ਪਿਆਰ 'ਚ ਬਦਲੀ ਦੋ ਸਹੇਲੀਆਂ ਦੀ ਦੋਸਤੀ, ਵਿਆਹ ਲਈ ਘਰੋਂ ਹੋਈਆਂ ਫ਼ਰਾਰ, ਹੈਰਾਨ ਕਰ ਦੇਵੇਗਾ ਪੂਰਾ ਵਾਕਾ

Tuesday, Oct 13, 2020 - 04:01 PM (IST)

ਪਿਆਰ 'ਚ ਬਦਲੀ ਦੋ ਸਹੇਲੀਆਂ ਦੀ ਦੋਸਤੀ, ਵਿਆਹ ਲਈ ਘਰੋਂ ਹੋਈਆਂ ਫ਼ਰਾਰ, ਹੈਰਾਨ ਕਰ ਦੇਵੇਗਾ ਪੂਰਾ ਵਾਕਾ

ਮੁਜ਼ੱਫਰਪੁਰ— ਕਹਿੰਦੇ ਨੇ ਜਦੋਂ ਇਸ਼ਕ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਕੁਝ ਵੀ ਨਜ਼ਰ ਨਹੀਂ ਆਉਂਦਾ। ਬਿਹਾਰ ਦੇ ਮੁਜ਼ੱਫਰਪੁਰ ਵਿਚ ਇਕ ਅਜਿਹਾ ਹੀ ਵਾਕਿਆ ਸਾਹਮਣੇ ਆਇਆ ਹੈ। ਇੱਥੇ ਦੋ ਕੁੜੀਆਂ ਨੇ ਇਕੱਠਿਆਂ ਜਿਊਣ-ਮਰਨ ਦੀ ਸਹੁੰ ਖਾਧੀ। ਦੋਵੇਂ ਵਿਆਹ ਲਈ ਉਦੋਂ ਘਰ 'ਚੋਂ ਦੌੜ ਗਈਆਂ, ਜਦੋਂ ਉਨ੍ਹਾਂ 'ਚੋਂ ਇਕ ਕੁੜੀ ਦਾ ਵਿਆਹ ਕਿਤੇ ਹੋਰ ਤੈਅ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗਰੈਜੂਏਸ਼ਨ ਦੀਆਂ ਵਿਦਿਆਰਥਣਾਂ ਹਨ। ਦੋਵੇਂ ਕੁੜੀਆਂ 10ਵੀਂ ਜਮਾਤ ਤੋਂ ਇਕੱਠੇ ਪੜ੍ਹਦੀਆਂ ਆ ਰਹੀਆਂ ਹਨ। ਦੋਹਾਂ ਵਿਚਾਲੇ ਦੋਸਤੀ ਸੀ ਅਤੇ ਇਸ ਵਜ੍ਹਾ ਤੋਂ ਉਨ੍ਹਾਂ ਨੇ ਗਰੈਜੂਏਸ਼ਨ 'ਚ ਇਕੱਠੇ ਹੀ ਕਾਲਜ 'ਚ ਦਾਖ਼ਲਾ ਲਿਆ।

ਬਚਪਨ ਦੀ ਇਹ ਦੋਸਤੀ ਜਵਾਨੀ ਦੀ ਦਹਿਲੀਜ 'ਤੇ ਮੁਹੱਬਤ 'ਚ ਬਦਲ ਗਈ ਅਤੇ ਦੋਹਾਂ ਨੇ ਇਕ-ਦੂਜੇ ਨੂੰ ਪਤੀ-ਪਤਨੀ ਦੇ ਰੂਪ ਵਿਚ ਵੇਖਣਾ ਸ਼ੁਰੂ ਕਰ ਦਿੱਤਾ। ਦੋਵੇਂ ਇਕ-ਦੂਜੇ ਨਾਲ 4 ਸਾਲਾਂ ਤੋਂ ਗਰਲਫਰੈਂਡ-ਬੁਆਏਫਰੈਂਡ ਦੇ ਰਿਸ਼ਤੇ ਵਿਚ ਰਹਿ ਰਹੀਆਂ ਹਨ। ਸੋਨੀ ਅਤੇ ਮੋਨੀ (ਕਾਲਪਨਿਕ ਨਾਂ) ਦੀਆਂ ਸਹੇਲੀਆਂ ਦੋਵੇਂ ਇਕ-ਦੂਜੇ ਨਾਲ ਜਿਊਣ-ਮਰਨ ਦੀਆਂ ਕਸਮਾਂ ਖਾਣ ਲੱਗੀਆਂ। ਇਸ ਦਰਮਿਆਨ ਇਕ ਕੁੜੀ ਮੋਨੀ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ। ਦੋਵੇਂ ਇਸ ਮੁਸੀਬਤ ਤੋਂ ਬਚਣ ਲਈ ਘਰੋਂ ਫਰਾਰ ਹੋ ਗਈਆਂ। ਮੋਨੀ ਨੇ ਇਸ ਲਈ ਆਪਣਾ ਪਹਿਰਾਵਾ ਮੁੰਡਿਆਂ ਵਾਂਗ ਬਣਾ ਲਿਆ।

ਪਰਿਵਾਰ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਸਦਰ ਥਾਣੇ ਵਿਚ ਕਰਵਾਈ। ਕਾਲਜ ਦੇ ਬਹਾਨੇ ਦੋਵੇਂ ਬੱਸ 'ਚ ਸਵਾਰ ਹੋ ਕੇ ਦਰਭੰਗਾ ਚੱਲੀਆਂ ਗਈਆਂ। ਇਸ ਦਰਮਿਆਨ ਪਰਿਵਾਰ ਭਾਲ 'ਚ ਲੱਗ ਗਿਆ ਤਾਂ ਉਨ੍ਹਾਂ ਦੇ ਲੋਕੇਸ਼ਨ ਦਰਭੰਗਾ 'ਚ ਮਿਲਣ ਮਗਰੋਂ ਪਰਿਵਾਰ ਵਾਲੇ ਦਰਭੰਗਾ ਪੁੱਜੇ। ਦੋਹਾਂ ਨੂੰ ਇਕ ਕਮਰੇ ਵਿਚ ਬਰਾਮਦ ਕੀਤਾ ਗਿਆ। ਪਰਿਵਾਲ ਵਾਲੇ ਦੋਹਾਂ ਨੂੰ ਥਾਣੇ ਲੈ ਆਏ। ਪੁਲਸ ਵੀ ਉਨ੍ਹਾਂ ਜ਼ਿੱਦ ਤੋਂ ਹੈਰਾਨ ਹਨ ਕਿ ਦੋਵੇਂ ਕੁੜੀਆਂ ਇਕ-ਦੂਜੇ ਨਾਲ ਪਤੀ-ਪਤਨੀ ਦੇ ਰੂਪ ਵਿਚ ਜਿਊਣ-ਮਰਨ ਦੀਆਂ ਕਮਸਾਂ ਖਾ ਰਹੀਆਂ ਹਨ। ਦੋਹਾਂ ਕੁੜੀਆਂ ਦੇ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਜੋ ਠੀਕ ਲੱਗਾ, ਉਹ ਕਾਰਵਾਈ ਕੀਤੀ ਜਾਵੇਗੀ।


author

Tanu

Content Editor

Related News