ਐੱਨ. ਕੇ. ਸਿੰਘ ਹੋਣਗੇ 15ਵੇਂ ਵਿੱਤ ਕਮਿਸ਼ਨ ਦੇ ਪ੍ਰਧਾਨ

Monday, Nov 27, 2017 - 10:29 PM (IST)

ਐੱਨ. ਕੇ. ਸਿੰਘ ਹੋਣਗੇ 15ਵੇਂ ਵਿੱਤ ਕਮਿਸ਼ਨ ਦੇ ਪ੍ਰਧਾਨ

ਨਵੀਂ ਦਿੱਲੀ— ਨੀਤੀ ਕਮਿਸ਼ਨ ਦੇ ਸਾਬਕਾ ਮੈਂਬਰ ਐੱਨ. ਕੇ. ਸਿੰਘ ਨੂੰ ਸੋਮਵਾਰ 15ਵੇਂ ਵਿੱਤ ਕਮਿਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਬਾਰੇ ਜਾਰੀ ਕੀਤੀ ਨੋਟੀਫਿਕੇਸ਼ਨ ਮੁਤਾਬਕ ਵਿੱਤ ਮੰਤਰਾਲੇ 'ਚ ਆਰਥਿਕ ਮਾਮਲਿਆਂ ਦੇ ਸਾਬਕਾ ਸਕੱਤਰ ਸ਼ਕਤੀਕਾਂਤ ਦਾਸ, ਸਾਬਕਾ ਮੁੱਖ ਆਰਥਿਕ ਸਲਾਹਕਾਰ ਅਸ਼ੋਕ ਲਾਹਿੜੀ, ਨੀਤੀ ਕਮਿਸ਼ਨ ਦੇ ਮੈਂਬਰ ਰਮੇਸ਼ ਚੰਦ ਅਤੇ ਜਾਰਜਟਾਊਨ ਯੂਨੀਵਰਸਿਟੀ 'ਚ ਪ੍ਰੋਫੈਸਰ ਅਨੂਪ ਸਿੰਘ ਕਮਿਸ਼ਨ ਦੇ ਮੈਂਬਰ ਬਣਾਏ ਗਏ ਹਨ।
ਕਮਿਸ਼ਨ ਆਪਣੀ ਰਿਪੋਰਟ ਅਕਤੂਬਰ 2019 ਤਕ ਸੌਂਪੇਗਾ। ਕਮਿਸ਼ਨ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਵਿੱਤ, ਘਾਟੇ, ਰਿਣ ਪੱਧਰ ਅਤੇ ਵਿੱਤੀ ਅਨੁਸਾਸ਼ਨ ਕੋਸ਼ਿਸ਼ਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰੇਗਾ। ਨਵੇ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਇਕ ਅਪ੍ਰੈਲ 2020 ਤੋਂ ਸ਼ੁਰੂ ਹੋਣ ਵਾਲੇ 5 ਪੰਜ ਸਾਲ ਦੀ ਮਿਆਦ ਲਈ ਹੋਣਗੀਆਂ।
ਜ਼ਿਕਰਯੋਗ ਹੈ ਕਿ ਵਿੱਤ ਕਮਿਸ਼ਨ ਇਕ ਸੰਵਿਧਾਨਿਕ ਸੰਸਥਾ ਹੈ, ਜਿਸ ਦਾ ਗਠਨ ਸੰਵਿਧਾਨ ਦੀ ਧਾਰਾ 280 ਦੇ ਅਧੀਨ ਹਰ 5 ਸਾਲ 'ਚ ਹੁੰਦਾ ਹੈ। ਕਮਿਸ਼ਨ ਕੇਂਦਰ ਤੋਂ ਸੂਬਿਆਂ ਨੂੰ ਮਿਲਣ ਵਾਲੀਆਂ ਗਰਾਂਟਾਂ ਦੇ ਨਿਯਮ ਵੀ ਤੈਅ ਕਰਦਾ ਹੈ।


Related News