ਖਾਸ ਰਿਹਾ PM ਮੋਦੀ ਦਾ ਵਿਦੇਸ਼ ਦੌਰਾ, 5 ਦਿਨਾਂ ''ਚ 31 ਵਿਸ਼ਵ ਨੇਤਾਵਾਂ ਨਾਲ ਕੀਤੀ ਮੁਲਾਕਾਤ

Friday, Nov 22, 2024 - 04:30 PM (IST)

ਖਾਸ ਰਿਹਾ PM ਮੋਦੀ ਦਾ ਵਿਦੇਸ਼ ਦੌਰਾ, 5 ਦਿਨਾਂ ''ਚ 31 ਵਿਸ਼ਵ ਨੇਤਾਵਾਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਈਜੀਰੀਆ, ਬ੍ਰਾਜ਼ੀਲ ਅਤੇ ਗੁਆਨਾ ਦੀ 5 ਦਿਨਾਂ ਯਾਤਰਾ ਦੌਰਾਨ 31 ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ। ਸੂਤਰਾਂ ਅਨੁਸਾਰ ਆਪਣੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਦੌਰਾਨ ਸ਼੍ਰੀ ਮੋਦੀ ਨੇ 31 ਦੋ-ਪੱਖੀ  ਬੈਠਕਾਂ ਅਤੇ ਗਲੋਬਲ ਨੇਤਾਵਾਂ ਨਾਲ ਗੈਰ-ਰਸਮੀ ਗੱਲਬਾਤ 'ਚ ਹਿੱਸਾ ਲਿਆ। ਉਨ੍ਹਾਂ ਨੇ ਨਾਈਜੀਰੀਆ 'ਚ ਇਕ ਦੋ-ਪੱਖੀ ਬੈਠਕ ਕੀਤੀ, ਬ੍ਰਾਜ਼ੀਲ 'ਚ ਜੀ-20 ਸਿਖਰ ਸੰਮੇਲਨ ਮੌਕੇ 10 ਦੋ-ਪੱਖੀ ਬੈਠਕਾਂ ਕੀਤੀਆਂ। ਇਸ ਤੋਂ ਬਾਅਦ ਗੁਆਨਾ ਯਾਤਰਾ ਦੌਰਾਨ ਉਨ੍ਹਾਂ ਨੇ 9 ਦੋ-ਪੱਖੀ ਬੈਠਕਾਂ ਕੀਤੀਆਂ। ਨਾਈਜੀਰੀਆ 'ਚ ਸ਼੍ਰੀ ਮੋਦੀ ਨੇ ਨਾਈਜੀਰੀਆ ਦੇ ਰਾਸ਼ਟਰੀ ਨਾਲ ਦੋ-ਪੱਖੀ ਬੈਠਕ ਕੀਤੀ। ਬ੍ਰਾਜ਼ੀਲ 'ਚ ਸ਼੍ਰੀ ਮੋਦੀ ਨੇ ਬ੍ਰਾਜ਼ੀਲ, ਇੰਡੋਨੇਸ਼ੀਆ, ਪੁਰਤਗਾਲ, ਇਟਲੀ, ਨਾਰਵੇ, ਫਰਾਂਸ, ਬ੍ਰਿਟੇਨ, ਚਿਲੀ, ਅਰਜਨਟੀਨਾ ਅਤੇ ਆਸਟ੍ਰੇਲੀਆ ਦੇ ਨੇਤਾਵਾਂ ਨਾਲ ਦੋ-ਪੱਖੀ ਬੈਠਕਾਂ ਕੀਤੀਆਂ। 

ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ

ਬ੍ਰਾਜ਼ੀਲ 'ਚ 10 ਦੋ-ਪੱਖੀ ਬੈਠਕਾਂ 'ਚੋਂ, 5 ਨੇਤਾਵਾਂ ਨਾਲ ਸ਼੍ਰੀ ਮੋਦੀ ਦੀ ਪਹਿਲੀ ਬੈਠਕ ਹੋਈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ, ਪੁਰਤਗਾਲ ਦੇ ਪ੍ਰਧਾਨ ਮੰਤਰੀ ਲੁਈਸ ਮੋਂਟੇਨੇਗ੍ਰੋ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਾਟਰਮਰ, ਚਿਲੀ ਦੇ ਰਾਸ਼ਟਰਪਤੀ ਗੇਬ੍ਰਿਅਲ ਬੋਰਿਕ ਅਤੇ ਅਰਜਨਟੀਨਾ ਦੇ ਰਾਸ਼ਟਰਪਤੀ ਜੇਵਿਅਰ ਮਾਇਲੀ ਤੋਂ ਇਲਾਵਾ ਸ਼੍ਰੀ ਮੋਦੀ ਨੇ ਸਿੰਗਾਪੁਰ, ਦੱਖਣ ਕੋਰੀਆ, ਮਿਸਰ, ਅਮਰੀਕਾ ਅਤੇ ਸਪੇਨ ਦੇ ਨੇਤਾਵਾਂ ਅਤੇ ਯੂਰਪੀ ਸੰਘ ਦੇ ਪ੍ਰਧਾਨ ਉਰਸੁਲਾ ਵਾਨ ਡੇਨ ਲੇਯੇਨ ਵਰਗੇ ਵੱਖ-ਵੱਖ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਅਤੇ ਅਧਿਕਾਰੀਆਂ ਨਾਲ ਗੈਰ-ਰਸਮੀ ਗੱਲਬਾਤ ਕੀਤੀ ਅਤੇ ਬੈਠਕਾਂ ਕੀਤੀਆਂ, ਜਿਨ੍ਹਾਂ 'ਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ, ਵਿਸ਼ਵ ਵਪਾਰ ਸੰਗਠਨ ਦੇ ਮੁਖੀ ਨਗੋਜ਼ੀ ਓਕੋਨਜੋ-ਇਵੇਲਾ, ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਏਡਨੋਮ ਘੇਬ੍ਰੇਅਸਸ ਅਤੇ ਆਈਐੱਮਐੱਫ ਦੀ ਮੁੱਖ ਕ੍ਰਿਸਟਾਲਿਨਾ ਜਾਰਜੀਵਾ ਅਤੇ ਗੀਤਾ ਗੋਪੀਨਾਥ ਸ਼ਾਮਲ ਹਨ। ਗੁਆਨਾ 'ਚ ਸ਼੍ਰੀ ਮੋਦੀ ਨੇ ਗੁਆਨਾ, ਡੋਮਿਨਿਕਾ, ਬਹਾਮਾਸ, ਤ੍ਰਿਨਿਦਾਦ ਅਤੇ ਟੋਬੈਗੋ, ਸੂਰੀਨਾਮ, ਬਾਰਬਾਡੋਸ, ਐਂਟੀਗੁਆ ਅਤੇ ਬਾਰਬੁਡਾ, ਗ੍ਰੇਨੇਡਾ ਅਤੇ ਸੇਂਟ ਲੂਸੀਆ ਦੇ ਨੇਤਾਵਾਂ ਨਾਲ ਦੋ-ਪੱਖੀ ਬੈਠਕਾਂ ਕੀਤੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News