PM ਮੋਦੀ ਨੇ ਲੋਕਾਂ ਨੂੰ 9 ਸੰਕਲਪ ਲੈਣ ਦੀ ਕੀਤੀ ਅਪੀਲ

Wednesday, Apr 15, 2026 - 03:04 PM (IST)

PM ਮੋਦੀ ਨੇ ਲੋਕਾਂ ਨੂੰ 9 ਸੰਕਲਪ ਲੈਣ ਦੀ ਕੀਤੀ ਅਪੀਲ

ਮਾਂਡਯਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕਾਂ ਨੂੰ 'ਵਿਕਸਿਤ ਕਰਨਾਟਕ ਅਤੇ ਵਿਕਸਿਤ ਭਾਰਤ' ਦੇ ਟੀਚੇ ਨੂੰ ਹਾਸਲ ਕਰਨ ਲਈ ਜਲ ਸੰਭਾਲ, ਕੁਦਰਤੀ ਖੇਤੀ, ਫਿਟਨੈੱਸ ਅਤੇ ਸੇਵਾ ਸਮੇਤ 9 ਸਮੂਹਿਕ ਸੰਕਲਪ ਲੈਣ ਦੀ ਅਪੀਲ ਕੀਤੀ। ਆਪਣੀਆਂ ਤਰਜੀਹਾਂ ਗਿਣਾਉਂਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਅਪੀਲ ਜਲ ਸੰਭਾਲ ਅਤੇ ਬਿਹਤਰ ਜਲ ਸੰਭਾਲ ਨੂੰ ਲੈ ਕੇ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 'ਇਕ ਪੇੜ ਮਾਂ ਕੇ ਨਾਮ' ਮੁਹਿੰਮ ਦੇ ਅਧੀਨ ਰੁੱਖ ਲਗਾਉਣ, ਜਨਤਕ ਅਤੇ ਧਾਰਮਿਕ ਸਥਾਨਾਂ 'ਤੇ ਸਵੱਛਤਾ,''ਵੋਕਲ ਫਾਰ ਲੋਕਲ' ਦੇ ਮਾਧਿਅਮ ਨਾਲ ਸਥਾਨਕ ਉਤਪਾਦਾਂ ਨੂੰ ਉਤਸ਼ਾਹ ਦੇਣ, ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ, ਰਸਾਇਣ ਮੁਕਤ ਕੁਦਰਤੀ ਖੇਤੀ ਅਪਣਾਉਣ, ਮੋਟੇ ਅਨਾਜ ਨਾਲ ਸਿਹਤਮੰਦ ਭੋਜਨ ਕਰਨ ਅਤੇ ਤੇਲ ਦੀ ਘੱਟ ਉਪਯੋਗ ਨੂੰ ਉਤਸ਼ਾਹ ਦੇਣ ਦੀ ਅਪੀਲ ਕੀਤੀ।

ਪੀ.ਐੱਮ. ਮੋਦੀ ਨੇ ਲੋਕਾਂ ਨੂੰ ਯੋਗ ਅਤੇ ਫਿਟਨੈੱਸ ਨੂੰ ਅਪਣਾਉਣ ਅਤੇ ਸੇਵਾ ਭਾਵ ਨੂੰ ਵਧਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਮਾਂਡਯਾ ਸਥਿਤ ਆਦਿਚੁੰਚਨਗਿਰੀ ਮਹਾਸੰਸਥਾਨ ਮੱਠ 'ਚ ਸ਼੍ਰੀ ਗੁਰੂ ਭੈਰਵੈਕਯ ਮੰਦਰ ਦਾ ਉਦਘਾਟਨ ਕਰਨ ਲਈ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਜੇਕਰ ਅਸੀਂ ਇਨ੍ਹਾਂ 9 ਸੰਕਲਪਾਂ ਨੂੰ ਈਮਾਨਦਾਰੀ ਅਤੇ ਦ੍ਰਿੜ ਸੰਕਲਪ ਨਾਲ ਅੱਗੇ ਵਧੀਏ ਤਾਂ ਅਸੀਂ ਤੇਜ਼ੀ ਨਾਲ ਵਿਕਸਿਤ ਕਰਨਾਟਕ ਅਤੇ ਵਿਕਸਿਤ ਭਾਰਤ ਦੀ ਦਿਸ਼ਾ 'ਚ ਤਰੱਕੀ ਕਰ ਸਕਦੇ ਹਾਂ।'' ਜੇਕਰ ਮੰਦਰ ਸਤਿਕਾਰਯੋਗ ਸੰਤ ਸ਼੍ਰੀ ਬਾਲਗੰਗਾਧਰਨਾਥ ਮਹਾਸਵਾਮੀ ਦੀ ਯਾਦ 'ਚ ਸਮਰਪਿਤ ਇਕ ਸਮਾਰਕ ਹੈ, ਜੋ ਮੱਠ ਦੇ 71ਵੇਂ ਮੁਖੀ ਸਨ ਅਤੇ ਜਨਤਾ ਦਲ (ਸੈਕਿਊਲਰ) ਦੇ ਮੁਖੀ ਐੱਚ.ਡੀ. ਦੇਵਗੌੜਾ ਨਾਲ ਮਿਲ ਕੇ 'ਸੁੰਦਰਿਆ ਲਹਿਰੀ ਅਤੇ ਸ਼ਿਵ ਮਹਿਮਨ ਸਤੋਤ੍ਰਮ' ਨਾਮੀ ਕਿਤਾਬ ਵੀ ਜਾਰੀ ਕੀਤੀ। 'ਮੰਦਰ' 'ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਜਵਾਲਾ ਪੀਠ ਦਾ ਦੌਰਾ ਕੀਤਾ, ਜਿੱਥੇ ਮਾਨਤਾ ਅਨੁਸਾਰ ਭਗਵਾਨ ਸ਼ਿਵ ਨੇ ਤਪੱਸਿਆ ਕੀਤੀ ਸੀ। ਪੀ.ਐੱਮ. ਮੋਦੀ ਨੇ ਸ਼੍ਰੀ ਕਾਲਭੈਰਵੇਸ਼ਵਰ ਸਵਾਮੀ ਮੰਦਰ 'ਚ ਵੀ ਜਾ ਕੇ ਪੂਜਾ ਕੀਤੀ। ਇਸ ਮੌਕੇ 'ਤੇ ਰਾਜਪਾਲ ਥਾਵਰਚੰਦ ਗਹਿਲੋਤ, ਆਦਿਚੁੰਚਨਗਿਰੀ ਮਹਾਸੰਸਥਾਨ ਮੱਠ ਦੇ ਮੌਜੂਦਾ ਮੁਖੀ ਨਿਰਮਲਾਨੰਦਨਾਥ ਮਹਾਸਵਾਮੀ, ਕੇਂਦਰੀ ਮੰਤਰੀ ਐੱਚ.ਡੀ. ਕੁਮਾਰਸਵਾਮੀ ਅਤੇ ਸ਼ੋਭਾ ਕਰੰਦਲਾਜੇ ਸਮੇਤ ਕਈ ਵਿਸ਼ੇਸ਼ ਵਿਅਕਤੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News