BIMSTEC Summit ’ਚ PM ਮੋਦੀ ਬੋਲੇ- ਖੇਤਰੀ ਸੁਰੱਖਿਆ ਹੁਣ ਬੇਹੱਦ ਅਹਿਮ

03/30/2022 11:35:13 AM

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 5ਵੇਂ ਬਿਮਸਟੇਕ ਸ਼ਿਖਰ ਸੰਮੇਲਨ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤਰੀ ਸੁਰੱਖਿਆ ਹੁਣ ਬੇਹੱਦ ਅਹਿਮ ਹੈ। ਪਿਛਲੇ 2 ਸਾਲਾਂ ਦੇ ਚੁਣੌਤੀਪੂਰਨ ਮਾਹੌਲ ’ਚ ਰਾਸ਼ਟਰਪਤੀ ਰਾਜਪਕਸ਼ੇ ਨੇ ਬਿਮਸਟੇਕ ਨੂੰ ਕੁਸ਼ਲ ਅਗਵਾਈ ਦਿੱਤੀ ਹੈ, ਜਿਸ ਲਈ ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ। ਬਿਮਸਟੇਕ ਦੀ ਸਥਾਪਨਾ ਦਾ ਇਹ 25ਵਾਂ ਸਾਲ ਹੈ, ਇਸ ਲਈ ਅੱਜ ਦੇ ਸੰਮੇਲਨ ਨੂੰ ਮੈਂ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਮੰਨਦਾ ਹਾਂ। ਇਸ ਲੈਂਡਮਾਰਕ ਸੰਮੇਲਨ ਦੇ ਨਤੀਜੇ ਬਿਮਸਟੇਕ ਦੇ ਇਤਿਹਾਸ ’ਚ ਇਸ ਸੁਨਹਿਰੀ ਅਧਿਆਏ ਲਿਖਣਗੇ। ਬਿਮਸਟੇਕ ਦੇਸ਼ਾਂ ਵਿਚਾਲੇ ਵੱਧ ਸਹਿਯੋਗ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਬੰਗਾਲ ਦੀ ਖਾੜੀ ਨੂੰ ਸੰਪਰਕ, ਖ਼ੁਸ਼ਹਾਲ ਅਤੇ ਸੁਰੱਖਿਆ ਦਾ ਸੇਤੂ ਬਣਾਉਣ ਦਾ ਸਮਾਂ ਹੈ।

ਇਹ ਵੀ ਪੜ੍ਹੋ- ਚੰਡੀਗੜ੍ਹ ਭਾਵਨਾਤਮਕ ਮੁੱਦਾ, ਕੇਂਦਰ ਮਾਰ ਰਹੀ ਹੈ ਪੰਜਾਬ ਦੇ ਹੱਕਾਂ 'ਤੇ ਡਾਕਾ: ਹਰਸਿਮਰਤ ਬਾਦਲ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਮਹੱਤਵਪੂਰਨ ਕੰਮ ਸਮੇਂ ਅਤੇ ਉਮੀਦ ਮੁਤਾਬਕ ਪੂਰਾ ਹੋਵੇ, ਇਸ ਲਈ ਭਾਰਤ ਸਕੱਤਰੇਤ ਦੇ ਪਰਿਚਾਲਨ ਬਜਟ ਨੂੰ ਵਧਾਉਣ ਲਈ ਇਕ ਮਿਲੀਅਨ ਡਾਲਰ ਦੀ ਵਿੱਤੀ ਮਦਦ ਦੇਵੇਗਾ। ਬਿਮਸਟੇਕ ਸਾਡੀਆਂ ਉਮੀਦਾਂ ਨੂੰ ਪੂਰਾ ਕਰੇ, ਇਸ ਲਈ ਸਕੱਤਰੇਤ ਦੀ ਸਮਰੱਥਾ ਨੂੰ ਵਧਾਉਣਾ ਵੀ ਮਹੱਤਵਪੂਰਨ ਹੈ। ਮੇਰਾ ਸੁਝਾਅ ਹੈ ਕਿ ਸਕੱਤਰ ਜਨਰਲ ਇਸ ਟੀਚੇ ਦੀ ਪ੍ਰਾਪਤੀ ਲਈ ਇਕ ਰੋਡਮੈਪ ਬਣਾਏ। ਉਨ੍ਹਾਂ ਕਿਹਾ ਕਿ ਅੱਜ ਦੇ ਚੁਣੌਤੀਪੂਰਨ ਗਲੋਬਲ ਪਰਿਪੇਖ ਨਾਲ ਸਾਡਾ ਖੇਤਰ ਵੀ ਅਛੂਤਾ ਨਹੀਂ ਰਿਹਾ ਹੈ। ਅਸੀਂ ਅੱਜ ਵੀ ਕੋਰੋਨਾ ਦੇ ਮਾੜੇ ਪ੍ਰਭਾਵਾਂ ਨੂੰ ਝੱਲ ਰਹੇ ਹਾਂ। ਅਜਿਹੇ ’ਚ ਏਕਤਾ ਅਤੇ ਸਹਿਯੋਗ ਸਮੇਂ ਦੀ ਮੰਗ ਹੈ।

