ਨਾਗਾਲੈਂਡ ’ਤੇ ਅਮਿਤ ਸ਼ਾਹ ਦਾ ਸੰਸਦ ’ਚ ਬਿਆਨ, ਕਿਹਾ- ਗਲਤ ਪਹਿਚਾਣ ਦੀ ਵਜ੍ਹਾ ਨਾਲ ਹੋਈ ਗੋਲੀਬਾਰੀ

Monday, Dec 06, 2021 - 03:53 PM (IST)

ਨਾਗਾਲੈਂਡ ’ਤੇ ਅਮਿਤ ਸ਼ਾਹ ਦਾ ਸੰਸਦ ’ਚ ਬਿਆਨ, ਕਿਹਾ- ਗਲਤ ਪਹਿਚਾਣ ਦੀ ਵਜ੍ਹਾ ਨਾਲ ਹੋਈ ਗੋਲੀਬਾਰੀ

ਨਵੀਂ ਦਿੱਲੀ— ਨਾਗਾਲੈਂਡ ਵਿਚ ਫ਼ੌਜ ਵਲੋਂ ਆਮ ਲੋਕਾਂ ’ਤੇ ਕੀਤੀ ਗੋਲੀਬਾਰੀ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਲੋਕ ਸਭਾ ’ਚ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਗਲਤ ਪਹਿਚਾਣ ਦਾ ਮਾਮਲਾ ਹੈ। ਫ਼ੌਜ ਨੇ ਸ਼ੱਕੀ ਸਮਝ ਕੇ ਗੋਲੀਬਾਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਫ਼ੌਜ ਨੂੰ ਜਾਣਕਾਰੀ ਮਿਲੀ ਸੀ ਕਿ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਦੇ ਤਿਰੂ ਇਲਾਕੇ ਵਿਚ ਸ਼ੱਕੀ ਵਿਦਰੋਹੀਆਂ ਦੀ ਆਵਾਜਾਈ ਹੋ ਸਕਦੀ ਹੈ। ਇਸ ਤੋਂ ਬਾਅਦ ਫ਼ੌਜ ਦੇ 21 ਕਮਾਂਡੋ ਨੇ ਜਾਲ ਵਿਛਾਇਆ। ਸ਼ਨੀਵਾਰ ਸ਼ਾਮ ਨੂੰ ਜਦੋਂ ਉੱਥੋਂ ਇਕ ਗੱਡੀ ਲੰਘ ਰਹੀ ਸੀ ਤਾਂ ਫ਼ੌਜ ਨੇ ਉਸ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ ਰੁਕਣ ਦੀ ਬਜਾਏ ਉੱਥੋਂ ਤੇਜ਼ੀ ਨਾਲ ਲੰਘੀ। ਇਸ ਤੋਂ ਬਾਅਦ ਫ਼ੌਜ ਨੇ ਗੱਡੀ ’ਚ ਸ਼ੱਕੀ ਹੋਣ ਦੇ ਖ਼ਦਸ਼ੇ ਵਿਚ ਗੋਲੀਆਂ ਚਲਾਈਆਂ। ਇਸ ਵਾਹਨ ’ਚ 8 ਲੋਕ ਸਵਾਰ ਸਨ। ਗੋਲੀਬਾਰੀ ਵਿਚ 6 ਲੋਕ ਮਾਰੇ ਗਏ। ਬਾਅਦ ’ਚ ਪਤਾ ਲੱਗਾ ਕਿ ਇਹ ਗਲਤ ਪਹਿਚਾਣ ਦਾ ਮਾਮਲਾ ਹੈ।

ਇਹ ਵੀ ਪੜ੍ਹੋ: ਨਾਗਾਲੈਂਡ: ਅੱਤਵਾਦੀ ਸਮਝਕੇ ਸੁਰੱਖਿਆ ਫੋਰਸ ਨੇ ਆਮ ਲੋਕਾਂ ’ਤੇ ਕੀਤੀ ਫਾਈਰਿੰਗ, 12 ਦੀ ਮੌਤ...ਇਕ ਜਵਾਨ ਸ਼ਹੀਦ

ਗ੍ਰਹਿ ਮੰਤਰੀ ਨੇ ਸੰਸਦ ’ਚ ਕਿਹਾ ਕਿ ਵਾਹਨ ’ਚ ਸਵਾਰ 2 ਲੋਕਾਂ ਨੂੰ ਫ਼ੌਜ ਨੇ ਹੀ ਹਸਪਤਾਲ ਪਹੁੰਚਾਇਆ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਸਥਾਨਕ ਪਿੰਡ ਵਾਸੀਆਂ ਨੇ ਫ਼ੌਜ ਦੇ ਟੁੱਕੜੀ ਨੂੰ ਘੇਰ ਲਿਆ ਅਤੇ 2 ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਵਜ੍ਹਾ ਨਾਲ ਇਕ ਜਵਾਨ ਦੀ ਮੌਤ ਹੋ ਗਈ ਅਤੇ ਕਈ ਜਵਾਨ ਜ਼ਖਮੀ ਹੋ ਗਏ। ਆਪਣੀ ਸੁਰੱਖਿਆ ਅਤੇ ਭੀੜ ਨੂੰ ਹਟਾਉਣ ਲਈ ਸੁਰੱਖਿਆ ਫੋਰਸ ਨੂੰ ਗੋਲੀਆਂ ਚਲਾਉਣੀਆਂ ਪਈਆਂ। ਇਸ ਨਾਲ 7 ਹੋਰ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਮੌਜੂਦਾ ਸਥਿਤੀ ਤਣਾਅਪੂਰਨ ਪਰ ਕੰਟਰੋਲ ਵਿਚ ਹੈ। ਐੱਫ. ਆਈ. ਆਰ. ਦਰਜ ਕਰ ਕੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਪੂਰੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਨੂੰ ਇਕ ਮਹੀਨੇ ’ਚ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਅਧਿਆਪਕਾਂ ਦਾ ਹੱਲਾ-ਬੋਲ, ਸਾਥ ਦੇਣ ਧਰਨੇ ’ਤੇ ਬੈਠੇ ਨਵਜੋਤ ਸਿੱਧੂ

ਕੀ ਹੈ ਮਾਮਲਾ—
ਜ਼ਿਕਰਯੋਗ ਹੈ ਕਿ ਨਾਗਾਲੈਂਡ ਸੂਬੇ ਦੇ ਮੋਨ ਜ਼ਿਲ੍ਹੇ ਵਿਚ ਸੁਰੱਖਿਆ ਫੋਰਸ ਦੀ ਗੋਲੀਬਾਰੀ ’ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਦਰਅਸਲ ਸੁਰੱਖਿਆ ਫੋਰਸ ਨੇ ਪਿੰਡ ਵਾਸੀਆਂ ਨੂੰ ਅੱਤਵਾਦੀ ਸਮਝ ਕੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ’ਚ 14 ਲੋਕਾਂ ਦੀ ਮੌਤ ਹੋ ਗਈ। ਓਧਰ ਪੁਲਸ ਮੁਤਾਬਕ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਕੀ ਇਹ ਗਲਤ ਪਹਿਚਾਣ ਦਾ ਮਾਮਲਾ ਹੈ। ਇਸ ਘਟਨਾ ਤੋਂ ਬਾਅਦ ਭੜਕੀ ਹਿੰਸਾ ਵਿਚ ਇਕ ਫ਼ੌਜੀ ਸ਼ਹੀਦ ਹੋ ਗਿਆ।


author

Tanu

Content Editor

Related News