PM ਮੋਦੀ ਨੇ ਚੀਨੀ ਸੋਸ਼ਲ ਮੀਡੀਆ Weibo ਤੋਂ ਹਟਾਇਆ ਆਪਣਾ ਅਕਾਊਂਟ
Wednesday, Jul 01, 2020 - 06:27 PM (IST)
ਨਵੀਂ ਦਿੱਲੀ- ਲੱਦਾਖ ਦੀ ਗਲਵਾਨ ਘਾਟੀ 'ਚ ਚੀਨ ਦੀ ਕਰਤੂਤ ਤੋਂ ਬਾਅਦ ਭਾਰਤ ਆਰਥਿਕ ਮੋਰਚੇ 'ਤੇ ਡਰੈਗਨ ਨੂੰ ਸੱਟ ਪਹੁੰਚਾ ਰਿਹਾ ਹੈ। ਇਸ ਦੇ ਮੱਦੇਨਜ਼ਰ ਹਾਲ ਹੀ 'ਚ 59 ਚੀਨੀ ਐਪਸ ਨੂੰ ਬੈਨ ਕਰ ਦਿੱਤੀਆਂ ਗਈਆਂ ਹਨ। ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਅਕਾਊਂਟ Weibo ਤੋਂ ਹਟਾ ਦਿੱਤਾ ਹੈ। ਪੀ.ਐੱਮ. ਮੋਦੀ ਨੇ ਕੁਝ ਸਾਲ ਪਹਿਲਾਂ ਹੀ Weibo ਜੁਆਇੰਨ ਕੀਤਾ ਸੀ।
ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਵੀ.ਆਈ.ਪੀ. ਅਕਾਊਂਟ ਡਿਲੀਟ ਕਰਨ ਦੀ ਪ੍ਰਕਿਰਿਆ ਜਟਿਲ ਹੁੰਦੀ ਹੈ। ਹਾਲਾਂਕਿ ਅਕਾਊਂਟ ਡਿਲੀਟ ਕਰਨ ਦੀ ਅਧਿਕਾਰਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਚੀਨ ਵਲੋਂ ਇਸ ਦੀ ਮਨਜ਼ੂਰੀ ਦਿੱਤੇ ਜਾਣ 'ਚ ਕਾਫ਼ੀ ਦੇਰ ਕੀਤੀ ਜਾ ਰਹੀ ਹੈ ਅਤੇ ਇਸ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਪੀ.ਐੱਮ. ਮੋਦੀ ਨੇ ਇਸ 'ਤੇ 115 ਪੋਸਟ ਕੀਤੀਆਂ ਹਨ ਅਤੇ ਇਨ੍ਹਾਂ 'ਚੋਂ 113 ਨੂੰ ਹਟਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ 15 ਜੂਨ ਨੂੰ ਗਲਵਾਨ ਘਾਟੀ 'ਚ ਭਾਰਤ ਅਤੇ ਚੀਨੀ ਫੌਜੀਆਂ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਸਿਖਰ 'ਤੇ ਹੈ। ਇਸ ਘਟਨਾ ਤੋਂ ਬਾਅਦ ਭਾਰਤ ਨੇ ਚੀਨ ਨੂੰ ਸਬਕ ਸਿਖਾਉਣ ਦੀ ਠਾਨ ਲਈ ਹੈ। ਭਾਰਤ ਫਿਲਹਾਲ ਆਰਥਿਕ ਮੋਰਚੇ 'ਤੇ ਚੀਨ ਨੂੰ ਸੱਟ ਪਹੁੰਚਾ ਰਿਹਾ ਹੈ। ਸੋਮਵਾਰ ਨੂੰ ਹੀ ਮੋਦੀ ਸਰਕਾਰ ਨੇ ਟਿਕ-ਟਾਕ, ਸ਼ੇਅਰਇਟ, ਹੈਲੋ, ਯੂ.ਪੀ. ਬਰਾਊਜਰ ਅਤੇ ਵੀਚੈਟ ਸਮੇਤ ਕੁੱਲ 59 ਐਪਸ ਨੂੰ ਬੈਨ ਕਰ ਦਿੱਤਾ।