PM ਮੋਦੀ 5 ਦੇਸ਼ਾਂ ਦੀ ਯਾਤਰਾ ''ਤੇ ਰਵਾਨਾ, ਬ੍ਰਿਕਸ ਸੰਮੇਲਨ ''ਚ ਲੈਣਗੇ ਹਿੱਸਾ

Wednesday, Jul 02, 2025 - 09:35 AM (IST)

PM ਮੋਦੀ 5 ਦੇਸ਼ਾਂ ਦੀ ਯਾਤਰਾ ''ਤੇ ਰਵਾਨਾ, ਬ੍ਰਿਕਸ ਸੰਮੇਲਨ ''ਚ ਲੈਣਗੇ ਹਿੱਸਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਾਜ਼ੀਲ ਸਮੇਤ ਪੰਜ ਦੇਸ਼ਾਂ ਦੇ ਇਕ ਹਫ਼ਤੇ ਦੇ ਦੌਰੇ ਲਈ ਰਵਾਨਾ ਹੁੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਭਾਰਤ ਉੱਭਰ ਰਹੀਆਂ ਅਰਥਵਿਵਸਥਾਵਾਂ 'ਚ ਸਹਿਯੋਗ ਲਈ ਇਕ ਮਹੱਤਵਪੂਰਨ ਪਲੇਟਫਾਰਮ ਵਜੋਂ ਬ੍ਰਿਕਸ ਪ੍ਰਤੀ ਵਚਨਬੱਧ ਹੈ। ਪੀ.ਐੱਮ. ਮੋਦੀ ਨੇ ਆਪਣੇ ਰਵਾਨਗੀ ਬਿਆਨ 'ਚ ਕਿਹਾ,"ਅਸੀਂ ਇਕੱਠੇ ਮਿਲ ਕੇ ਇਕ ਹੋਰ ਸ਼ਾਂਤੀਪੂਰਨ, ਸਮਾਨਤਾਪੂਰਨ, ਨਿਆਂਪੂਰਨ, ਲੋਕਤੰਤਰੀ ਅਤੇ ਸੰਤੁਲਿਤ ਬਹੁ-ਧਰੁਵੀ ਵਿਸ਼ਵ ਵਿਵਸਥਾ ਬਣਾਉਣ ਲਈ ਯਤਨਸ਼ੀਲ ਹਾਂ।"

ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ

ਪੀ.ਐੱਮ. ਮੋਦੀ ਬ੍ਰਾਜ਼ੀਲ 'ਚ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਅਤੇ 'ਗਲੋਬਲ ਸਾਊਥ' ਦੇ ਕਈ ਪ੍ਰਮੁੱਖ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ 5 ਦੇਸ਼ਾਂ ਦਾ ਦੌਰਾ ਕਰ ਰਹੇ ਹਨ। ਬ੍ਰਾਜ਼ੀਲ ਤੋਂ ਇਲਾਵਾ, ਉਹ ਇਸ ਦੌਰੇ ਦੌਰਾਨ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦਾ ਵੀ ਦੌਰਾ ਕਰਨਗੇ। ਦੌਰੇ ਦੇ ਪਹਿਲੇ ਪੜਾਅ 'ਚ ਮੋਦੀ ਘਾਨਾ ਜਾ ਰਹੇ ਹਨ। ਮੋਦੀ ਨੇ ਕਿਹਾ ਕਿ ਉਹ ਘਾਨਾ ਦੇ ਰਾਸ਼ਟਰਪਤੀ ਜੌਨ ਡਰਾਮਨੀ ਮਹਾਮਾ ਦੇ ਸੱਦੇ 'ਤੇ ਬੁੱਧਵਾਰ ਅਤੇ ਵੀਰਵਾਰ ਨੂੰ ਉੱਥੇ ਹੋਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦੀ ਘਾਨਾ ਦੀ ਪਹਿਲੀ ਦੁਵੱਲੀ ਯਾਤਰਾ ਹੈ। ਨਾਲ ਹੀ ਇਹ ਤਿੰਨ ਦਹਾਕਿਆਂ 'ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਘਾਨਾ ਦੀ ਪਹਿਲੀ ਯਾਤਰਾ ਹੋਵੇਗੀ। ਬ੍ਰਿਕਸ ਉੱਭਰ ਰਹੀਆਂ ਰਾਸ਼ਟਰੀ ਅਰਥਵਿਵਸਥਾਵਾਂ ਦਾ ਇਕ ਸੰਗਠਨ ਹੈ। ਇਸ ਦੇ ਘਟਕ ਦੇਸ਼ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News