PM ਮੋਦੀ ਨੇ 59 ਰਾਜ ਸਭਾ ਮੈਂਬਰਾਂ ਨੂੰ ਦਿੱਤੀ ਵਿਧਾਈ, ਕਿਹਾ- 'ਰਾਜਨੀਤੀ 'ਚ ਫੁੱਲ ਸਟਾਪ ਨਹੀਂ ਹੁੰਦਾ'
Wednesday, Mar 18, 2026 - 12:50 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜ ਸਭਾ ਤੋਂ ਅਪ੍ਰੈਲ ਅਤੇ ਜੁਲਾਈ ਦੇ ਵਿਚਕਾਰ ਸੇਵਾਮੁਕਤ ਹੋ ਰਹੇ 59 ਸੰਸਦ ਮੈਂਬਰਾਂ ਨੂੰ ਵਿਦਾਇਗੀ ਦਿੱਤੀ। ਇਸ ਮੌਕੇ ਉਨ੍ਹਾਂ ਸੰਸਦ ਨੂੰ ਇਕ "ਖੁੱਲ੍ਹੀ ਯੂਨੀਵਰਸਿਟੀ" ਕਰਾਰ ਦਿੱਤਾ ਅਤੇ ਸੇਵਾਮੁਕਤ ਹੋ ਰਹੇ ਮੈਂਬਰਾਂ ਨੂੰ ਰਾਸ਼ਟਰੀ ਜੀਵਨ 'ਚ ਆਪਣਾ ਯੋਗਦਾਨ ਜਾਰੀ ਰੱਖਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ 'ਚ ਇਕ ਅਹਿਮ ਗੱਲ ਕਹੀ ਕਿ "ਰਾਜਨੀਤੀ 'ਚ ਫੁੱਲ ਸਟਾਪ ਵਰਗੀ ਕੋਈ ਚੀਜ਼ ਨਹੀਂ ਹੁੰਦੀ।'' ਉਨ੍ਹਾਂ ਕਿਹਾ ਕਿ ਭਾਵੇਂ ਕੁਝ ਮੈਂਬਰ ਦੁਬਾਰਾ ਸਦਨ 'ਚ ਆਉਣਗੇ ਅਤੇ ਕੁਝ ਨਹੀਂ, ਪਰ ਉਨ੍ਹਾਂ ਦਾ ਤਜਰਬਾ ਹਮੇਸ਼ਾ ਦੇਸ਼ ਦੇ ਕੰਮ ਆਵੇਗਾ।
ਸੀਨੀਅਰ ਆਗੂਆਂ ਦੀ ਸ਼ਲਾਘਾ
ਪੀਐੱਮ ਮੋਦੀ ਨੇ ਵਿਸ਼ੇਸ਼ ਤੌਰ 'ਤੇ ਤਿੰਨ ਦਿੱਗਜ ਨੇਤਾਵਾਂ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ, ਮਲਿਕਾਰਜੁਨ ਖੜਗੇ ਅਤੇ ਸ਼ਰਦ ਪਵਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਆਪਣੇ ਜੀਵਨ ਦਾ ਅੱਧੇ ਤੋਂ ਵੱਧ ਸਮਾਂ ਸੰਸਦੀ ਕਾਰਵਾਈਆਂ 'ਚ ਬਿਤਾਇਆ ਹੈ। ਉਨ੍ਹਾਂ ਕਿਹਾ,''ਜਿਸ ਤਰ੍ਹਾਂ ਨਾਲ ੁਹ ਨਿਯਮਿਤ ਰੂਪ ਨਾਲ ਸਦਨ ਆਉਂਦੇ ਹਨ, ਕਾਰਵਾਈ 'ਚ ਇੰਨੀ ਵਫਾਦਾਰੀ ਨਾਲ ਹਿੱਸਾ ਲੈਂਦੇ ਹਨ, ਉਹ ਅਸਲ 'ਚ ਸ਼ਲਾਘਾਯੋਗ ਹੈ- ਇਹ ਇਕ ਅਜਿਹੀ ਭਾਵਨਾ ਹੈ, ਜਿਸ ਤੋਂ ਸਾਰੇ ਨਵੇਂ ਸੰਸਦ ਮੈਂਬਰਾਂ ਨੂੰ ਸਿੱਖਣਾ ਚਾਹੀਦਾ ਹੈ। ਹਰਿਵੰਸ਼ ਅਤੇ ਅਠਾਵਲੇ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਉਪ ਸਭਾਪਤੀ ਹਰਿਵੰਸ਼ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ "ਮ੍ਰਦੁਭਾਸ਼ੀ ਪਰ ਦ੍ਰਿੜ ਇਰਾਦੇ ਵਾਲਾ" ਵਿਅਕਤੀ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਹਲਕੇ-ਫੁਲਕੇ ਅੰਦਾਜ਼ 'ਚ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ "ਸਦਾਬਹਾਰ" ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਕੋਈ ਵੀ ਖਾਲੀਪਨ ਮਹਿਸੂਸ ਨਹੀਂ ਕਰੇਗਾ ਕਿਉਂਕਿ ਉਹ ਲਗਾਤਾਰ ਸੇਵਾਵਾਂ ਦਿੰਦੇ ਰਹਿਣਗੇ।
ਰਾਜ ਸਭਾ ਦੀ ਅਹਿਮੀਅਤ
ਲੋਕਤੰਤਰ 'ਚ ਰਾਜ ਸਭਾ ਦੀ ਭੂਮਿਕਾ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਦਨ ਕਿਸੇ ਵੀ ਫੈਸਲੇ 'ਤੇ "ਦੂਜੀ ਰਾਏ" (Second Opinion) ਲੈਣ ਵਰਗਾ ਹੈ, ਜੋ ਲੋਕਤੰਤਰੀ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਕੁਝ ਮੈਂਬਰਾਂ ਨੂੰ ਪੁਰਾਣੇ ਅਤੇ ਨਵੇਂ ਦੋਵਾਂ ਸੰਸਦ ਭਵਨਾਂ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ 6 ਸਾਲਾਂ ਦੇ ਰਾਜ ਸਭਾ ਕਾਰਜਕਾਲ ਨੂੰ ਜੀਵਨ ਨੂੰ ਰੂਪ ਦੇਣ ਵਾਲਾ ਇਕ ਅਨਮੋਲ ਮੌਕਾ ਦੱਸਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
