20 ਜੂਨ ਨੂੰ ''ਪੱਛਮੀ ਬੰਗਾਲ ਦਿਵਸ'' ਪ੍ਰੋਗਰਾਮ ''ਚ ਸ਼ਾਮਲ ਹੋ ਸਕਦੇ ਹਨ PM ਮੋਦੀ

Tuesday, Jun 02, 2026 - 04:23 PM (IST)

20 ਜੂਨ ਨੂੰ ''ਪੱਛਮੀ ਬੰਗਾਲ ਦਿਵਸ'' ਪ੍ਰੋਗਰਾਮ ''ਚ ਸ਼ਾਮਲ ਹੋ ਸਕਦੇ ਹਨ PM ਮੋਦੀ

ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਜੂਨ ਨੂੰ ਪੱਛਮੀ ਬੰਗਾਲ ਦਿਵਸ ਮਨਾਉਣ ਲਈ ਆਯੋਜਿਤ ਸਮਾਗਮਾਂ 'ਚ ਸ਼ਾਮਲ ਹੋ ਸਕਦੇ ਹਨ ਅਤੇ ਉਨ੍ਹਾਂ ਦੇ ਦੋ ਦਿਨਾਂ ਦੌਰੇ 'ਤੇ ਕੋਲਕਾਤਾ ਆਉਣ ਦੀ ਉਮੀਦ ਹੈ। ਪਹਿਲਾਂ ਇਹ ਉਮੀਦ ਸੀ ਕਿ ਪ੍ਰਧਾਨ ਮੰਤਰੀ ਦਾ ਦੌਰਾ ਮੁੱਖ ਤੌਰ 'ਤੇ 21 ਜੂਨ ਦੇ ਆਸਪਾਸ ਹੋਵੇਗਾ, ਕਿਉਂਕਿ ਉਸ ਦਿਨ ਅੰਤਰਰਾਸ਼ਟਰੀ ਯੋਗ ਦਿਵਸ ਦਾ ਰਾਸ਼ਟਰੀ ਸਮਾਰੋਹ ਕੋਲਕਾਤਾ 'ਚ ਹੋਣ ਵਾਲਾ ਹੈ। ਯੋਗ ਦਿਵਸ ਸਮਾਰੋਹਾਂ ਦਾ ਆਯੋਜਨ ਕਰਨ ਵਾਲੇ ਆਯੂਸ਼ ਮੰਤਰਾਲੇ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਇਸ ਸਾਲ ਮੁੱਖ ਯੋਗ ਦਿਵਸ ਸਮਾਗਮ ਕੋਲਕਾਤਾ 'ਚ ਪੀ.ਐੱਮ. ਮੋਦੀ ਦੀ ਮੌਜੂਦਗੀ 'ਚ ਆਯੋਜਿਤ ਕੀਤਾ ਜਾਵੇਗਾ। ਹੁਣ, ਰਾਜਨੀਤਿਕ ਅਤੇ ਪ੍ਰਸ਼ਾਸਨਿਕ ਹਲਕਿਆਂ 'ਚ ਕਿਆਸ ਤੇਜ਼ ਹੋ ਗਏ ਹਨ ਕਿ ਪ੍ਰਧਾਨ ਮੰਤਰੀ ਇਕ ਦਿਨ ਪਹਿਲਾਂ ਯਾਨੀ 20 ਜੂਨ ਨੂੰ ਦੌਰਾ ਕਰ ਸਕਦੇ ਹਨ। ਇਸ ਦਿਨ ਨੂੰ ਭਾਜਪਾ ਦੁਆਰਾ ਪੱਛਮੀ ਬੰਗਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਰਾਜ 'ਚ ਹੁਣ ਭਾਜਪਾ ਸਰਕਾਰ ਹੋਣ ਕਾਰਨ, ਰਾਜ ਸਰਕਾਰ ਦੇ ਇਸ ਦਿਨ ਨੂੰ ਅਧਿਕਾਰਤ ਤੌਰ 'ਤੇ ਮਨਾਉਣ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਅਧਿਕਾਰਤ ਪੱਧਰ 'ਤੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ ਤਾਂ ਪੀਐੱਮ ਮੋਦੀ ਪੱਛਮੀ ਬੰਗਾਲ ਦਿਵਸ ਨਾਲ ਜੁੜੇ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹਨ। ਅਜਿਹੇ ਕਿਸੇ ਪ੍ਰੋਗਰਾਮ ਜਾਂ ਉਸ 'ਚ ਪ੍ਰਧਾਨ ਮੰਤਰੀ ਦੀ ਹਿੱਸੇਦਾਰੀ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਨ੍ਹਾਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਇਹ ਘਟਨਾਕ੍ਰਮ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਦੀਆਂ ਤਿਆਰੀਆਂ ਦੇ ਪਿਛੋਕੜ 'ਚ ਸਾਹਮਣੇ ਆਇਆ ਹੈ, ਜਿਸ ਦੇ ਮੱਧ ਕੋਲਕਾਤਾ ਦੇ ਰੈੱਡ ਰੋਡ ਅਤੇ ਨੇਤੇ-ਤੇੜੇ ਦੇ ਇਲਾਕਿਆਂ 'ਚ ਆਯੋਜਿਤ ਹੋਣ ਦੀ ਸੰਭਾਵਨਾ ਹੈ। 