ਇਹ ਵੀ ਪੜ੍ਹੋ- ਬੰਦ ਪਈ ਦੁਕਾਨ ’ਚੋਂ ਮਿਲੇ ਕੰਨ, ਅੱਖ ਤੇ ਚਿਹਰੇ ਦੇ ਕਈ ਹਿੱਸੇ, ਲੋਕਾਂ ਦੇ ਉੱਡੇ ਹੋਸ਼

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਹਾਲ ਹੀ ’ਚ ਯੂਰਪ ਦੇ ਘਟਨਾਕ੍ਰਮ ਨੇ ਵਿਕਾਸ ਦੇ ਕੌਮਾਂਤਰੀ ਵਿਵਸਥਾ ਦੀ ਸਥਿਰਤਾ ’ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਸੰਦਰਭ ’ਚ ਬਿਮਸਟੇਕ ਖੇਤਰੀ ਸਹਿਯੋਗ ਨੂੰ ਹੋਰ ਸਰਗਰਮ ਬਣਾਉਣਾ ਮਹੱਤਵਪੂਰਨ ਹੋ ਗਿਆ ਹੈ। ਅੱਜ ਸਾਡੇ ਬਿਮਸਟੇਕ ਚਾਰਟਰ ਨੂੰ ਅਪਣਾਇਆ ਜਾ ਰਿਹਾ ਹੈ। ਸਾਡੇ ਆਪਸੀ ਕਾਰੋਬਾਰ ਨੂੰ ਵਧਾਉਣ ਲਈ ਬਿਮਸਟੇਕ Free trade Agreement (FTA)  ਦੇ ਪ੍ਰਸਤਾਵ ’ਤੇ ਛੇਤੀ ਤਰੱਕੀ ਕਰਨਾ ਜ਼ਰੂਰੀ ਹੈ। ਸਾਨੂੰ ਆਪਣੇ ਦੇਸ਼ਾਂ ਦੇ ਉੱਦਮੀਆਂ ਅਤੇ ਸਟਾਰਟਅਪ ਦਰਮਿਆਨ ਆਦਾਨ-ਪ੍ਰਦਾਨ ਵੀ ਵਧਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਨੂੰ ਵਪਾਰ ਸਹੂਲਤਾਂ ਦੇ ਖੇਤਰ ’ਚ ਕੌਮਾਂਤਰੀ ਮਾਪਦੰਡਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਕੀ ਹੈ ਬਿਮਸਟੇਕ-

ਬਿਮਸਟੇਕ (BIMSTEC) ਜਿਸ ਦਾ ਪੂਰਾ ਰੂਪ ਬੰਗਾਲ ਦੀ ਖਾੜੀ ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਪਹਿਲ ਹੈ। ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਦੇਸ਼ਾਂ ਦਾ ਇਕ ਕੌਮਾਂਤਰੀ ਆਰਥਿਕ ਸਹਿਯੋਗ ਸੰਗਠਨ ਹੈ। ਭਾਰਤ ਤੋਂ ਇਲਾਵਾ ਬਿਮਸਟੇਕ ਦੇ ਮੈਂਬਰ ਦੇਸ਼ਾਂ ਵਿਚ ਸ਼੍ਰੀਲੰਕਾ, ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਨੇਪਾਲ ਅਤੇ ਭੂਟਾਨ ਸ਼ਾਮਲ ਹਨ।

ਨੋਟ- ਇਸ ਖਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News