ਮੋਦੀ ਹੀ ਹੋਣਗੇ ਅਗਲੇ ਪ੍ਰਧਾਨ ਮੰਤਰੀ : ਗਡਕਰੀ
Friday, Mar 01, 2019 - 09:50 PM (IST)

ਨਵੀਂ ਦਿੱਲੀ,(ਯੂ. ਐਨ.ਆਈ.) : ਕੇਂਦਰੀ ਸੜਕ ਆਵਾਜਾਈ ਅਤੇ ਪਾਣੀ ਸੋਮਿਆਂ ਬਾਰੇ ਮੰਤਰੀ ਨਿਤੀਨ ਗਡਕਰੀ ਨੇ ਕਿਹਾ ਹੈ ਕਿ ਮੈਂ ਪ੍ਰਧਾਨ ਮੰਤਰੀ ਬਨਣ ਦੀ ਦੌੜ 'ਚ ਸ਼ਾਮਲ ਨਹੀਂ ਹਾਂ। ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣਗੇ। ਇੰਡੀਆ ਟੂਡੇ ਵਲੋਂ ਇਥੇ ਸ਼ੁੱਕਰਵਾਰ ਆਯੋਜਿਤ ਇਕ ਪ੍ਰੋਗਰਾਮ 'ਚ ਉਨ੍ਹਾਂ ਕਿਹਾ ਕਿ ਮੈਂ ਕਦੇ ਪ੍ਰਧਾਨ ਮੰਤਰੀ ਬਨਣ ਦਾ ਸੁਪਨਾ ਵੇਖਿਆ ਹੀ ਨਹੀਂ। ਸਾਡੇ ਕੋਲ ਨਰਿੰਦਰ ਮੋਦੀ ਦੇ ਰੂਪ 'ਚ ਇਕ ਸਮਰੱਥ ਪ੍ਰਧਾਨ ਮੰਤਰੀ ਹਨ ਅਤੇ ਉਹ ਹੀ ਅਗਲੇ ਪ੍ਰਧਾਨ ਮੰਤਰੀ ਵੀ ਹੋਣਗੇ। ਦੇਸ਼ ਮੋਦੀ ਦੀ ਅਗਵਾਈ ਹੇਠ ਵਿਕਾਸ ਦੀ ਰਾਹ 'ਤੇ ਤੁਰ ਰਿਹਾ ਹੈ। ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਮੇਰੇ ਪ੍ਰਧਾਨ ਮੰਤਰੀ ਬਨਣ ਦਾ ਸਵਾਲ ਕਿਥੋਂ ਆਇਆ ਹੈ? ਅਸੀਂ ਸਭ ਆਪਣੇ ਪ੍ਰਧਾਨ ਮੰਤਰੀ ਨਾਲ ਖੜੇ ਹਾਂ। ਮੈਂ ਵੀ ਉਨ੍ਹਾਂ ਦੀ ਟੀਮ ਦਾ ਇਕ ਮੈਂਬਰ ਹਾਂ।