ਆਯੂਸ਼ ਮੰਤਰਾਲਾ ਦੇ ਸੂਤਰਾਂ ਅਨੁਸਾਰ, ਇਸ ਪ੍ਰੋਗਰਾਮ 'ਚ ਇਕ ਲੱਖ ਤੋਂ ਵੱਧ ਭਾਗੀਦਾਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਰਾਜ ਸਰਕਾਰ ਦੇ ਅਧਿਕਾਰੀਆਂ ਨੇ ਪ੍ਰੋਗਰਾਮ ਲਈ ਪਹਿਲਾਂ ਹੀ ਵਿਆਪਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੱਛਮੀ ਬੰਗਾਲ ਦਿਵਸ ਮਨਾਉਣਾ ਰਾਜ 'ਚ ਲੰਬੇ ਸਮੇਂ ਤੋਂ ਰਾਜਨੀਤਕ ਬਹਿਸ ਦਾ ਵਿਸ਼ਾ ਰਿਹਾ ਹੈ। ਪਿਛਲੀ ਤ੍ਰਿਣਮੂਲ ਕਾਂਗਰਸ ਸਰਕਾਰ ਦੌਰਾਨ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ 'ਪੋਇਲਾ ਵੈਸ਼ਾਖ', 14 ਅਪ੍ਰੈਲ ਨੂੰ ਪੱਛਮੀ ਬੰਗਾਲ ਦਿਵਸ ਵਜੋਂ ਐਲਾਨ ਕੀਤਾ ਸੀ ਅਤੇ ਰਾਜ ਸਰਕਾਰ ਨੇ ਇਸ ਦਿਨ ਨੂੰ ਉਸੇ ਅਨੁਸਾਰ ਮਨਾਇਆ ਸੀ। ਹਾਲਾਂਕਿ, ਭਾਜਪਾ ਲਗਾਤਾਰ 20 ਜੂਨ ਨੂੰ ਪੱਛਮੀ ਬੰਗਾਲ ਦਿਵਸ ਮਨਾਉਂਦੀ ਆ ਰਹੀ ਹੈ। ਰਾਜ 'ਚ ਸਰਕਾਰ ਬਦਲਣ ਦੇ ਨਾਲ, 20 ਜੂਨ ਨੂੰ ਹੁਣ ਪੱਛਮੀ ਬੰਗਾਲ ਦਿਵਸ ਵਜੋਂ ਅਧਿਕਾਰਤ ਮਾਨਤਾ ਮਿਲਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News