ਅਧੀਰ ਰੰਜਨ ਚੌਧਰੀ ਦਾ ਸ਼ਰਮਨਾਕ ਬਿਆਨ, ਨਿਰਮਲਾ ਸੀਤਾਰਮਨ ਨੂੰ ਦੱਸਿਆ ''ਨਿਰਬਲਾ''

Monday, Dec 02, 2019 - 05:56 PM (IST)

ਅਧੀਰ ਰੰਜਨ ਚੌਧਰੀ ਦਾ ਸ਼ਰਮਨਾਕ ਬਿਆਨ, ਨਿਰਮਲਾ ਸੀਤਾਰਮਨ ਨੂੰ ਦੱਸਿਆ ''ਨਿਰਬਲਾ''

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੁਸਪੈਠੀਆ ਦੱਸਣ 'ਤੇ ਅਧੀਰ ਰੰਜਨ ਚੌਧਰੀ ਦੇ ਬਿਆਨ 'ਤੇ ਹੰਗਾਮਾ ਹਾਲੇ ਖਤਮ ਨਹੀਂ ਹੋਇਆ ਸੀ ਕਿ ਹੁਣ ਉਨ੍ਹਾਂ ਨੇ ਇਕ ਹੋਰ ਵਿਵਾਦਿਤ ਅਤੇ ਸ਼ਰਮਨਾਕ ਬਿਆਨ ਦੇ ਦਿੱਤਾ ਹੈ। ਲੋਕ ਸਭਾ 'ਚ ਕਾਰਪੋਰੇਟ ਟੈਕਸ ਕਟੌਤੀ 'ਤੇ ਚਰਚਾ ਦੌਰਾਨ ਅਧੀਰ ਰੰਜਨ ਚੌਧਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ 'ਨਿਰਬਲਾ' ਸੀਤਾਰਮਨ ਦੱਸ ਦਿੱਤਾ। ਲੋਕ ਸਭਾ 'ਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਾਰਪੋਰੇਟ ਟੈਕਸ 'ਚ ਕਟੌਤੀ ਦਾ ਵਿਰੋਧ 'ਚ ਇਸ ਤੋਂ ਹੋਣ ਵਾਲੇ ਨੁਕਸਾਨ ਦੱਸ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ,''ਅਸੀਂ ਤੁਹਾਡਾ ਸਨਮਾਨ ਕਰਦੇ ਹਾਂ ਪਰ ਕਦੇ-ਕਦੇ ਮੈਨੂੰ ਤੁਹਾਨੂੰ ਨਿਰਮਲਾ ਸੀਤਾਰਮਨ ਦੀ ਬਜਾਏ ਨਿਰਬਲਾ ਸੀਤਾਰਮਨ ਕਹਿਣ ਦਾ ਮਨ ਕਰਦਾ ਹੈ, ਕਿਉਂਕਿ ਤੁਸੀਂ ਮੰਤਰੀ ਅਹੁਦੇ 'ਤੇ ਹੋ ਪਰ ਜੋ ਤੁਹਾਡੇ ਮਨ 'ਚ ਹੈ, ਉਹ ਕਹਿ ਵੀ ਨਹੀਂ ਪਾਉਂਦੇ ਹੋ।''

ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਅਧੀਰ ਰੰਜਨ ਚੌਧਰੀ ਨੇ ਐੱਨ.ਆਰ.ਸੀ. ਦਾ ਵਿਰੋਧ ਕਰਦੇ ਹੋਏ ਪੀ.ਐੱਮ. ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੁਸਪੈਠੀਆ ਦੱਸ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਗੁਜਰਾਤ ਤੋਂ ਆ ਕੇ ਦਿੱਲੀ 'ਚ ਵਸ ਗਏ ਹਨ। ਅੱਜ ਸੰਸਦ 'ਚ ਅਧੀਰ ਰੰਜਨ ਚੌਧਰੀ ਦੇ ਬਿਆਨ 'ਤੇ ਜੰਮ ਕੇ ਹੰਗਾਮਾ ਹੋਇਆ।


author

DIsha

Content Editor

Related News