਿਲੇ ਉਹ 13 ਦਸੰਬਰ ਨੂੰ ਇੱਥੇ ਆਏ ਸਨ।
ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਪੀ.ਐੱਮ. ਮੋਦੀ ਬਮਰੌਲੀ ਏਅਰਪੋਰਟ 'ਤੇ ਹੈਲੀਕਾਪਟਰ ਤੋਂ ਅਰੈਲ ਪਹੁੰਚੇ। ਉੱਥੋਂ ਉਹ ਬੋਟ 'ਤੇ ਮੇਲਾ ਖੇਤਰ ਆਏ। ਪੀ.ਐੱਮ. ਮੋਦੀ ਦੇ ਦੌਰੇ ਨੂੰ ਦੇਖਦੇ ਹੋਏ ਮੇਲੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੰਗਮ ਖੇਤਰ 'ਚ ਪੈਰਾਮਿਲਟ੍ਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਪੀ.ਐੱਮ. ਮੋਦੀ ਨੇ ਸੰਗਮ ਘਾਟ ਤੋਂ ਕੁਝ ਦੂਰੀ 'ਤੇ ਇਸ਼ਨਾਨ ਕੀਤਾ ਤਾਂ ਕਿ ਸ਼ਰਧਾਲੂਆਂ ਨੂੰ ਪਰੇਸ਼ਾਨੀ ਨਾ ਹੋਵੇ। ਸੰਗਮ ਇਸ਼ਨਾਨ ਦੌਰਾਨ ਸੁਰੱਖਿਆ ਕਰਮੀ ਉਨ੍ਹਾਂ ਨੂੰ ਘੇਰੇ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8